|
 |
 |
 |
|
|
Home > Communities > Punjabi Poetry > Forum > messages |
|
|
|
|
|
ਔਰਤ |
ਰਾਤ ਦੇ ਠੀਕ ਗਿਆਰਾਂ ਵੱਜ ਕੇ ਤਰਤਾਲੀ ਮਿੰਟ ‘ਤੇ ਦਿੱਲੀ ਵਿੱਚ ਜੀ. ਬੀ. ਰੋਡ ‘ਤੇ ਇੱਕ ਨਾਰੀ ਗਾਹਕ ਫਸਾ ਰਹੀ ਹੈ ਪਲਾਮੂ ਦੇ ਇੱਕ ਕਸਬੇ ਵਿੱਚ ਹਲਕੇ ਚਾਨਣੇ ‘ਚ ਇੱਕ ਹਕੀਮ ਇੱਕ ਔਰਤ ਤੇ ਗਰਭਪਾਤ ਦੀ ਹਰ ਤਰਕੀਬ ਅਜਮਾ ਰਿਹਾ ਹੈ | ਬਾੜਮੇਰ ‘ਚ ਇੱਕ ਬੱਚੇ ਦੀ ਲਾਸ਼ ‘ਤੇ ਵਿਰਲਾਪ ਕਰ ਰਹੀ ਹੈ ਇੱਕ ਨਾਰੀ ਬੰਬਈ ਦੇ ਇੱਕ ਰੈਸਟੋਰੈਂਟ ਵਿੱਚ ਨੀਲੀ ਗੁਲਾਬੀ ਰੌਸ਼ਨੀ ਵਿੱਚ ਥਿਰਕਦੀ ਨਾਰ ਨੇ ਆਪਣਾ ਆਖਰੀ ਕੱਪੜਾ ਉਤਾਰ ਦਿੱਤਾ ਤੇ ਕਿਸੇ ਘਰ ਵਿੱਚ ਇਉਂ ਕਰਨ ਤੋਂ ਪਹਿਲਾਂ ਇੱਕ ਦੂਸਰੀ ਔਰਤ ਲਗਣ ਨਾਲ ਰਸੋਈ ਘਰ ‘ਚ ਕੰਮ ਸਮੇਟ ਰਹੀ ਹੈ | ਮਹਾਰਾਜਗੰਜ ਦੇ ਇੱਟਾਂ ਦੇ ਭੱਠੇ ‘ਚ ਝੋਕੀ ਜਾ ਰਹੀ ਹੈ ਇੱਕ ਰੋਜਾ ਦਿਹਾੜਨ ਜਰੂਰੀ ਇਸਤੇਮਾਲ ਦੇ ਬਾਅਦ ਤੇ ਇੱਕ ਦੂਜੀ ਔਰਤ ਚੁਲ੍ਹੇ ‘ਚ ਪੱਤੇ ਝੋਕ ਰਹੀ ਹੈ ਬਿਲਾਸਪੁਰ ਵਿੱਚ ਕਿਤੇ | ਠੀਕ ਉਹੀ ਰਾਤ ਉਸੇ ਵਕਤ ਨੈਲਸਨ ਮੰਡੇਲਾ ਦੇ ਦੇਸ਼ ਵਿੱਚ ਵਿਸ਼ਵਸੁੰਦਰੀ ਦੇ ਮੁਕਾਬਲੇ ਲਈ ਮੰਚ ਸਜ ਰਿਹਾ ਹੈ
ਇੱਕ ਸੁੰਨੀ ਸੜਕ ‘ਤੇ ਇੱਕ ਨੌਜਵਾਨ ਤੀਵੀਂ ਨੂੰ ਇੱਕ ਬੰਦਾ ਆਖ ਰਿਹਾ ਹੈ – ਮੈਂ ਤੈਨੂੰ ਪਿਆਰ ਕਰਦਾ ਹਾਂ | ਇਧਰ ਕਵੀ ਰਾਤ ਦੇ ਹਲਕੇ ਖਾਣੇ ਤੋਂ ਪਿਛੋਂ ਸਿਗਰੇਟ ਦੇ ਹਲਕੇ-ਹਲਕੇ ਕਸ਼ ਲੈਂਦਾ ਹੋਇਆ ਇਸ ਪੂਰੀ ਦੁਨਿਆ ਦੀ ਪ੍ਰਤੀਨਿਧ ਇਸਤਰੀ ਨੂੰ ਦਿਲੋਂ ਕਵਿਤਾ ਦੀ ਦੁਨੀਆਂ ਵਿਚ ਬੁਲਾ ਰਿਹਾ ਹੈ ਸੋਚਦੇ ਹੋਏ ਕਿ ਐਨੇ ਪਿਆਰ, ਐਨੇ ਸਨਮਾਨ ਦੀ ਐਨੀ ਬਰਾਬਰੀ ਦੀ ਆਦਿ ਨਹੀਂ ਸ਼ਾਇਦ ਇਸੇ ਕਾਰਨ ਨਹੀਂ ਆ ਰਹੀ ਹੈ ਝਿਜਕ ਰਹੀ ਹੈ ਸ਼ਰਮਾ ਰਹੀ ਹੈ |-------------
ਕਾਤਿਆਨੀ ਅਨੁਵਾਦ : ਇਕਬਾਲ ਪਾਠਕ
|
|
25 Jul 2013
|
|
|
|
ਸਮਾਜ ਦੇ ਕੌੜੇ ਸੱਚ ਨੂੰ ਬਿਆਨ ਕਰਦੀ ਬੇਹਤਰੀਨ ਰਚਨਾ ਸਾਂਝੀ ਕੀਤੀ ਹੈ ਬਿੱਟੂ ਵੀਰ ਜੀ |
ਇਸ ਰਚਨਾ ਵਿੱਚ ਇਕ ਗਲਤੀ ਹੈ, ' ਨੈਸ਼ਨਲ ' ਦੀ ਥਾਂ ਤੇ ' ਨੈਲਸਨ ' ਆਉਗਾ ਜੀ ( in 26th line)
|
|
25 Jul 2013
|
|
|
|
|
ਔਰਤ ਦੇ ਸ਼ੌਕ ਤੇ ਮਜ਼ਬੂਰੀ ਦੇ ਅਹਿਸਾਸਾਂ ਦੀ ਸਾਂਝ ਪਾਉਣ ਦਾ ਸ਼ੁਕਰੀਆ.ਸੱਚ ਤਾਂ ਸੱਚ ਹੈ ਮਨੱਖ ਨੇ ਆਪਣਾ ਆਪ ਲੀਰੋ ਲੀਰ ਕਰ ਲਿਆ ਹੈ...ਵੀਰ ਜੀ....
|
|
26 Jul 2013
|
|
|
|
|
|
ਹਾਂ ਜੀ, ਬਿੱਟੂ ਬਾਈ ਜੀ, ਮਰਦ ਦਾ ਬਹੁਤ ਵੱਡਾ ਸਹਯੋਗ ਹੈ, ਨਾਰੀ ਦੇ ਇਸ ਬਹੁ-ਆਯਾਮੀ ਚਰਿਤਰ ਦੀ ਸਿਰਜਨਾ ਵਿਚ !
|
|
12 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|