Home > Communities > Punjabi Poetry > Forum > messages
ਅਸੀਂ ਕਿਹੜੀ ਰੁੱਤ ਹੰਡਾਵਣ ਆਏ
ਅੱਲ੍ਹੜ ਵਰੇਸ ਤੋਂ
ਜੋਵਨ ਪਹਿਰ ਤੱਕ
ਅਸਾਂ ਤਾਂ ਦਰਦ ਹੰਡਾਏ
ਦੱਸੀ ਨੀ ਮੈਨੂੰ ਮਾਏ ਮੇਰੀਏ
ਅਸੀਂ ਕਿਹੜੀ ਰੁੱਤ ਹੰਡਾਵਣ ਆਏ
ਜਦ ਵੀ ਆਵੇ
ਰੁੱਤ ਬਹਾਰਾਂ ਦੀ
ਸਾਡੇ ਹਿਜਰਾਂ ਅਉਧ ਵਧਾਏ
ਦੱਸੀ ਨੀ ਮੈਨੂੰ ਮਾਏ ਮੇਰੀਏ
ਅਸੀਂ ਕਿਹੜੀ ਰੁੱਤ ਹੰਡਾਵਣ ਆਏ
ਸਾਉਣ ਮਹੀਨੇ
ਰੁੱਖ ਪਏ ਝੂਮਣ
ਇਸ਼ਕ ਮੇਰੇ ਦਾ ਬੂਟਾ ਕਿਓ ਕੁਮਲਏ
ਦੱਸੀ ਨੀ ਮੈਨੂੰ ਮਾਏ ਮੇਰੀਏ
ਅਸੀਂ ਕਿਹੜੀ ਰੁੱਤ ਹੰਡਾਵਣ ਆਏ
ਇਸ ਧਰਤੀ ਤੋਂ
ਉਸ ਅੰਬਰ ਤੱਕ
ਨਾ ਕੋਈ ਗੱਲ੍ਹ ਹੀ ਲਾਏ
ਦੱਸੀ ਨੀ ਮੈਨੂੰ ਮਾਏ ਮੇਰੀਏ
ਅਸੀਂ ਕਿਹੜੀ ਰੁੱਤ ਹੰਡਾਵਣ ਆਏ
ਇਸ਼ਕ ਦੇ ਬਾਗੀ
ਜਦ ਮੈਂ ਜਾਵਾ
ਕੋਇਲ ਗੀਤ ਬਿਰਹੋ ਦੇ ਗਾਏ
ਦੱਸੀ ਨੀ ਮੈਨੂੰ ਮਾਏ ਮੇਰੀਏ
ਅਸੀਂ ਕਿਹੜੀ ਰੁੱਤ ਹੰਡਾਵਣ ਆਏ
ਲੱਭਣ ਤੁਰਿਆ
ਜਦ ਵਿਛੜੇ ਹਾਣੀ
ਤੱਪਦੇ ਥਲ ਨੇ ਪੈਰੀ ਛਾਲੇ ਪਾਏ
ਦੱਸੀ ਨੀ ਮੈਨੂੰ ਮਾਏ ਮੇਰੀਏ
ਅਸੀਂ ਕਿਹੜੀ ਰੁੱਤ ਹੰਡਾਵਣ ਆਏ
ਦੇਵੀਂ ਨੀ ਮਾਏ
ਕੋਈ ਐਸੀ ਬੂਟੀ
ਜੋ 'ਸੰਜੀਵ' ਦੀ ਜਿੰਦ ਮੁਕਾਏ
ਦੱਸੀ ਨੀ ਮੈਨੂੰ ਮਾਏ ਮੇਰੀਏ
ਅਸੀਂ ਕਿਹੜੀ ਰੁੱਤ ਹੰਡਾਵਣ ਆਏ
SANJEEV SHARMA
16/08/2014
16 Aug 2014
ਬਹੁਤ ਹੀ ਖੂਬਸੂਰਤ ! ਹਰ ਸ਼ਬਦ ਕਮਾਲ ਦਾ ਲਿਖਿਆ ਹੈ,,,ਜਿਓੰਦੇ ਵੱਸਦੇ ਰਹੋ,,,
16 Aug 2014
sanjeev ji .....kamaal kar diti....
dard ch tadapdi rooh de andro nikali ik perfect picture....
IS DHARTI TO US AMBER TAK
NA KOI GAL HI LAYE.....
BHT SOHNE SHABAD , BHT DARDI FEEL IK PYAAR KARN WALE DIL TO NIKALI
THANX 4 SHARING
RABB RAKHA KHUSH RAHO
sanjeev ji .....kamaal kar diti....
dard ch tadapdi rooh de andro nikali ik perfect picture....
IS DHARTI TO US AMBER TAK
NA KOI GAL HI LAYE.....
BHT SOHNE SHABAD , BHT DARDI FEEL IK PYAAR KARN WALE DIL TO NIKALI
THANX 4 SHARING
RABB RAKHA KHUSH RAHO
Yoy may enter 30000 more characters.
16 Aug 2014
Copyright © 2009 - punjabizm.com & kosey chanan sathh