*************************************************
ਸਾਹਿਤਕ ਨਾਮ : ਅੰਮ੍ਰਿਤ ਦੀਵਾਨਾ
ਜਨਮ ਮਿਤੀ 1959,
ਪਿੰਡ ਬਡੇਸਰੋਂ, ਜ਼ਿਲ੍ਹਾ - ਹੁਸ਼ਿਆਰਪੁਰ
ਅਜੋਕਾ ਨਿਵਾਸ: ਸਰੀ, ਕੈਨੇਡਾ
*************************************************
ਕੁੱਖ ‘ਚ ਨਜ਼ਮ ਕ਼ਤਲ ਕਰਵਾ ਕੇ
ਉਹ ਸਿੱਧਾ ਗੁਰੂ ਘਰ ਪੁੱਜਾ
ਤੇ ਅਰਦਾਸ ਕੀਤੀ... ..................... ਹੇ ਬਾਬਾ ਨਾਨਕ!
ਹੁਣ ਇਸ ਵਾਰ ਭੁਝੰਗੀ ਦੀ ਹੀ ਦਾਤ ਬਖ਼ਸ਼ੀਂ ................
ਉਸ ਨਾਨਕ ਅੱਗੇ ਅਰਦਾਸ
ਜਿਸਨੇ ਕਦੇ ਨਜ਼ਮ ਦੇ ਹੱਕ ਵਿਚ ਕਿਹਾ ਸੀ
.......... “ ਸੋ ਕਿਉਂ ਮੰਦਾ ਆਖੀਐ....!”
==========