Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਔਰਤ
ਔਰਤ,
ਕੀ ਹੈ ਇਸ ਦਾ ਵਜੂਦ...?
ਸਿਰਫ਼ ਸਮਾਜ ਵਿੱਚ
ਵਰਤੀ ਜਾਣ ਵਾਲ਼ੀ ਇੱਕ ਵਸਤੂ...?
ਯਾਂ ਫ਼ਿਰ
...
ਜ਼ਿੰਦਗੀ ਸੁਖਾਲ਼ੀ ਬਤੀਤ ਕਰਨ ਦਾ ਇੱਕ ਸਾਧਨ....?
ਕਿਉਂ,
ਕਿਉਂ ਅਜੇ ਵੀ ਅਧੂਰੀ ਹੈ
ਪਹਿਚਾਣ ਇਸ ਦੀ.......?
ਕਿਉਂ ਕੋਈ ਹੋਂਦ ਨਹੀਂ
ਇਸ ਜਗ ਜਨਣੀ ਦੀ....?

ਕਿਉਂ ਤੜ੍ਹਫ਼ਦੀ ਹੈ ਹਰ ਪਲ,
ਇਹ ਲੱਜਾ ਦੇ ਪਿੰਜਰੇ ਅੰਦਰ...?
ਇੱਕ ਗਾਲ਼ ਹਮੇਸ਼ਾ ਔਰਤ ਨੂੰ
ਘੇਰੇ ’ਚ ਲੈਕੇ ਹੀ ਕਿਉਂ ਕੱਡੀ ਜਾਂਦੀ ਹੈ..?
ਕਿਉਂ ਇਸ ਤੇ ਅੱਤਿਆਚਾਰ ਕਰਕੇ
ਆਪਣੇ ਮਰਦ ਹੋਣ ਦਾ
ਸਬੂਤ ਦਿੱਤਾ ਜਾਂਦਾ ਹੈ..

ਐ ਗੁਰੀ, ਕਿਉਂ....?

ਕਿਉਂ ਕਿ ਮਰਦ , ਮਰਦ ਨਹੀਂ
ਨਾਮਰਦ ਹੈ.....
ਇਸ ਮਰਦ ਕੋਲ਼ ਉਹ ਹਿੰਮਤ ਨਹੀਂ
ਕਿ ਉਹ ਸਮਾਜ ਨੂੰ ਕੁਝ ਦੇ ਸਕੇ....
ਏਨੀ ਕਾਬਲੀਅਤ ਨਹੀਂ
ਕਿ ਇੱਕ ਇਨਸਾਨ ਦੇ ਤੌਰ ਤੇ
ਆਪਣੀ ਹੋਂਦ ਬਣਾ ਸਕੇ...
ਹਮੇਸ਼ਾ ਔਰਤ ਨੂੰ ਹੀ
ਢਾਲ਼ ਬਣਾ ਕੇ ਵਰਤਿਆ ਹੈ ਇਸਨੇ...
ਆਪਣੇ ਆਪ ਨੂੰ ਮਰਦ ਕਹਿਣ ਵਾਲ਼ਾ
ਲੋੜ੍ਹ ਪੈਣ੍ਹ ਤੇ ਸਦਾ
ਔਰਤ ਦੀ ਬੱਕਲ਼ ਵਿੱਚ ਲੁਕਦਾ ਆਇਆ ਹੈ..

ਆਪਣੀ ਹਵਸ ਦੀ ਪੂਰਤੀ ਲਈ
ਭੱਦੇ ਸ਼ਬਦਾ ਨੂੰ
ਲੱਜਾ ਦਾ ਰੂਪ ਦਿੰਦਾ ਆਇਆ ਹੈ
ਇਹ ਮਰਦ....
ਇਸ ਲੱਜਾ ਦੀ ਆੜ੍ਹ ਹੇਠ ਹੀ
ਆਪਣੀਆਂ ਲੋੜ੍ਹਾਂ ਦੀ
ਪੂਰਤੀ ਕਰਦਾ ਰਿਹਾ ਹੈ ਮਰਦ........

ਇਸ ਮਰਦ ਕੋਲ਼ ਏਨੀ ਸਮਰਥਾ ਨਹੀਂ
ਕਿ ਬਿਨਾਂ ਔਰਤ ਤੋਂ
ਨਵੀਂ ਸ੍ਰਿਸ਼ਟੀ ਨੂੰ ਜਨਮ ਦੇ ਸਕੇ....
ਐ ਮਰਦ, ਪਰ ਧਿਆਨ ਰੱਖੀ
ਤੂੰ ਔਰਤ ਦੀ ਕਾਬਲੀਅਤ ਦਾ....

ਮਰਦ ਕੋਲ਼ ਉਹ ਅੰਗ ਨਹੀਂ,
ਜਿਸ ਨੂੰ ਇਹ ਸੰਬੋਧਨ ਕਰਕੇ
ਸਦਾ ਗਾਲ਼ਾਂ ਦੀ ਰਚਨਾ ਕਰਦਾ ਆਇਆ ਹੈ....
ਜਿਸ ਕਰਕੇ ਔਰਤ
ਜਗ-ਜਨਣੀ ਕਹਾਉਂਦੀ ਹੈ....
ਜਿਹੜ੍ਹੀ ਬਖਸ਼ਿਸ਼ ਪਰਮਾਤਮਾ ਨੇ
ਸਿਰਫ਼ ਔਰਤ ਨੂੰ ਦਿੱਤੀ ਹੈ.....

ਉਹ, ਲਾਹਨਤ ਹੈ.....
ਇਸ ਰੱਬੀ ਦਾਤ ਨੂੰ ਵੀ ਨਹੀਂ ਬਖਸ਼ਿਆ....
ਮਰਦ ਨੇ...
ਪਰਾਈ ਧੀ-ਭੈਣ
ਤੇਰੇ ਪਿਉ ਦੀ ਜਗੀਰ ਨਹੀਂ
ਕਿ ਤੂੰ ਆਪਣੀ ਬੋਲੀ ਵਿੱਚ
ਇਹਨਾਂ ਦੀ ਇੱਜ਼ਤ ਘੜ੍ਹੀਸਦਾ ਫ਼ਿਰੇਂ.....
ਖੁਦ ਵੀ ਓਥੋਂ ਹੀ ਜਨਮ ਲੈ ਕੇ,
ਭੁੱਲ ਗਿਆ ਹੈ ਇਹ ਮਰਦ....
ਕਿਉਂ ਕਿ ਮਰਦ , ਮਰਦ ਨਹੀਂ
ਨਾਮਰਦ ਹੈ.....

ਖੁਦ ਨੂੰ ਮਰਦ ਕਹਿਨਾ ਏਂ..?
ਤਾਂ ਸੁਣ....
ਸਰੇ ਬਜ਼ਾਰ,
ਔਰਤ ਦੀ ਪੱਤ ਰੋਲ਼ਕੇ,
ਕੋਈ ਮਰਦ ਨਹੀਂ ਜਾਂਦਾ...
ਇਹ ਮਰਦਾਨਗੀ ਨਹੀਂ,
ਨਾਮਰਦ ਹੋਣ ਦੀ ਨਿਸ਼ਾਨੀ ਹੈ....

ਖਾਲਸੇ ਵਾਂਗ
ਇੱਜ਼ਤਾਂ ਦੀ ਰਾਖੀ ਕਰਕੇ ਹੀ..
ਮਰਦ ਬਣਿਆ ਜਾਂਦਾ ਹੈ...
ਮਜਲੂਮਾਂ ਦੇ ਹੱਕਾਂ ਲਈ ਲੜ੍ਹਕੇ...
ਬੁਰਾਈ ਤੇ ਜ਼ੁਲਮ ਦੇ ਖਿਲਾਫ਼
ਹਾਂ ਦਾ ਨਾਅਰਾ ਮਾਰਕ ਹੀ,
ਮਰਦ ਬਣਿਆ ਜਾਂਦਾ ਹੈ...
ਖੁਦ ਨੂੰ ਮਰਦ ਕਹਿਣਾ ਹੈ ਤਾਂ,
ਬਣ ਗੁਰੂ ਗੋਬਿੰਦ ਵਰਗਾ.....
ਸੁਣ ਉਸਨੂੰ,
ਉਹ ਕੀ ਕਹਿੰਦਾ ਹੈ.......

ਨਹੀਂ ਤਾਂ,
ਮਾਫ਼ ਕਰੀਂ ਐ ਮਰਦਾ....
ਮੈਂ ਫ਼ੇਰ ਕਹਾਂਗਾ
ਤੂੰ ਮਰਦ ਨਹੀਂ
ਨਾਮਰਦ ਹੈ.......

ਲੇਖਕ - ਗੁਰੀ ਲੁਧਿਆਣਵੀ
ਔਰਤ, ਕੀ ਹੈ ਇਸ ਦਾ ਵਜੂਦ...? ਸਿਰਫ਼ ਸਮਾਜ ਵਿੱਚ ਵਰਤੀ ਜਾਣ ਵਾਲ਼ੀ ਇੱਕ ਵਸਤੂ...? ਯਾਂ ਫ਼ਿਰ  ਜ਼ਿੰਦਗੀ ਸੁਖਾਲ਼ੀ ਬਤੀਤ ਕਰਨ ਦਾ ਇੱਕ ਸਾਧਨ....? ਕਿਉਂ, ਕਿਉਂ ਅਜੇ ਵੀ ਅਧੂਰੀ ਹੈ ਪਹਿਚਾਣ ਇਸ ਦੀ.......? ਕਿਉਂ ਕੋਈ ਹੋਂਦ ਨਹੀਂ ਇਸ ਜਗ ਜਨਣੀ ਦੀ....?  ਕਿਉਂ ਤੜ੍ਹਫ਼ਦੀ ਹੈ ਹਰ ਪਲ, ਇਹ ਲੱਜਾ ਦੇ ਪਿੰਜਰੇ ਅੰਦਰ...? ਇੱਕ ਗਾਲ਼ ਹਮੇਸ਼ਾ ਔਰਤ ਨੂੰ ਘੇਰੇ ’ਚ ਲੈਕੇ ਹੀ ਕਿਉਂ ਕੱਡੀ ਜਾਂਦੀ ਹੈ..? ਕਿਉਂ ਇਸ ਤੇ ਅੱਤਿਆਚਾਰ ਕਰਕੇ ਆਪਣੇ ਮਰਦ ਹੋਣ ਦਾ  ਸਬੂਤ ਦਿੱਤਾ ਜਾਂਦਾ ਹੈ..  ਐ ਗੁਰੀ, ਕਿਉਂ....?  ਕਿਉਂ ਕਿ ਮਰਦ , ਮਰਦ ਨਹੀਂ ਨਾਮਰਦ ਹੈ..... ਇਸ ਮਰਦ ਕੋਲ਼ ਉਹ ਹਿੰਮਤ ਨਹੀਂ ਕਿ ਉਹ ਸਮਾਜ ਨੂੰ ਕੁਝ ਦੇ ਸਕੇ.... ਏਨੀ ਕਾਬਲੀਅਤ ਨਹੀਂ ਕਿ ਇੱਕ ਇਨਸਾਨ ਦੇ ਤੌਰ ਤੇ ਆਪਣੀ ਹੋਂਦ ਬਣਾ ਸਕੇ... ਹਮੇਸ਼ਾ ਔਰਤ ਨੂੰ ਹੀ  ਢਾਲ਼ ਬਣਾ ਕੇ ਵਰਤਿਆ ਹੈ ਇਸਨੇ... ਆਪਣੇ ਆਪ ਨੂੰ ਮਰਦ ਕਹਿਣ ਵਾਲ਼ਾ ਲੋੜ੍ਹ ਪੈਣ੍ਹ ਤੇ ਸਦਾ ਔਰਤ ਦੀ ਬੱਕਲ਼ ਵਿੱਚ ਲੁਕਦਾ ਆਇਆ ਹੈ..  ਆਪਣੀ ਹਵਸ ਦੀ ਪੂਰਤੀ ਲਈ  ਭੱਦੇ ਸ਼ਬਦਾ ਨੂੰ  ਲੱਜਾ ਦਾ ਰੂਪ ਦਿੰਦਾ ਆਇਆ ਹੈ ਇਹ ਮਰਦ.... ਇਸ ਲੱਜਾ ਦੀ ਆੜ੍ਹ ਹੇਠ ਹੀ ਆਪਣੀਆਂ ਲੋੜ੍ਹਾਂ ਦੀ  ਪੂਰਤੀ ਕਰਦਾ ਰਿਹਾ ਹੈ ਮਰਦ........  ਇਸ ਮਰਦ ਕੋਲ਼ ਏਨੀ ਸਮਰਥਾ ਨਹੀਂ ਕਿ ਬਿਨਾਂ ਔਰਤ ਤੋਂ ਨਵੀਂ ਸ੍ਰਿਸ਼ਟੀ ਨੂੰ ਜਨਮ ਦੇ ਸਕੇ.... ਐ ਮਰਦ, ਪਰ ਧਿਆਨ ਰੱਖੀ  ਤੂੰ ਔਰਤ ਦੀ ਕਾਬਲੀਅਤ ਦਾ....  ਮਰਦ ਕੋਲ਼ ਉਹ ਅੰਗ ਨਹੀਂ, ਜਿਸ ਨੂੰ ਇਹ ਸੰਬੋਧਨ ਕਰਕੇ  ਸਦਾ ਗਾਲ਼ਾਂ ਦੀ ਰਚਨਾ ਕਰਦਾ ਆਇਆ ਹੈ.... ਜਿਸ ਕਰਕੇ ਔਰਤ  ਜਗ-ਜਨਣੀ ਕਹਾਉਂਦੀ ਹੈ.... ਜਿਹੜ੍ਹੀ ਬਖਸ਼ਿਸ਼ ਪਰਮਾਤਮਾ ਨੇ  ਸਿਰਫ਼ ਔਰਤ ਨੂੰ ਦਿੱਤੀ ਹੈ.....  ਉਹ, ਲਾਹਨਤ ਹੈ.....  ਇਸ ਰੱਬੀ ਦਾਤ ਨੂੰ ਵੀ ਨਹੀਂ ਬਖਸ਼ਿਆ.... ਮਰਦ ਨੇ... ਪਰਾਈ ਧੀ-ਭੈਣ  ਤੇਰੇ ਪਿਉ ਦੀ ਜਗੀਰ ਨਹੀਂ ਕਿ ਤੂੰ ਆਪਣੀ ਬੋਲੀ ਵਿੱਚ ਇਹਨਾਂ ਦੀ ਇੱਜ਼ਤ ਘੜ੍ਹੀਸਦਾ ਫ਼ਿਰੇਂ..... ਖੁਦ ਵੀ ਓਥੋਂ ਹੀ ਜਨਮ ਲੈ ਕੇ, ਭੁੱਲ ਗਿਆ ਹੈ ਇਹ ਮਰਦ.... ਕਿਉਂ ਕਿ ਮਰਦ , ਮਰਦ ਨਹੀਂ ਨਾਮਰਦ ਹੈ.....  ਖੁਦ ਨੂੰ ਮਰਦ ਕਹਿਨਾ ਏਂ..? ਤਾਂ ਸੁਣ.... ਸਰੇ ਬਜ਼ਾਰ, ਔਰਤ ਦੀ ਪੱਤ ਰੋਲ਼ਕੇ, ਕੋਈ ਮਰਦ ਨਹੀਂ ਜਾਂਦਾ... ਇਹ ਮਰਦਾਨਗੀ ਨਹੀਂ, ਨਾਮਰਦ ਹੋਣ ਦੀ ਨਿਸ਼ਾਨੀ ਹੈ....  ਖਾਲਸੇ ਵਾਂਗ  ਇੱਜ਼ਤਾਂ ਦੀ ਰਾਖੀ ਕਰਕੇ ਹੀ.. ਮਰਦ ਬਣਿਆ ਜਾਂਦਾ ਹੈ... ਮਜਲੂਮਾਂ ਦੇ ਹੱਕਾਂ ਲਈ ਲੜ੍ਹਕੇ... ਬੁਰਾਈ ਤੇ ਜ਼ੁਲਮ ਦੇ ਖਿਲਾਫ਼ ਹਾਂ ਦਾ ਨਾਅਰਾ ਮਾਰਕ ਹੀ, ਮਰਦ ਬਣਿਆ ਜਾਂਦਾ ਹੈ... ਖੁਦ ਨੂੰ ਮਰਦ ਕਹਿਣਾ ਹੈ ਤਾਂ, ਬਣ ਗੁਰੂ ਗੋਬਿੰਦ ਵਰਗਾ..... ਸੁਣ ਉਸਨੂੰ,  ਉਹ ਕੀ ਕਹਿੰਦਾ ਹੈ.......  ਨਹੀਂ ਤਾਂ,  ਮਾਫ਼ ਕਰੀਂ ਐ ਮਰਦਾ.... ਮੈਂ ਫ਼ੇਰ ਕਹਾਂਗਾ  ਤੂੰ ਮਰਦ ਨਹੀਂ  ਨਾਮਰਦ ਹੈ.......  ਲੇਖਕ - ਗੁਰੀ ਲੁਧਿਆਣਵੀ
19 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Bahut hi khoob........tfs.......bittu ji......

19 Nov 2012

Reply