ਧੀਆ ਬਾਰੇ ਸਤਿਗੁਰੂ ਸਾਨੂੰ ਬਾਣੀ ਵਿਚ ਫਰਮਾਣ,
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ"
ਆਪਣੇ ਮਤਬਲ ਖਾਤਰ, ਆਪਾਂ ਗੁਰਾਂ ਦਾ ਕਥਨ ਭੁਲਾਇਆ।
ਧੀਆਂ ਨੂੰ ਨਾ ਮਾਰੋ ਲੋਕੋ, ਧੀਆ ਜਗਤ ਵਸਾਇਆ।
ਇਕ ਮਾਂ ਗੁਜਰੀ ਧੀ ਕਿਸੇ ਦੀ, ਕਿੰਨੇ ਦੁੱਖ ਸਹਾਰ ਗਈ,
ਪਤੀ, ਪੁੱਤ ਤੇ ਵਾਰ ਪੋਤਰੇ, ਕੋਮ ਤੇ ਕਰ ਉਪਕਾਰ ਗਈ,
ਪੱਥਰ ਵਰਗਾ ਜਿਗਰਾ ਉਹਨਾਂ ਕਦੇ ਵੀ ਨਾ ਡੁਲਾਇਆ,
ਧੀਆਂ ਨੂੰ ਨਾ ਮਾਰੋ ਲੋਕੋ....................................
ਮਹਿਤਾ ਕਾਲੂ ਦੀ ਧੀ ਨਾਨਕੀ, ਵੀਰ ਦੀ ਸੁੱਖ ਮਨਾਉਦੀ ਸੀ,
ਵੀਰ ਮੇਰਾ ਜੱਗ ਤਾਰਨ ਆਇਆ, ਸਭ ਨੂੰ ਏਹ ਸਮਝਾਉਦੀ ਸੀ,
ਭੈਣ ਹੋਣ ਦਾ ਹਰ ਥਾਂ ਉਹਨੇ ਪੂਰਾ ਫਰਜ ਨਿਭਾਇਆ।
ਧੀਆਂ ਨੂੰ ਨਾ ਮਾਰੋ ਲੋਕੋ.........................................
ਮਾਈ ਭਾਗੋ ਤੇ ਬੀਬੀ ਭਾਨੀ, ਬੀਬੀ ਕੋਲਾ ਜਿਹੀਆ,
ਵੱਧ ਤੋ ਵੱਧ ਕੁਰਬਾਨੀਆਂ ਦਿੱਤੀਆ, ਕਦੇ ਨਾ ਪਿਛੇ ਰਹੀਆ,
ਇਹ ਔਰਸ ਨਾ ਘੱਟ ਕਿਸੇ ਤੋ ਕਰਕੇ ਸੱਚ ਵਿਖਾਇਆ।
ਧੀਆਂ ਨੂੰ ਨਾ ਮਾਰੋ ਲੋਕੋ....................................
ਧੀਆਂ ਨੂੰ ਵੀ ਪੈਦਾ ਹੋਣ ਦਾ, ਦੇ ਦੋਵੋ ਅਧਿਕਾਰ ਕੋਈ,
ਨੰਨੀ ਛਾ ਨੂੰ ਫੈਲਣ ਦੇਵੋ, ਕਰੋ ਨਾ ਅੱਤਿਆਚਾਰ ਕੋਈ,
'ਭੋਮੇ' ਔਰਤ ਜਾਤ ਦਾ ਕਰਜਾ ਜਾਣਾ ਚੁਕਾਇਆ ।
ਧੀਆਂ ਨੂੰ ਨਾ ਮਾਰੋ ਲੋਕੋ..................................
******ਕੁਲਦੀਪ ਸਿੰਘ ਭੋਮਾ