|
|
 |
 |
 |
|
|
|
| Home > Communities > A voice against Social Evils > Forum > messages |
|
|
|
|
|
|
|
| ਔਰਤ ਬਾਜ਼ਾਰ.....by Taslima Nasreen |
ਔਰਤ ਬਾਜ਼ਾਰ
 |
| ਤਸਲੀਮਾ ਨਸਰੀਨ |
ਔਰਤਾਂ ਨੂੰ ਆਪਣਾ ਅਸਲੀ ਚਿਹਰਾ ਪਸੰਦ ਨਹੀਂ ਹੈ।ਐਂਟੀ–ਏਜਿੰਗ, ਮਾਸਕਸ, ਆਈ-ਬਰੋਜ਼, ਆਈ–ਲਾਈਨਰਸ,ਬੇਸ ਮੇਕਅਪ,ਲਿਪ-ਗਲਾਸ,ਲਿਪ-ਲਾਈਨਰਸ,ਲਿਪਸਟਿਕ,ਨੇਲ ਪਾਲਿਸ਼! ਇਸ ਤਰ੍ਰਾਂ ਦੀਆਂ ਸਾਰੀਆਂ ਚੀਜ਼ਾਂ ਬਾਜ਼ਾਰ ਵਿਚ ਜੋ ਹਨ, ਕਿਹਦੇ ਇਸਤੇਮਾਲ ਲਈ ਹਨ? ਔਰਤਾਂ ਲਈ ।ਮੇਰਾ ਸੁਆਲ ਹੈ ਕਿ ਔਰਤਾਂ ਨੂੰ ਇਹ ਸਭ ਇਸਤੇਮਾਲ ਕਿਉਂ ਕਰਨਾ ਪੈਂਦਾ ਹੈ?
ਕਿਉਂ ਔਰਤਾਂ ਆਪਣੇ ਚਿਹਰੇ ਨੂੰ ਅਲੱਗ-ਅਲੱਗ ਰੰਗਾਂ ਨਾਲ ਛੁਪਾਉਣਾ ਚਾਹੁੰਦੀਆਂ ਹਨ ? ਕਿਉਂ ਬਣਾਉਣਾ ਪੈਂਦਾ ਹੈ ਉਹਨਾਂ ਨੂੰ ਨਕਲੀ ਚਿਹਰਾ, ਨਕਲੀ ਅੱਖਾਂ,ਨਕਲੀ ਬੁੱਲ੍ਹ,ਨਕਲੀ ਗੱਲ੍ਹਾਂ? ਕਿਸ ਨੇ ਕਿਹਾ ਹੈ ਕਿ ਔਰਤਾਂ ਦੇ ਚਿਹਰੇ ਵਿਚ ਕੋਈ ਕਮੀ ਹੈ,ਇਸ ਲਈ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਚਿਹਰੇ 'ਤੇ ਲਗਾ ਕੇ ਔਰਤਾਂ ਇਸ ਕਮੀ ਨੂੰ ਦੂਰ ਕਰਨ ਵਿਚ ਲੱਗੀਆਂ ਹੋਈਆਂ ਹਨ? ਛਾਤੀ ਦਾ ਮਾਪ ਇੰਨਾ ਹੋਣਾ ਚਹੀਦਾ ਹੈ,ਕਮਰ ਦਾ ਉਨਾਂ। ਨਿਤੰਭ ਇੰਨੇ, ਪੱਟ ਇੰਨੇ ।ਹਰ ਕੁਝ ਦਾ ਮਾਪ ਤੈਅ ਹੈ।ਉਸ ਮਾਪ ਦਾ ਸਰੀਰ ਬਣਾਉਣ ਲਈ ਕੁੜੀਆਂ ਮਰੀ ਜਾ ਰਹੀਆਂ ਨੇ।ਕੁੜੀਆਂ ਦਾ ਕੱਟ, ਬਣਾਵਟ ਅਤੇ ਸਰੀਰ ਦਾ ਮਾਪ ਇਹ ਸਭ ਕਿਸ ਨੇ ਤੈਅ ਕੀਤਾ ਹੈ? ਸਰੀਰ ਦਾ ਇਹ ਗਣਿਤ ਕੌਣ ਤਿਆਰ ਕਰਦਾ ਹੈ? ਇਹ ਕਿਸ ਨੇ ਕਿਹਾ ਹੈ ਕਿ ਜੇ ਕਿਸੇ ਖਾਸ ਮਾਪ ਵਿਚ ਸਰੀਰ ਨਹੀਂ ਹੈ ਤਾਂ ਉਹ ਸੋਹਣਾ ਨਹੀਂ?
ਔਰਤਾਂ ਜ਼ਿਆਦਾ ਖਾਣਗੀਆਂ ਨਹੀਂ।ਜ਼ਿਆਦਾ ਖਾਣ ਨਾਲ ਸਰੀਰ 'ਤੇ ਚਰਬੀ ਜੰਮਦੀ ਹੈ ।ਉਹ ਸਰੀਰ 'ਤੇ ਚਰਬੀ ਨਹੀਂ ਚਹੁੰਦੀਆਂ।ਖਾਣਾ ਘੱਟ ਖਾਣ ਕਰਕੇ ਕੁੜੀਆਂ ਐਨੋਰੇਕਸਿਯਾ ਅਤੇ ਬੁਲਿਮਿਆਂ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ।
ਹਰ ਪਾਸੇ ਸੋਹਣਾ ਦਿਸਣ ਦੀ ਦੌੜ ਲੱਗੀ ਹੋਈ ਹੈ।ਕੁੜੀਆਂ ਦੇ ਸਰੀਰ ਨੂੰ ਲੈ ਕੇ ਸਾਰੀ ਦੁਨੀਆਂ ਰੁੱਝੀ ਹੋਈ ਹੈ।ਉਹਨਾਂ ਦੇ ਕਪੜਿਆਂ ਅਤੇ ਗਹਿਣਿਆਂ ਦਾ ਕੋਈ ਅੰਤ ਨਹੀਂ।ਸਰੀਰ ਨੂੰ ਸਜਾਓ, ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੁੰਆਂ ਤੱਕ।
ਔਰਤ ਵਿਕਾਊ ਸਾਮਾਨ ਦੀ ਤਰ੍ਰਾਂ ਹੈ, ਆਦਮੀਆਂ ਦੇ ਭੋਗ ਦਾ ਜ਼ੱਰੀਆਂ।ਉਹਨੂੰ ਵੇਖਣ ਸੁਣਨ ਵਿਚ ਇਸ ਤਰ੍ਰਾਂ ਦਾ ਹੋਣਾ ਚਹੀਦਾ ਹੈ ਕਿ ਆਦਮੀ ਵਿਚ ਉਤੇਜਨਾ ਜਾਗੇ ਤੇ ਮਰਦ ਦੇ ਮਨ ਅਤੇ ਸਰੀਰ ਨੂੰ ਆਰਾਮ ਮਿਲੇ।ਔਰਤ ਨੂੰ ਜਿਸ ਤਰ੍ਰਾਂ ਦਾ ਸਾਜ ਸ਼ਿੰਗਾਰ ਕਰਨਾ ਪੈਂਦਾ ਹੈ ਅਤੇ ਜਿਸ ਤਰ੍ਰਾਂ ਦੇ ਕੰਮ ਕਰਨੇ ਪੈਂਦੇ ਹਨ ਉਹ ਪੁਰਸ਼ ਲਈ ਕਰਨੇ ਪੈਂਦੇ ਹਨ।ਔਰਤਾਂ ਦਾ ਅਸਤਿਤਵ,ਮਾਂ ਦਾ ਰੂਪ ਅਤੇ ਉਸ ਦਾ ਨਰਮ ਸੁਬਾaੇ-ਇਹ ਸਭ ਮਰਦਾਂ ਦੇ ਸੁਆਰਥ ਲਈ ਹੈ।
ਔਰਤਾਂ ਨੂੰ ਕਾਬੂ ਕਰਨ ਦੇ ਬਹੁਤ ਤਰੀਕੇ ਹਨ।ਅੱਜ ਸਭ ਤੋਂ ਵਧੀਆ ਤਰੀਕਾ ਹੈ-ਪਿਆਰ।ਪਿਆਰ ਔਰਤ ਨੂੰ ਕਮਜ਼ੋਰ ਕਰ ਦਿੰਦਾ ਹੈ ਅਤੇ ਏਨਾ ਗਲਾ ਦਿੰਦਾ ਹੈ ਕਿ ਆਦਮੀ ਉਸ ਚੱਬ-ਚੂਸ-ਚੱਟ ਅਤੇ ਪੀ ਜਾਂਦਾ ਹੈ।ਔਰਤ ਕੋਲ ਬਚਾਅ ਦਾ ਕੋਈ ਰਾਹ ਨਹੀਂ ਰਹਿੰਦਾ।
|
|
19 Nov 2012
|
|
|
|
|
ਵਿਚਾਰ ਇਹ ਬਣਿਆ ਹੋਇਆ ਹੈ ਕਿ ਸੁੰਦਰ ਨਾ ਦਿਸਣ ਕਾਰਣ ਔਰਤ ਨਾਲ ਕੋਈ ਦੋਸਤੀ ਨਹੀਂ ਕਰੇਗਾ।ਕੋਈ ਪਿਆਰ ਨਹੀਂ ਕਰੇਗਾ।ਚੰਗਾ ਵਿਆਹ ਨਹੀਂ ਹੋਵੇਗਾ।ਚੰਗੀ ਨੌਕਰੀ ਮਿਲਣ ਵਿਚ ਦਿੱਕਤ ਆਵੇਗੀ।ਇਸ ਲਈ ਔਰਤਾਂ ਆਪਣੇ ਆਪ ਨੂੰ ਵਿਕਾਊ ਬਣਾਉਣ ਲਈ ਲੱਗੀਆਂ ਹੋਈਆਂ ਹਨ।ਉਹ ਆਪਣੇ ਸਰੀਰ ਦੀ ਕਮਾਈ ਖਾਣਾ ਚਾਹੁੰਦੀਆਂ ਹਨ।
ਸੁੰਦਰੀ! ਇਸ ਵਿਸ਼ੇਸ਼ਣ/ਧਰਣਾ ਨੂੰ ਮਰਦ ਤੰਤਰੀ ਪੁਰਸ਼ ਅਤੇ ਔਰਤ ਦੋਵਾਂ ਨੇ ਮਿਲ ਕੇ ਤਿਆਰ ਕੀਤਾ ਹੈ।ਦੋਵੇਂ ਤੈਅ ਕਰਦੇ ਹਨ ਕਿ ਔਰਤ ਦਾ ਸਰੀਰ ਕਿਸ ਤਰ੍ਰਾਂ ਖੂਬਸੂਰਤ ਦਿਸੇ।ਇਹਦੇ ਲਈ ਪ੍ਰਚਾਰ ਦੇ ਸਾਧਨ ਹਨ।ਵਿਕਾਊ ਚੀਜ਼ਾਂ ਦਾ ਕਾਰੋਬਾਰ ਇਹਦੇ ਰਾਹੀਂ ਚੱਲਦਾ ਹੈ।ਟ੍ਰੈਡਮਿਲ, ਐਕਸਰਾਈਜ਼ ਬਾਈਕ,ਲਾਈਪੋਸਕਸ਼ਨ,ਪਲਾਸਟਿਕ ਸਰਜਰੀ,ਸਿਲੀਕਾਨ ਬ੍ਰੇਸਟ।ਇਹਨਾਂ ਵਲ ਔਰਤਾਂ ਦੀ ਭੀੜ ਲਗ ਜਾਂਦੀ ਹੈ।
ਬਾਜ਼ਾਰ ਦੀ ਜ਼ਰੂਰਤ ਦੇ ਹਿਸਾਬ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਔਰਤਾਂ ਅਚਾਨਕ ਨਹੀਂ ਸਿਖਦੀਆਂ।ਉਹ ਪੈਦਾ ਹੁੰਦਿਆਂ ਹੀ ਸਿਖਣਾ ਸ਼ੁਰੂ ਕਰ ਦਿੰਦੀਆਂ ਹਨ।ਪ੍ਰਵਾਰ ਅਤੇ ਰਿਸ਼ਤੇਦਾਰਾਂ ਤੋਂ ਸਿਖਦੀਆਂ ਹਨ।ਬਾਹਰ ਪੈਰ ਰੱਖਦੇ ਹੀ ਸਿਖ ਜਾਂਦੀਆਂ ਹਨ।ਰੇਡੀਓ-ਟੈਲੀਵਿਜ਼ਨਾਂ ਤੋਂ ਸਿਖਦੀਆਂ ਹਨ।ਮੈਗਜ਼ੀਨਾਂ ਅਤੇ ਰਸਾਲਿਆਂ ਤੋਂ ਸਿਖਦੀਆਂ ਹਨ।ਔਰਤਾਂ ਦੀ ਮੈਗਜ਼ੀਨ ਪੜ੍ਹ ਕੇ ਤਾਂ ਹੋਰ ਜ਼ਿਆਦਾ ਸਿਖਦੀਆਂ ਹਨ।ਨਤੀਜਾ : ਆਪਣੇ ਅਧਿਕਾਰਾਂ ਬਾਰੇ ਅਤੇ ਆਪਣੇ ਗਿਆਨ ਨੂੰ ਵਧਾਉਣ ਵਿਚ ਔਰਤਾਂ ਮਰਦਾਂ ਤੋਂ ਬਹੁਤ ਪਿੱਛੇ ਹਨ।
ਪਿਛਲੇ ਸਮੇਂ ਵਿਚ ਸਰੀਰ ਉੱਤੇ ਜਿੰਨਾ ਜ਼ਿਆਦਾ ਮਾਸ ਹੁੰਦਾ ਸੀ ਉਸ ਨੂੰ ਜ਼ਿਆਦਾ ਸੋਹਣੀ ਮੰਨਿਆ ਜਾਂਦਾ ਸੀ।ਹੁਣ ਜਿੰਨੀਆਂ ਜ਼ਿਆਦਾ ਹੱਡੀਆਂ ਦਾ ਢਾਂਚਾ ਹੋਵੇਗੀ, ਵੇਖਣ ਵਿਚ ਬਿਮਾਰ ਲੱਗੇਗੀ,ਚਿਹਰਾ ਘੱਟ ਖਾਦਾ-ਪੀਤਾ ਲੱਗੇਗਾ ਉਨੀਂ ਖੂਬਸੂਰਤ ਮੰਨੀ ਜਾਵੇਗੀ ਅਤੇ ਵਿਕਾਊ ਮੰਨੀ ਜਾਵੇਗੀ।ਉੱਨੀਵੀਂ ਸਦੀ ਵਿਚ ਚਿਤਰਕਲਾ ਅਤੇ ਮੂਰਤੀਕਲਾ ਵਿਚ ਔਰਤਾਂ ਦੇ ਪੇਟ ਦਾ ਹੇਠਲਾ ਹਿੱਸਾ ਇੰਝ ਲਗਦਾ ਸੀ ਜਿਵੇਂ ਉਹ ਗਰਭਵਤੀ ਹੋਣ।ਉਸ ਵੇਲੇ ਪੇਟ ਦੀ ਚਰਬੀ ਘਟਾਉਣ ਦਾ ਨਿਯਮ ਨਹੀਂ ਹੁੰਦਾ ਸੀ।ਹੁਣ ਹਰ ਪਾਸੇ ਸਰੀਰ ਦੇ ਕੁਦਰਤੀ ਮੋਟਾਪੇ ਨੂੰ ਘਟਾਉਣ ਦੇ ਮੁਕਾਬਲੇ ਹੋ ਰਹੇ ਹਨ।
|
|
19 Nov 2012
|
|
|
|
|
ਬਹੁਤ ਲੋਕੀ ਕਹਿੰਦੇ ਹਨ ਕਿ ਨਾਨੀਆਂ ਅਤੇ ਦਾਦੀਆਂ ਅੱਜ ਦੇ ਜ਼ਮਾਨੇ ਦੀਆਂ ਕੁੜੀਆਂ ਨਾਲੋਂ ਕਿਤੇ ਜ਼ਿਆਦਾ ਆਜ਼ਾਦ ਹੁੰਦੀਆਂ ਸਨ।ਉਹਨਾਂ ਨੂੰ ਇਹਨਾਂ ਜ਼ਿਆਦਾ ਸਰੀਰ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੁੰਦੀ ਸੀ ।ਉਹਨਾਂ ਨੂੰ ਇਸ ਤਰ੍ਰਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਸੀ ਹੋਣਾ ਪੈਂਦਾ ।ਆਪਣੇ ਚਿਹਰੇ ਵਿਚ ਕਿਸੇ ਤਰ੍ਰਾਂ ਦਾ ਬਦਲਾਅ ਨਹੀਂ ਸੀ ਕਰਨਾ ਪੈਂਦਾ ।ਮੀਡੀਆ ਅਤੇ ਮਾਰਕੀਟ ਵਿਚ ਸੁੰਦਰ ਕੁੜੀਆਂ ਦੇ ਸੈਂਪਲ ਵਿਖਾਏ ਜਾਂਦੇ ਹਨ ।ਇਸ ਨੂੰ ਵੇਖ ਕੇ ਸੋਹਣੀਆਂ ਨਾ ਦਿਸਣ ਵਾਲੀਆਂ ਕੁੜੀਆਂ ਉੱਤੇ ਦਬਾਅ ਬਹੁਤ ਵਧ ਜਾਂਦਾ ਹੈ ।ਬਦਸੂਰਤ ਨੂੰ ਖੂਬਸੂਰਤ ਹੋਣਾ ਹੋਵੇਗਾ ਅਤੇ ਖੂਬਸੂਰਤ ਨੂੰ ਹੋ ਵੀ ਜ਼ਿਆਦਾ ਖੂਬਸੂਰਤ ਹੋਣਾ ਪਵੇਗਾ।ਇਸ ਦਬਾਅ ਕਾਰਨ ਔਰਤ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਘਟਦੀ ਜਾ ਰਹੀ ਹੈ।ਸਾਰੀਆਂ ਸੰਭਾਵਨਾਵਾਂ ਨੂੰ ਖਤਮ ਕਰ ਕੇ ਉਹ ਵੇਸਵਾਵਾਂ ਬਨਣ ਵਿੱਚ ਲੱਗੀਆਂ ਹੋਈਆਂ ਹਨ। ਵੇਸਵਾ ਘਰਾਂ ਵਿਚ ਰਹਿੰਦੀਆਂ ਨੇ ਬੁਰੀਆਂ ਵੇਸਵਾਵਾਂ ਅਤੇ ਵੇਸਵਾ ਘਰਾਂ ਤੋਂ ਬਾਹਰ ਰਹਿੰਦੀਆਂ ਹਨ ਚੰਗੀਆਂ ਵੇਸਵਾਵਾਂ ।ਦੋਵਾਂ ਤਰ੍ਰਾਂ ਦੀਆਂ ਵੇਸਵਾਵਾਂ ਦਾ ਕੰਮ ਆਦਮੀਆਂ ਨੂੰ ਖੁਸ਼ ਕਰਨਾ ਅਤੇ ਆਰਾਮ ਦੇਣਾ ਹੁੰਦਾ ਹੈ।
ਸਰੀਰ ਦੀ ਸੁੰਦਰਤਾ ਪੱਛੜੇ ਸਮਾਜਾਂ ਵਿਚ ਔਰਤ ਦਾ ਸਭ ਤੋਂ ਵੱਡਾ ਗਹਿਣਾ ਹੈ ।ਜੇ ਇਹ ਗਹਿਣਾ ਉਸ ਕੋਲ ਨਹੀਂ ਤਾਂ ਉਸ ਦੀ ਜ਼ਿੰਦਗੀ ਸੜਕ ਦੇ ਕੁੱਤੇ ਬਿੱਲੀ ਵਾਂਗ ਹੋ ਜਾਵੇਗੀ।ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਦੀਆਂ ਕੁੜੀਆਂ ਵੀ ਹੁਣ ਚਾਹੁੰਦੀਆਂ ਹਨ ਕਿ ਉਹਨਾਂ ਦੀਆਂ ਅੱਖਾਂ ਵੱਡੀਆਂ ਹੋਣ ਅਤੇ ਨੱਕ ਲੰਮੇ।ਪੱਛਮੀ ਮੁਲਕਾਂ ਦੇ ਪੁਰਸ਼ ਔਰਤਾਂ ਦੀਆਂ ਲੱਤਾਂ ਵੇਖ ਕੇ ਬਹੁਤ ਖੁਸ਼ ਹੁੰਦੇ ਹਨ।ਲੱਤਾਂ ਨੂੰ ਲੈ ਕੇ ਭਾਰਤ ਨੇ ਕਦੇ ਵੀ ਵਿਖਾਵਾ ਨਹੀਂ ਕੀਤਾ।ਪਰ ਹੁਣ ਭਾਰਤ ਵਿਚ ਵੀ ਔਰਤਾਂ ਲੱਤਾਂ ਵਿਖਾਉਣ ਲਗੀਆਂ ਹਨ।ਪੈਂਟਾਂ ਅਤੇ ਸਕਰਟਾਂ ਉੱਪਰ ਉਠ ਚੁੱਕੀਆਂ ਹਨ।ਭਰੀਆਂ ਹੋਈਆਂ ਗਲ੍ਹਾਂ ਹੁਣ ਪਿਚਕੀਆਂ ਗਲ੍ਹਾਂ ਦਾ ਰੂਪ ਧਾਰ ਰਹੀਆਂ ਹਨ।
ਮੈਂਨੂੰ ਬਹੁਤ ਡਰ ਲਗਣ ਲੱਗਦਾ ਹੈ ਕਿ ਸਾਡਾ ਸਮਾਜ਼ ਅਤੇ ਸੰਸਾਰ ਇਸ ਚਿੱਕੜ ਵਿਚ ਡੁੱਬ ਰਿਹਾ ਹੈ।ਮੇਰੇ ਸਰੀਰ ਵਿਚ ਇਸ ਸਭ ਵੇਖ ਕੇ ਕੰਡੇ ਚੁੱਭਣ ਲਗ ਪੈਂਦੇ ਹਨ।ਕੁੜੀਆਂ ਦੇ ਬਣਾਉਟੀ ਚਿਹਰੇ ਵਾਲੀਆਂ ਔਰਤਾਂ ਅੱਜ ਕਿਸ ਤਰ੍ਰਾਂ ਦਾ ਸੰਘਰਸ਼ ਕਰ ਰਹੀਆਂ ਹਨ? ਕੀ ਉਹ ਕਦੇ ਆਜ਼ਾਦ ਹੋ ਸਕਣਗੀਆਂ ? ਕੀ ਉਹਨਾਂ ਦੀਆਂ ਜ਼ੰਜੀਰਾਂ ਹੋਰ ਮਜ਼ਬੂਤ ਨਹੀਂ ਹੋ ਰਹੀਆਂ?
ਅੱਜ ਔਰਤਾਂ ਨੂੰ ਸੌ ਸਾਲ ਪਿੱਛੇ ਧੱਕਾ ਦੇਣ ਦੀ ਚਾਲ ਖੇਡੀ ਜਾ ਰਹੀ ਹੈ।ਦੁੱਖ ਇਸ ਗੱਲ ਦਾ ਹੈ ਕਿ ਭਾਰਤ ਵਿਚ ਪੱਛਮ ਦਾ ਨਾਰੀਵਾਦ ਨਹੀਂ ਆਇਆ ਬਲਕਿ ਉਸ ਦਾ ਬੈਕਲੈਸ਼ ਆਇਆ, ਜਿਸ ਨੇ ਔਰਤਾਂ ਨੂੰ ਵਿਕਾਊ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ॥
-ਅਨੁਵਾਦ :ਭਜਨਬੀਰ ਸਿੰਘ
Source: http://loksanjh.blogspot.in/2012/05/blog-post_18.html?utm_source=BP_recent
|
|
19 Nov 2012
|
|
|
|
|
Nycc......sharing......balihar ji......
|
|
19 Nov 2012
|
|
|
|
|
ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਵੀਰ,,,
|
|
20 Nov 2012
|
|
|
|
|
|
|
ਸਾਂਝਾ ਕਰਨ ਲਈ ਬਹੁਤ ਧਨਵਾਦ . ਦਰਅਸਲ ਇਹ ਪੁਰੁਸ਼ ਪ੍ਰਧਾਨ ਦੇਸ਼ ਹੇ. ਪੁਰਾਣੇ ਧਰਮ ਗਰੰਥ ਭੀ ਇਸੀ ਤਰਹ ਲਿਖੇ ਗਏ ਨੇ.
ਇਸ ਲਈ ਸਾਨੂ ਬਿਨਾ ਕਿਸੀ ਸੰਕੋਚ ਯਾ ਧਰਮ ਨੂ ਮੁਖ ਨਾ ਰਖਦੇ ਹੋਏ ਸਿਰਫ ਗੁਰੂ ਨਾਨਕ ਦੇਵ ਜੀ ਦੀ ਨਿਰੋਲ ਬਾਨੀ ਦੇ ਅਨੁਸਾਰ ਚਲਨਾ ਚਾਹਿਦਾ ਹੇ.
|
|
20 Nov 2012
|
|
|
|
|
|
|
|
|
|
 |
 |
 |
|
|
|