|
 |
 |
 |
|
|
Home > Communities > Punjabi Poetry > Forum > messages |
|
|
|
|
|
ਅਸਥਾਈ ਮੌਤ |
ਮੋਹ ਦੀ ਤੰਦ ਬਰੀਕ ਹੈ, ਨਜਰ ਨਾ ਆਵੇ ਤਿਸ਼ । ਮੂਲ ਨਾਲੋਂ ਮਨ ਦੂਰ ਕਰੇ, ਅਹਿਸਾਸ ਹੋਵੇ ਕਿਸ ।
ਸੰਗਤ ਕਰੀਏ ਸੱਚ ਦੀ,ਸਹਿਜ ਵਿੱਚ ਦੇਵੇ ਟਿਕਾਏ। ਆਪਣਾ ਆਪ ਪਹਿਚਾਣ ਕੇ, ਹਿਰਦੇ ਰੱਬ ਵਿਸਾਏ ।
ਆਖਰ ਤੱਕ ਹੈ ਭਟਕੱਣਾ, ਕਦ ਤੱਕ ਆਉਣ ਜਾਣ। ਰੱਖੇ ਧਿਆਨ ਗਿਆਨ ਵਿੱਚ, ਲਵੇ ਮੂਲ ਪਹਿਚਾਣ ।
ਬੀਜ ਏਕ ਦੇ ਕਾਰਨ ਉਤਪੱਤੀ,ਉਹੀ ਕਰੇ ਖਲਾਸ । ਵਰਤਮਾਨ ਦੀ ਪਕੜ ਜਿਸ, ਉਸਦੀ ਪੂਰਨ ਆਸ ।
ਧੀਰਜ ਵਰਦਾਨ ਹੈ ਧਰਤ ਲਈ, ਸੂਤਰ ਬੱਝੀ ਆਪ । ਸੰਤੋਖ ਸੁਭਾਅ ਇਨਸਾਨ ਦਾ,ਟਿਕਿਆ ਕਾਰਨ ਜਾਪ।
ਰੁੱਖ ਹਵਾ ਦਾ ਵੇਖਕੇ , ਜੋ ਬਦਲ ਜਾਏ ਇਨਸਾਨ। ਤਜਾਰਤ ਚਾਹੇ ਉਸਦੀ ,ਪ੍ਰਵਾਨ ਨਹੀਂ ਭਗਵਾਨ ।
ਮੌਤ ਕੀ ਮਾਰੇ ਉਸ ਨੂੰ ,ਜੋ ਜੀਵਤ ਮਰਿਆ ਹੋਏ । ਨਾ ਪਾਉਣ ਦੀ ਲਾਲਸਾ,ਨਾ ਦੁੱਖ ਜਦ ਸੱਭ ਖੋਏ ।
ਪਿਆਰ ਕਰੇ ਜੋ ਆਪ ਨੂੰ, ਤੂੰ ਝੱਟ ਲਵੇਂ ਗਲ ਲਾਏ । ਉਲਝੇ ਵਿੱਚ ਸੰਸਾਰ ਦੇ, ਸੋ ਭਰਮਿਤ ਰਹੇ ਅਘਾਏ ।
ਨੀਂਦ ਅਸਥਾਈ ਮੌਤ ਹੈ,ਜੀਵਨ ਦੀ ਸਿਖਾਏ ਜਾਚ । ਜਾਗੇ ਸੁਪਨੇ ਤੋੜਕੇ ,ਫਿਰ ਰਹੇ ਅਸਲੀਅਤ ਲਾਗ । ਗੁਰਮੀਤ ਸਿੰਘ
|
|
19 Feb 2013
|
|
|
|
HAMESHA VANG ... TOO GUD VEER JI ...
|
|
19 Feb 2013
|
|
|
|
|
|
ਮੌਤ ਕੀ ਮਾਰੇ ਓਸ ਨੂੰ , ਜੋ ਜੀਵਤ ਮਰਿਆ ਹੋਏ
ਨਾ ਪਾਉਣ ਦੀ ਲਾਲਸਾ, ਨਾ ਦੁਖ ਜਦ ਸਬ ਖੋਏ .. ਬਹੁਤ ਹੀ ਵਧੀਆ ਜੀ
ਮੌਤ ਕੀ ਮਾਰੇ ਓਸ ਨੂੰ , ਜੋ ਜੀਵਤ ਮਰਿਆ ਹੋਏ
ਨਾ ਪਾਉਣ ਦੀ ਲਾਲਸਾ, ਨਾ ਦੁਖ ਜਦ ਸਬ ਖੋਏ .. ਬਹੁਤ ਹੀ ਵਧੀਆ ਜੀ
|
|
20 Feb 2013
|
|
|
|
|
|
|
|
|
|
|
|
 |
 |
 |
|
|
|