|
 |
 |
 |
|
|
Home > Communities > Punjabi Poetry > Forum > messages |
|
|
|
|
|
ਆਸ਼ਕ਼ੀ ਦਾ ਭੂਤ |
ਕੱਲ ਪੂਰੀ ਚਹਿਲ -ਪਹਿਲ ਸੀ ਜਦੋਂ ਮੈਂ ਬਾਜ਼ਾਰ ਗਯਾ, ਸਕੂਟਰ ਤੇ ਟੌਹਰ ਨੀ ਬਣਨੀ ਲੈ ਮੈਂ ਆਪਣੀ ਕਾਰ ਗਯਾ. ਬੁਡੇ-ਬੁਡੜੀਆਂ ਮੁੰਡੇ-ਕੁੜੀਆਂ ਫਿਰਨ ਬਣਾ ਕੇ ਟੋਲੇ, ਨਵਾਂ ਜ਼ਮਾਨਾ ਆਇਆ ਯਾਰੋ ਨਵੀਆਂ ਗੁਡੀਆਂ ਨਵੇਂ ਪਟੋਲੇ. ਅੰਤਾਂ ਦੀ ਮੈਨੂੰ ਭੁਖ ਲੱਗੀ ਸੀ ਢਿਡ ਵਿਚ ਚੂਹਾ ਟੱਪੇ, ਹਰ ਰੋਜ ਦੀ ਤਰਾਂ ਮੈਂ ਯਾਰੋ ਖਾਣ ਲੱਗਾ ਗੋਲ-ਗਪੇ. ਬੜੀਆਂ ਸੋਹਣੀਆਂ ਹੀਰਾਂ ਹੂਰਾਂ ਕੇਹੜੀ ਮਾਂ ਨੇ ਜਾਈਂਆਂ, ਹਰ ਰੋਜ ਦੀ ਤਰਾਂ ਓਹ ਵੀ ਗੋਲ ੱਗਪੇ ਖਾਣ ਆਈਂਆਂ. ਦੋ ਮੁੰਡੇ ਫਿਰ ਆ ਗਏ ਉਥੇ ਚੜ ਗਯਾ ਮੈਨੂੰ ਪਾਰਾ, ਪੁਰਜੇਓ ਆਜੋ ਕੱਠੇ ਖਾਈਏ ਕੀਤਾ ਉਨਾ ਇਸ਼ਾਰਾ. ਉਨਾ ਨੂੰ ਸਮਝਾਉਣ ਦੀ ਖਾਤਿਰ ਕੁੜੀਆਂ ਅੱਖਾਂ ਕਡੀਆਂ, ਇਕ ਦੂਜੇ ਨੂੰ ਤਾੜ ਕੇ ਬੋਲੇ ਗਰਮ ਹੋ ਗਈਆਂ ਨੱਡੀਆਂ. ਖਾਂਦੇ ਖਾਂਦੇ ਇਕ ਮੁੰਡੇ ਨੇ ਹੋਲੀ ਜਿਹੀ ਅੱਖ ਦੱਬੀ, ਏਨੇ ਧੱਕੇ ਖਾਣ ਤੋਂ ਬਾਅਦ ਆ ਭਾਬੀ ਤੇਰੀ ੱਲਭੀ. ਖਾ ਪੀ ਕੇ ਜਦ ਹੱਟ ਗਏ ਸਾਰੇ ਕਹੇ ਸੁਣਨੀ ਮੇਰੀਏ ਜਿੰਦੇ, ਤੂੰ ਕਯੋਂ ਤਕਲੀਫ਼ ਕਰੇਂਦੀ ਬਿਲ ਅਸੀ ਦੇ ਦਿੰਦੇ . ਪਾਸੇ ਰੱਖ ਕਿਤਾਬ ਕੁੜੀ ਨੇ ਫਿਰ ਖਾਸੇ ਥਪੜ ਮਾਰੇ , ਦੋ ਕੁੜੀਆਂ ਜਦ ਰਲ੍ਹ ਕੇ ਲੜੀਆਂ ਦਿਨੇ ਦਿਖਾਤੇ ਤਾਰੇ . ਐਡੀ ਵੱਡੀ ਗੱਲ ਸੀ ਹੋਗੀ ਮੈਂ ਖੜਾ ਹੀ ਰਹ ਗਯਾ , ਓਸ ਦਿਨ ਤੋਂ 'ਜੱਗੀ' ਦੇ ਸਿਰ ਤੋਂ ਭੂਤ ਆਸ਼ਕ਼ੀ ਦਾ ਲਹਿ ਗਯਾ .
|
|
24 Feb 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|