|
 |
 |
 |
|
|
Home > Communities > Punjabi Poetry > Forum > messages |
|
|
|
|
|
ਭਰਤੀ ਦੇਖਣ ਜਾਣ ਵਾਲ਼ੇ ਦੇ ਨਾਂ |
ਭਰਤੀ ਦੇਖਣ ਜਾਣ ਵਾਲ਼ੇ ਦੇ ਨਾਂ
ਪਤਾ ਹੈ ਮੈਨੂੰ ਲੈ ਕੇ ਜਾ ਰਹੀ ਤੈਨੂੰ ਪੇਟ ਦੀ ਅੱਗ ਉਹਨਾਂ ਦੀ ਸ਼ਰਨ ਵਿੱਚ ਕਰ ਰਹੀ ਹੈ ਮਜ਼ਬੂਰ ਸੂਰਜ ਦੇਖਣ ਦੇ ਆਦੀ ਸਿਰਾਂ ਨੂੰ ਹਨੇਰੇ ਖੂਹ ਵਿੱਚ ਉਤਰ ਜਾਣ ਲਈ ਮਨਾ ਲਿਆ ਹੈ ਤੂੰ ਵੀ ਆਖਰ ਤੇਰੀ ਕੀਤੀ ਹੋਈ ਕਿਸੇ ਗਲਤੀ ਤੇ ਟੋਕਣ ਵਾਲ਼ੇ ਬਾਪ ਨੂੰ ਵੀ ਉੱਚੀ ਬੋਲਣ ਵਾਲ਼ੀ ਆਪਣੀ ਜ਼ੁਬਾਨ ਨੂੰ 'ਯੈੱਸ ਸਰ' ਦੇ ਗੂੰਗੇ ਸ਼ਬਦਾਂ ਲਈ ਫਿਰ ਵੀ ਜੇ ਤੂੰ ਬਚ ਰਿਹਾ ਰੂਹਾਂ ਦੀ ਕਤਲਗਾਹ 'ਚ ਮੱਚੀ ਭਗਦੜ ਵਿੱਚੋਂ ਜੇ ਮੇਚ ਆ ਗਿਆ ਤੇਰੀ ਛਾਤੀ ਦਾ ਫੈਲਾਅ ਉਹਨਾਂ ਦੇ ਜੁਬਾੜੇ ਦੇ ਜੇ ਤੇਰੀ ਲੰਮੀ ਛਲਾਂਗ ਉਹਨਾਂ ਦੀ ਰੱਸੀ ਦੇ ਘੇਰੇ 'ਚ ਰਹੀ ਤੇ ਜੇ ਤੂੰ ਕਾਮਯਾਬ ਹੋ ਗਿਆ ਉਹਨਾਂ ਦੀ ਸੁੱਟੀ ਰੋਟੀ ਦੀ ਬੁਰਕੀ ਨੂੰ ਆਪਣੀ ਪੂਰੀ ਰਫ਼ਤਾਰ ਨਾਲ ਭੱਜ ਕੇ ਫੜਨ ਵਿੱਚ ਤਾਂ ਬੰਦੂਕ ਚੁੱਕ ਣ ਵੇਲ਼ੇ ਮਾਰਚ ਕਰਨ ਵੇਲ਼ੇ ਯਾਦ ਰੱਖੀਂ ਕਿ ਤੂੰ ਕਿਸੇ ਦਲਿਤ ਕੁੜੀ ਦਾ ਭਾਈ ਏਂ ਕਿਸੇ ਗਰੀਬ ਕਿਸਾਨ ਦਾ ਪੁੱਤ ਏਂ ਗੋਹੇ 'ਚ ਲਿਬੜੇ ਪੋਚੇ ਲਾਉਂਦੇ ਹੱਥਾਂ ਦਾ ਲਾਡ ਏਂ ਤੂੰ ਕਿਸੇ ਮਿੱਲ ਮਜ਼ਦੂਰ ਦਾ ਯਾਰ ਏਂ ਤੇ ਤੀਜੀ ਮੰਜ਼ਿਲ ਤੇ ਇੱਟਾਂ ਢੋਂਹਦੀ ਕਿਸੇ ਸੋਹਣੀ ਦਾ ਪਿਆਰ ਏਂ ਤੂੰ ਨਿਸ਼ਾਨਾ ਸੇਧਣ ਵੇਲ਼ੇ ਅੱਖ ਇਕੋ ਹੀ ਬੰਦ ਕਰੀਂ, ਦੋਵੇਂ ਨਹੀਂ 'ਫਾਇਰ !' ਸੁਣਨ ਤੋਂ ਬਾਅਦ ਵੀ ਕੰਨ ਖੁੱਲੇ ਰੱਖੀਂ ਦਿਲ 'ਚੋਂ ਭੁਲਾ ਨਾ ਦੇਵੀਂ ਕਿ ਤੂੰ ਮਨੁੱਖ ਏਂ ਮਹਿਸੂਸ ਕਰਦਾ ਏਂ ਤੂੰ ਸੋਚਦਾ ਏਂ ਤੇ ਪਛਾਣ ਸਕਦਾ ਏਂ ਕਿ ਰੰਮ ਦੀ ਬੋਤਲ ਦੇ ਇਸ ਪਾਰ ਨਿਸ਼ਾਨਾ ਬਣਨ ਵਾਲਿਆਂ ਵਿੱਚ ਕੋਈ ਤੇਰਾ ਆਪਣਾ ਤਾਂ ਨਹੀਂ........
"ਅਮ੍ਰਿਤ ਪਾਲ"
|
|
23 Oct 2011
|
|
|
|
superlike writing ... veer g..... tfs...
|
|
23 Oct 2011
|
|
|
|
great shot...
amazing piece of work...
|
|
23 Oct 2011
|
|
|
|
gud one 22 g i m fully agreed with u
|
|
24 Oct 2011
|
|
|
|
ਬਹੁਤ ਵੜਿਆ ਵਿੰਗ ਕੀਤਾ ਹੈ ੨੨ ਜੀ ਅੱਜ ਦੇ ਸਮਾਜ ਤੇ
ਬਹੁਤ ਵੜਿਆ ਵਿੰਗ ਕੀਤਾ ਹੈ ੨੨ ਜੀ ਅੱਜ ਦੇ ਸਮਾਜ ਤੇ
|
|
24 Oct 2011
|
|
|
|
|
ਬਹੁਤ ਬਹੁਤ ਖੂਬ ਬਾਈ ਜੀ .......ਸ਼ੁਕਰੀਆ ਸਾਂਝਿਆ ਕਰਨ ਲਈ
|
|
24 Oct 2011
|
|
|
|
|
|
Sare Dosta'n da Dhanwaad g. . . .
|
|
31 Oct 2011
|
|
|
|
gud 1 veer ji.Keep sharing wid us
|
|
31 Oct 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|