Punjabi Poetry
 View Forum
 Create New Topic
  Home > Communities > Punjabi Poetry > Forum > messages
jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
ਆਪਣੇ ਜਨਮ ਦਿਨ 'ਤੇ

ਆਪਣੇ ਜਨਮ ਦਿਨ 'ਤੇ

 

ਅੱਜ ਜਿੰਦਗੀ ਨੇ 32ਵਾਂ ਵਰ੍ਵ੍ਹਾ ਪੂਰਾ ਕਰ ਲਿਆ ਹੈ....
32 ਵਰ੍ਹੇ ਪਤਾ ਹੀ ਨਹੀਂ ਲੱਗਿਆ ਕਿਵੇਂ ਬੀਤੇ......
ਬਸ ਅਛੋਪਲੇ ਹੀ ਹਥੋਂ ਨਿਕਲ ਗਏ
ਕੁਝ ਵਰ੍ਹੇ ਤਾਂ ਹਥਾਂ 'ਚੋ ਰੇਤ ਵਾਂਗ ਕਿਰ ਗਏ
ਜਿਨ੍ਹਾ ਦਾ ਅਹਿਸਾਸ ਭਰ  ਹੁੰਦਾ ਸੀ
'ਤੇ ਕੁਝ ਵਰ੍ਹੇ ਇਵੇਂ ਬੀਤ ਗਏ
ਜਿਵੇਂ ਸੌਂਦੇ ਜਾਂਦੇ ਬੱਚੇ ਦੇ ਹਥੋਂ ਖਿਡਾਉਣਾ ਡਿਗਦਾ ਹੈ
ਜਿਸ ਦਾ ਪਤਾ ਨੀਂਦ ਖੁੱਲਣ 'ਤੇ ਹੀ ਚਲਦਾ ਹੈ
ਇਹਨਾ ਵਰਿਆਂ ਵਿਚ ਕੀ ਖਟਿਆ-ਕੀ ਕਮਾਇਆ?
ਦੁਨੀਆਂ ਦੇ ਪੈਮਾਨੇ ਨਾਲ ਦੇਖੀਏ ਤਾਂ.....
ਗੁਰਬਤ ਦੀ ਜਿੰਦਗੀ ਤੋਂ ਨਿਜਾਤ ਦਿਵਾਈ ਹੈ...
ਇਹਨਾਂ ਵਰਿਆਂ ਨੇ.......
ਪਰ ਮਨ! ਮਨ ਦੀ ਹਾਲਤ ਕੌਣ ਜਾਣਦਾ ਹੈ
ਖੁਸ਼ੀ ਤਾ-ਉਮਰ ਜਿਸ ਦੀ ਸੌਕਣ ਬਣ ਕੇ ਰਹੀ....
ਕਦੇ-ਕਦੇ ਖੁਸੀ ਦਾ ਏਹਸਾਸ ਭਰ ਹੁੰਦਾ ਸੀ....
ਬਸ ਇਕ ਪਲ ਲਈ.....'ਤੇ ਅਗਲੇ ਹੀ ਪਲ
ਗਾਇਬ ਹੋ ਜਾਂਦੀ ਸੀ ਮਦਾਰੀ ਦੇ ਪੈਸੇ ਵਾਂਗ ...
ਆਤਮਿਕ ਖੁਸ਼ੀ-ਸਦੀਵੀ ਖੁਸ਼ੀ
ਕੋਹਾਂ ਦੂਰ ਦੀ ਲੰਘ ਜਾਂਦੀ ਹੈ......
ਇਵੇਂ ਹੀ ਬਸ ਖਰਚ ਹੋ ਗਏ.....
ਜਿੰਦਗੀ ਦੇ 32 ਵਰ੍ਹੇ...... 
  
        

06 Aug 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

wow.... kine sohne afzan vich plus-minus sara hisab kar ditta...


janamdin lai bahut sohna motive de ditta tusin... self-analysis :)

06 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਜਨਮ ਦਿਨ ਦੀ ਵਧਾਈ ਜੁਝਾਰ ਬਾਈ,,,ਜੀਓ,,,

06 Aug 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

jujhar veer ji tusi bahut sohne dhang naal bian kita hai, zindagi di kashmakash nu....ehi zindagi hai veer ji...bahut khoob...

06 Aug 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

 

 ਸਭ ਤੋਂ ਪਹਿਲਾਂ ਤੇ ਮੁਬਾਰਕਾਂ ਜਨਮ ਦਿਨ ਦੀਆਂ

ਕਿਆ ਬਾਤ ਹੈ ਜੁਝਾਰ ਜੀ...ਮੈਨੂੰ ਤੇ ਲੱਗਾ ਜਿਵੇਂ ਤੁਸੀ ਮੇਰੀ ਗੱਲ ਕੀਤੀ ਹੋਵੇ, ਹੋ ਸਕਦਾ ਬਾਕੀਆਂ ਨੂੰ ਵੀ ਏਸੇ ਤਰਾਂ ਲੱਗਾ ਹੋਵੇ....Good Job...keep it up

06 Aug 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਜਨਮ ਦਿਨ ਮੁਬਾਰਕ .......ਵੈਸੇ ਜਿਸ ਦਾ ਜਨਮ ਦਿਨ ਹੁੰਦਾ ਏ ...ਗਿਫਟ ਉਸ ਨੂੰ ਦਿੱਤਾ ਜਾਂਦਾ ਪਰ ਆਪਣੇ ਜਨਮ ਦਿਨ 'ਤੇ ਆਹ ਜੋ ਗਿਫਟ ਤੁਸੀਂ ਸਾਨੂੰ ਦਿੱਤਾ ....ਇਸ ਦਾ ਕੋਈ ਰਿਟਰਨ ਗਿਫਟ ਨਹੀਂ ਹੋ ਸਕਦਾ ........ਜੀਓ ! ਯੁਗ-ਯੁਗ ਜੀਓ

07 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਸਾਰੇ ਸੂਝਵਾਨ ਸੱਜਣਾ-ਮਿਤਰਾਂ ਦਾ ਨਿਮਰਤਾ ਸਾਹਿਤ ਸ਼ੁਕਰੀਆਂ ਜੀ........

08 Aug 2011

Reply