|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਮਾਲ ਦੇ ਅਰਥ |
|
ਦੱਸਾਂ ਕਮਾਲ ਦੇ ਅਰਥ ਦੱਸਾਂ
ਪੈਰਾਂ ਨੂੰ ਚਾਲ ਦੇ ਅਰਥ ਦੱਸਾਂ
ਪੱਥਰ ਏ ਤੂੰ , ਲਾਲ ਨਾ ਬਣ
ਆ, ਮੈਂ ਲਾਲ ਦੇ ਅਰਥ ਦੱਸਾਂ
ਦੱਸਾਂ ਕਮਾਲ ਦੇ ਅਰਥ ਦੱਸਾਂ
ਜੀਵਾਂ ਕਜ਼ਾ ਦੀ ਸੁਰਤ ਅੰਦਰ
ਪੀਵਾਂ ਹਿਜਰ ਦੀ ਡੀਕ ਭੈੜੀ
ਚੁੱਪ ਜੋ ਤੇਰੀ, ਬੇ ਤਾਲ ਜਿੰਦੇ
ਪੁੱਛੇਂ ਜੋ ਤਾਲ ਦੇ ਅਰਥ ਦੱਸਾਂ
ਦੱਸਾਂ ਕਮਾਲ ਦੇ ਅਰਥ ਦੱਸਾਂ
ਬਿਲਕਾਂ ਕਿਸੇ ਦੀ ਚੀਖ਼ ਅੰਦਰ
ਜਦੋਂ ਵੀ ਰੰਗਾ ਦੀ ਰੁੱਤ ਮੌਲੇ
ਉੱਡੇ ਗੁਲਾਲ ਸਿੰਧੂਰ ਨਾ ਸੋਚ
ਆ ,ਗੁਲਾਲ ਦੇ ਅਰਥ ਦੱਸਾਂ
ਦੱਸਾਂ ਕਮਾਲ ਦੇ ਅਰਥ ਦੱਸਾਂ
ਆਵੀਂ ਖਲਾਅ ਦੇ ਸ਼ਬਦ ਵਿੱਚੋਂ
ਰੋਵੀਂ ਜਿਗਰ ਦੀ ਚੀਸ ਅੰਦਰ
ਹੋਵੀਂ ਤੂੰ ਮੇਰਾ ਖ਼ਿਆਲ ਹੋਵੀਂ
ਪੀੜੇ ਖ਼ਿਆਲ ਦੇ ਅਰਥ ਦੱਸਾਂ
ਦੱਸਾਂ ਕਮਾਲ ਦੇ ਅਰਥ ਦੱਸਾਂ
ਪਰਤੇ ਜੋ ਭੱਜੇ ਹਯਾਤ ਕੋਲੋਂ
ਦੱਸੇ ਜੋ ਦਰਦ ਉਧਾਲਿਆਂ ਦੇ
ਆਖੇ ਹਿਯਾਤੀ ਉਧਾਲ ਮੈਨੂੰ
ਜਦੋਂ ਉਧਾਲ ਦੇ ਅਰਥ ਦੱਸਾਂ
ਦੱਸਾਂ ਕਮਾਲ ਦੇ ਅਰਥ ਦੱਸਾਂ
ਪੈਰਾਂ ਨੂੰ ਚਾਲ ਦੇ ਅਰਥ ਦੱਸਾਂ ........
ਸ਼ਿਵਰਾਜ ਲੁਧਿਆਣਵੀ
|
|
20 Apr 2015
|
|
|
|
|
|
|
Yet another good one !
Thnx for sharing Bittoo Bai Ji...
|
|
21 Apr 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|