|
 |
 |
 |
|
|
Home > Communities > Punjabi Poetry > Forum > messages |
|
|
|
|
|
ਔਰਤ / ਕਾਸ਼ਨੀ ਜਾਦੂ |
ਉਹ ਜੰਗਲ 'ਨਾ ਲਗਦੇ ਤਲਾਬਾਂ ਦੀ ਜਾਈ ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ ਜੋ ਮਹਿਕ ਸੀ,ਕਿਰਿਆ ਸੀ ਚਾਨਣ,ਤਰਾਵਤ ਤੇ ਪਿੰਡੇ 'ਚ ਢਲ ਗਈ ਉਹ ਕੋਸੀ ਬਣਾਵਟ
ਜੋ ਪਿੰਡਾ ਸੀ ਕੁਦਰਤ ਦੀ ਸ਼ਾਦਾਬੀ ਰੰਗਤ ਤੇ ਅੰਗਾਂ 'ਚੋਂ ਉੱਭਰੀ ਸੀ ਟਿੱਬਿਆਂ ਦੀ ਸੰਗਤ ਜੀਹਦੀ ਲਚਕ ਤਣਿਆਂ ਬਰਾਬਰ ਜਾ ਢੁੱਕਦੀ ਜੀਹਦੇ ਪੈਰੀਂ ਰੱਬ ਦੀ ਵੀ ਮਾਇਆ ਹੈ ਮੁੱਕਦੀ
ਜੋ ਭਿਉਂਤੇ ਗੁਲਾਬਾਂ ਦੀ ਸੁਬਹਾਨੀ ਸੱਗੀ ਜੋ ਟਕਸਾਲੀ ਪੌਣਾਂ ਦਾ ਸਾਦਕ ਪਰਾਂਦਾ ਜੋ ਸੁਹਜਾਂ ਦੇ ਪੀੜ੍ਹੇ ਤੋਂ ਉੱਠੀ ਜਦੋਂ ਵੀ ਉਹਦਾ ਰਸਤਾ ਚੰਨਣ ਦੇ ਬਾਗਾਂ ਨੂੰ ਜਾਂਦਾ
ਸੀ ਬਿਰਖ਼ਾਂ ਨੇ ਬਖ਼ਸ਼ੀ ਜੀਰਾਂਦਾਂ ਦੀ ਸ਼ੱਕਰ ਤੇ ਰੇਤੜ 'ਚੋਂ ਚੁਗ ਲਏ ਨੀਵਾਣਾਂ ਦੇ ਅੱਖਰ ਤੁਲਸੀ ਦੀ ਮਹਿਕਰ ਨੂੰ ਅੱਗ 'ਚੋਂ ਲੰਘਾ ਕੇ ਜੀਹਨੇ ਸਾਂਭ ਰੱਖਿਆ ਹੈ ਨੈਣੀਂ ਸਜਾ ਕੇ
ਜੀਹਦੇ ਰਕਤ ਵਿੱਚ ਇੱਕ ਤਲਿੱਸਮ ਰਵਾਂ ਹੈ ਜੀਹਦੇ ਕੋਲ ਸਿਰਜਣ ਦੀ ਸ਼ਕਤੀ ਅਥਾਹ ਹੈ ਜੀਹਦੀ ਹਿੱਕ 'ਚ ਕੌਸਰ ਨਦੀ ਦਾ ਵਹਾਅ ਹੈ ਤੇ ਮਾਂ ਵੀ ਤਾਂ ਇਸੇ ਵਹਾਅ ਦਾ ਹੀ ਨਾਂ ਹੈ
ਜੋ ਕਾਦਰ ਦੇ ਪੋਟੇ ਦੀ ਨੰਗੀ ਲਿਖਾਈ ਉਹ ਕਾਸ਼ਨੀ ਜਾਦੂ ਹੀ ਔਰਤ ਕਹਾਈ ਉਹ ਜੰਗਲ 'ਨਾ ਲਗਦੇ ਤਲਾਬਾਂ ਦੀ ਜਾਈ ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ
ਹਰਮਨਜੀਤ ...........
|
|
26 Nov 2014
|
|
|
|
ਬਹੁਤ ਖੂਬ ਬਿੱਟੂ ਬਾਈ ਜੀ | ਇੰਨੀ ਸੋਹਣੀ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |
ਬਹੁਤ ਖੂਬ ਬਿੱਟੂ ਬਾਈ ਜੀ | ਇੰਨੀ ਸੋਹਣੀ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ |
Credits to Harmanjit ji...
ਜਿਉਂਦੇ ਵੱਸਦੇ ਰਹੋ |
|
|
26 Nov 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|