|
 |
 |
 |
|
|
Home > Communities > Punjabi Poetry > Forum > messages |
|
|
|
|
|
ਅਸਲੀ ਕਵਿਤਾ |
ੲਿਸ ਕਵਿਤਾ ਨੂ ਅਸਲੀ ਕਵਿਤਾ ੲਿਸ ਲਈ ਕਹਿ ਰਿਹਾਂ ਹਾਂ ਕਿ ਕਿਤੇ ਨਾ ਕੀਤੇ ੲਿਹ ਮੇਰੇ ਕਈ ਅਧੂਰੇ ਭੂਤਕਾਲ ਚੌਂ ਜਨਮੇ ਸੰਤਾਪ ਦਾ ੲਿੱਕ ਹਿੱਸਾ ਹੈ....ਜੋ ਉੱਜਵਲ ਭਵਿੱਖ ਵਲ ਜਾ ਰਿਹਾ ਹੈ...
ਮੈਂ ਸੁਣ ਨਾ ਸਕਿਆ...
ਮੈਂ ਸੁਣ ਨਾ ਸਕਿਆ
ਉਸ ਖਾਲੀ ਮੰਚ ਦੀ ਗੁਹਾਰ
ਜੇ ਉਡੀਕਦਾ ਸੀ ਕੋੲੀ ਕਲਾਕਾਰ
ਤੇ ਉਸ ਦੀ ਮੈਨੂ ਮਾਰੀ ਪੁਕਾਰ
ਮੈਂ ਸੁਣ ਨਾ ਸਕਿਆ
ਮੈਂ ਵੇਖ ਨਾ ਸਕਿਆ
ਉਸ ਖਾਲੀ ਮੈਦਾਨ ਦਾ ਖੁੱਲਾਪਨ
ਜਿਸ ਦੇ ਚੁੱਪ ਕਿਨਾਰੇ ਜਾਪਦੇ ਸੀ
ਜਿਵੇਂ ਕਿਸੇ ਖਿਡਾਰੀ ਨੂ ਸੀ ਪੁਕਾਰਨ
ਪਰ ਮੈਂ ਸੁਣ ਨਾ ਸਕਿਆ
ਮੈਂ ਫੜ ਨਾ ਸਕਿਆ
ੳੁਹ ਮੌਕੇ ਜੋ ਸਰਦਲਾਂ ਤੇ ਆ ਕੇ ਗਏ
ਮੇਰੇ ਘਰ ਦੇ ਬੂਹੇ ਖੜਕਾ ਕੇ ਗਏ
ਤੇ ਮੈਨੂ ਸੁੱਤੇ ਨੂ ਜਗਾ ਕੇ ਗੲੇ
ਪਰ ਮੈਂ ਉੱਠ ਨਾ ਸਕਿਆ
ਮੈਂ ਜਾ ਨਾ ਸਕਿਆ
ਉਹਨਾਂ ਸਾਕਾਰ ਮਹਫਿਲਾਂ ਵਿਚ
ਕਰ ਗੲੇ ਫਨਕਾਰ ਸ਼ਿਰਕਤ ਜਿਹਨਾ ਵਿੱਚ
ਜਿੱਥੇ ਸਿੱਖਣ ਨੂ ਸੀ ਬਹੁਤ ਕੁਝ
ਪਰ ਮੈਂ ਪਾ ਨਾ ਸਕਿਆ
ਮੈਂ ਗਾ ਨਾ ਸਕਿਆ
ਉਹ ਸਭ ਮਕਬੂਲ ਨਜਮਾਂ
ਜਿਹਨਾ ਲਈ ਨਹੀਂ ਸੀ ਮੇਰੇ ਕੋਲ ਤਰਜਾਂ
ਜਿਹਨਾ ਲਈ ਨਾ ਬਣਾਂ ਸਕਿਆ ਮੈਂ ਤਰਬਾਂ
ਤੇ ਗੁਨਗੁਨਾ ਵੀ ਨਾ ਸਕਿਆ
ਮੈਂ ਦਿਖਾ ਨਾ ਸਕਿਆ
ੳੁਹ ਜਾਦੂਗਰ ਜਿਹੀ ਹੱਥ ਸਫਾਈ
ਆਪਣੇ ਦਿਲ ਦੀ ਗਹਿਰਾੲੀ
ਤੇ ਦਿਲ ਤੇ ਹੋੲੀ ਪਿਆਰ ਲਿਪਾੲੀ
ਦਿਖਾਵਾ ਵੀ ਹੰਡਾ ਨਾ ਸਕਿਆ
ਮੈਂ ਦਿਖਾ ਨਾ ਸਕਿਆ
|
|
17 May 2014
|
|
|
|
ਮੈਂ ਫੜ ਨਾ ਸਕਿਆ ੳੁਹ ਮੌਕੇ ਜੋ ਸਰਦਲਾਂ ਤੇ ਆ ਕੇ ਗਏ ਮੇਰੇ ਘਰ ਦੇ ਬੂਹੇ ਖੜਕਾ ਕੇ ਗਏ ਤੇ ਮੈਨੂ ਸੁੱਤੇ ਨੂ ਜਗਾ ਕੇ ਗੲੇ ਪਰ ਮੈਂ ਉੱਠ ਨਾ ਸਕਿਆ
ਇਹ ਓਰਿਜਿਨਲ ਥੌਟ ਪ੍ਰੋਸੈਸ ਦੀ ਉਤਪੱਤੀ ਹੈ, ਅਤੇ ਇਸਦਾ ਅਸਲ ਜਿੰਦਗੀ ਨਾਲ ਵਾਸਤਾ ਹੈ, ਇਸ ਲਈ ਬਹੁਤ ਖੂਬ ਹੈ, ਸੰਦੀਪ ਬਾਈ ਜੀ |
|
TFS, God Bless !
|
|
17 May 2014
|
|
|
|
|
|
|
|
ਦਿਲ ਤੇ ਪਿਆਰ ਦੀ ਲਿਪਾਈ ਅਤੇ ਵਿਖਾਵਾ ਹੰਢਾਉਣਾ ... ਬਹੁਤ ਖੂਬ ।
|
|
18 May 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|