|
ਅਤੀਤ ਦੇ ਵਾਸ |
ਭੱਲਕ ਦੀ ਆਸ ਨੇ,
ਅਤੀਤ ਦੇ ਵਾਸ ਨੇ,
ਪਰਾਏ ਵਿਸ਼ਵਾਸ਼ ਨੇ,
ਪੱਤਣਾ ਤੋਂ ਮੋੜ ਤਾ।
ਜੀਣ ਦੀ ਜੋ ਲਾਲਸਾ,
ਕਿਸੇ ਦਾ ਕੀ ਵਾਸਤਾ,
ਰਿਜ਼ਕ ਹੋਇਆ ਹਾਦਸਾ,
ਮੱਨੁਖ ਕਿੰਝ ਤੋੜ ਤਾ।
ਭੁੱਲਿਆ ਜੋ ਅੱਜ ਹੈ,
ਜੀਣ ਦਾ ਕੀ ਹੱਜ ਹੈ,
ਭੁੱਲੇਖਾ ਨਿਰਲੱਜ ਹੈ,
ਦੁੱਬਧਾ ਨੇ ਹੋੜ ਤਾ।
ਭੱਲਕ ਦੀ ਆਸ ਨੇ,
ਅਤੀਤ ਦੇ ਵਾਸ ਨੇ,
ਪਰਾਏ ਵਿਸ਼ਵਾਸ਼ ਨੇ,
ਪੱਤਣਾ ਤੋਂ ਮੋੜ ਤਾ।
ਜੀਣ ਦੀ ਜੋ ਲਾਲਸਾ,
ਕਿਸੇ ਦਾ ਕੀ ਵਾਸਤਾ,
ਰਿਜ਼ਕ ਹੋਇਆ ਹਾਦਸਾ,
ਮੱਨੁਖ ਕਿੰਝ ਝੰਜੋੜ ਤਾ।
ਭੁੱਲਿਆ ਜੋ ਅੱਜ ਹੈ,
ਜੀਣ ਦਾ ਕੀ ਹੱਜ ਹੈ,
ਭੁੱਲੇਖਾ ਨਿਰਲੱਜ ਹੈ,
ਦੁੱਬਧਾ ਨੇ ਹੋੜ ਤਾ।
|
|
08 Mar 2014
|