ਸਰਮਾਏਦਾਰੋ ਨਾ ਛੇੜੋ ਭੁੱਖੇ ਤਿਹਾਏ ਸੌਂਦੇ ਦੇਸ਼ ਦੇ ਅੰਨਦਾਤਾ ਨੂੰ ਅਰਜਨ ਸੁੱਤਾ ਹੀ ਚੰਗਾ ਜੇ ਕੀਤੇ ਇਹ ਜਾਗ ਪਿਆ... ਤਾਂ ਨਿਸ਼ਾਨਾ ਫਿਰ ਇਹ ਸਿੱਧਾ ਅੱਖ ਚ ਹੀ ਮਾਰਦਾ ਦੂਰ ਹੀ ਰਖੋ ਆਪਣੀਆਂ ਪੋਚਵੀਆਂ ਪੱਗਾਂ ਫਿਸਕੋ ਲੱਗੀਆਂ ਦਾੜੀਆਂਜੇ ਇਹ ਜਾਗ ਪਿਆ ਤਾਂਇਹ ਪੱਗਾਂ ਥੋਡੇ ਗਲਾਂ ਵਿੱਚ ਹੀ ਪੈਣੀਆਂ ਦੂਰ ਹੀ ਰਖੋ ਆਪਣੇ ਵਿਦੇਸ਼ੀ ਪਿਸਟਲਇਹ ਆਪਣਾ ਖੂਨ ਤਾਂਥੁੱਕ ਨਾਲ ਮਿੱਟੀ ਲਾਕੇਬੰਦ ਕਰ ਲੈਣਗੇ ਪਰ ਥੋਡੀਆਂ ਤਤੀਰੀਆਂ ਅਪੋਲੋ ਵਾਲਿਆਂ ਤੋਂ ਵੀ ਬੰਦ ਨੀ ਹੋਣੀਆਂ ਸੋ ਨਾ ਛੇੜੋ ਤਾਂ ਚੰਗਾ ਅਰਜਨ ਸੁੱਤਾ ਹੀ ਚੰਗਾ...
@ਕਰਨ ਬਰਾੜ...