|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਅਸੀਂ ਇਨਸਾਨ ਹਾਂ....Dadar Pandorvi |
ਮੇਰਾ ਬੇਟਾ ਹੁਣੇ ਮੇਰੀ ਨਸੀਹਤ ਸਮਝਦਾ ਹੈ, ਖਿਡਾਉਣੇ ਕੀਮਤੀ,ਬਟੂਏ ਦੀ ਹਾਲਤ ਸਮਝਦਾ ਹੈ!
ਪਰਿੰਦੇ ਆਲ੍ਹਣੇ ਦੇ ਵਾਸਤੇ ਰੁਖ ਮੰਗਦੇ ਨੇ, ‘ਤੇ ਵੇਖੋ ਸੋਚ ਜੰਗਲ ਦੀ ਬਗ਼ਾਵਤ ਸਮਝਦਾ ਹੈ!
ਅਸੀਂ ਇਨਸਾਨ ਹਾਂ,ਇਹ ਤਾਂ ਅਸੀਂ ਹੀ ਸਮਝਦੇ ਹਾਂ, ਮਗਰ ਕੀੜੇ-ਮਕੌੜੇ ਸਾਨੂੰ ‘ਭਾਰਤ’ ਸਮਝਦਾ ਹੈ!
ਘਰਾਂ ਵਿਚ ਆਉਣਾ-ਜਾਣਾ ਆਦਮੀ ਨੇ ਰੋਕ ਦਿੱਤਾ, ਕਮੀ ਚਿੜੀਆਂ ਦੀ ਨੂੰ ਫਿਰ ਵੀ ‘ਇਹ’ ਆਫ਼ਤ ਸਮਝਦਾ ਹੈ ?
ਅਗਰ ਖ਼ਾਮੋਸ਼ ਪੱਥਰ ਹੋ ਗਏ ਨੇ ਕੁਝ ਦਿਨਾਂ ਤੋਂ, ਉਹ ਸ਼ੀਸ਼ੇ ਦੇ ਮਕਾਨਾਂ ਨੂੰ ਸਲਾਮਤ ਸਮਝਦਾ ਹੈ!
ਕਿਵੇਂ ਪ੍ਰਬੰਧ ਨੇ ਸ਼ੱਕੀ ਬਣਾਈਆਂ ਨੇ ਉਡਾਨਾਂ, ਪਰਿੰਦਾ ਪਿੰਜ਼ਰੇ ਵਿਚ ਹੀ ਹਿਫ਼ਾਜ਼ਤ ਸਮਝਦਾ ਹੈ!
ਸਕੂਲੇ ਜਾਣ ਬਦਲੇ ਮੰਗਦੈ ਜੇ ਜੇਬ ਖ਼ਰਚਾ, ਤਾਂ ਸਮਝੋ ਬੱਚਾ ਵੀ ਅਜਕਲ੍ਹ ਸਿਆਸਤ ਸਮਝਦਾ ਹੈ!
ਸਿਫ਼ਾਰਸ਼ ਨਾਲ,ਰਿਸ਼ਵਤ ਨਾਲ ਸਭ ਕੁਝ ਮਿਲ ਰਿਹੈ,ਪਰ ਇਹ ਸਾਡਾ ਮੁਲਕ ਇਸ ਨੂੰ ਵੀ ਸਹੂਲਤ ਸਮਝਦਾ ਹੈ!
ਮੁਕੱਦਰ ਆਪਣਾ ਚੂਰੀ ਨੂੰ ਹੀ ਉਹ ਸਮਝ ਬੈਠਾ, ਪਰਿੰਦਾ ਪਿੰਜ਼ਰੇ ਨੂੰ ਅਪਣੀ ਵਸੀਅਤ ਸਮਝਦਾ ਹੈ!
|
|
04 Jul 2012
|
|
|
|
|
bahut khoob!!
har sheyar kmaal da likhea hai "dadar pandorvi" g ne ..tfs g!!
|
|
04 Jul 2012
|
|
|
|
|
|
|
|
|
ਬਹੁਤ ਸੋਹਣੀ ਰਚਨਾ ਸਾਂਝੀ ਕੀਤੀ ਬਲਿਹਾਰ ਵੀਰ, ਧੰਨਵਾਦ ਤੁਹਾਡਾ ਬਹੁ ਬਬਹੁਤ
|
|
05 Jul 2012
|
|
|
|
|
|
|
|
|
|
|
Its my pleasure to share such stuff....Thanks goes to u all for ur time and nice comments/replies
|
|
05 Jul 2012
|
|
|
|
|
|
|
Bahut khoob, Sir.
Thanks for sharing here. Kujh lines te bahuuut hi sohniyaan ne. :-)
|
|
06 Jul 2012
|
|
|
|
|
|
|
|
|
|
|
|
 |
 |
 |
|
|
|