ਅੱਜ ਸੁੱਭ੍ਹਾ ਤੋਂ ਮੌਸਮ, ਜਿਵੈਂ ਚੁੱਪ ਜਿਹਾ ਹੈ।
ਅੰਦਰਲਾ ਜੋ ਸੇਕ, ਸਿਆਲੀ ਧੁੱਪ ਜਿਹਾ ਹੈ।
ਪਰਬੱਤਾਂ ਵਰਗੇ ਜੇਰੇ ਕਰਕੇ ਲੰਘ ਗਈ ਹੈ,
ਵਰਨਾ ਸਾਇਆ ਤੇਰਾ ਹਨੇਰਾ ਘੁੱਪ ਜਿਹਾ ਹੈ।
ਸਾਏ ਵਰਗੀ ਦਿੱਖ ਵੱਸਦੀ ਅਹਿਸਾਸ ਵਿੱਚ,
ਨਦੀਆਂ ਜਿਡੇ ਪੈਂਡੇ ਨੇ,ਸਾਗਰ ਮਿਲਨ ਲਈ,
ਐਵੇਂ ਤਾਂ ਨਹੀਂ ਲਗਦਾ, ਤੂੰ ਮਨੁੱਖ ਜਿਹਾ ਹੈ।
ਉਮਰਾਂ ਦਾ ਕੀ ਇਹ,ਇਕ ਵਹਿਣ ਜਿਹਾ ਹੈ,
ਕਿਸੇ ਦਾ ਹੋ ਕੇ ਜੀਣਾ ਅਸਲੀ ਸੁੱਖ ਜਿਹਾ ਹੈ।
ਮੇਰੇ ਪਾਸ ਤਾਂ ਸਿਰਫ਼ ਹੈ, ਗਿਣਤੀ ਸਾਲਾਂ ਦੀ,
ਅੰਦਰ ਮੇਰੇ ਖੜੋਤ ਤਾਂ ਜੀਣਾ ਰੁੱਖ ਜਿਹਾ ਹੈ।
ਤੇਰੇ ਪਾਸ ਬੇਅੰਤ ਖ਼ਜਾਨਾ,ਤੂੰ ਚਾਹੇ ਵੰਡ ਕਿਸੇ,
ਮੇਰੇ ਲਈ ਟਿਕਾਉ, ਅਤਮਿਕ ਸੁੱਖ ਜਿਹਾ ਹੈ।
ਅੱਜ ਸੁੱਭ੍ਹਾ ਤੋਂ ਜਿਵੇਂ ਮੌਸਮ ਮੇਰੀ ਚੁੱਪ ਜਿਹਾ ਹੈ।
ਅੰਦਰਲਾ ਸੇਕ ਨਿੱਘ, ਸਿਆਲੀ ਧੁੱਪ ਜਿਹਾ ਹੈ।
ਪਰਬੱਤਾਂ ਵਰਗਾ ਜੇਰਾ ਕਰਕੇ ਲੰਘ ਗਈ ਤੂੰ,
ਵਰਨਾ ਸਾਇਆ ਤੇਰਾ ਹਨੇਰਾ ਘੁੱਪ ਜਿਹਾ ਹੈ।
ਸਾਏ ਵਰਗੀ ਦਿੱਖ ਤੈਂ ਵੱਸਦੀ ਅਹਿਸਾਸ ਵਿੱਚ,
ਐਵੇਂ ਤਾਂ ਨਹੀਂ ਸੀ ਲਗਦਾ,ਤੂੰ ਮਨੁੱਖ ਜਿਹਾ ਹੈ।
ਨਦੀਆਂ ਵਰਗੇ ਜੇਰੇ,ਸਾਗਰ ਨੂੰ ਮਿਲਨ ਲਈ,
ਉਮਰਾਂ ਦਾ ਕੀ ਹੈ ਇਹ,ਇਕ ਵਹਿਣ ਜਿਹਾ ਹੈ।
,
ਕਿਸੇ ਕਿਸੇ ਦੇ ਹਿੱਸੇ ਆਇਆ ਅਮਲ ਜ਼ਿੰਦਗੀ,
ਨਾਲ ਤੇਰੇ ਜੋ ਜੀਵਿਆ ਅਸਲੀ ਸੁੱਖ ਜਿਹਾ ਹੈ।
ਮੇਰੇ ਪਾਸ ਤਾਂ ਸਿਰਫ਼ ਹੈ, ਗਿਣਤੀ ਸਾਲਾਂ ਦੀ,
ਅੰਦਰ ਮੇਰੇ ਖੜੋਤ ਤਾਂ ਜਿਗਰਾ ਰੁੱਖ ਜਿਹਾ ਹੈ।
ਤੇਰੇ ਪਾਸ ਬੇਅੰਤ ਖ਼ਜਾਨਾ ਖੁਸ਼ੀਆਂ ਵੰਡਣ ਲਈ,
ਮੇਰੇ ਅੰਦਰ ਟਿਕਾਉ, ਅਤਮਿਕ ਸੁੱਖ ਜਿਹਾ ਹੈ।