|
 |
 |
 |
|
|
Home > Communities > Punjabi Poetry > Forum > messages |
|
|
|
|
|
ਔਰਤ ਦਾ ਪਿਆਰ |
ਔਰਤ ਦਾ ਪਿਆਰ
ਮੈ ਇਕ ਔਰਤ ਨੂੰ ਪਿਆਰ ਕਰਦਾਂ ਪਰ ਲੋਕ ਉਸ ਨੂੰ ਵੇਸ਼ਵਾ ਕਹਿੰਦੇ ਨੇ ਚਲੋ ਮੈ ਇਕ ਵੇਸ਼ਵਾ ਨੂੰ ਪਿਆਰ ਕਰਦਾਂ ਪਰ ਲੋਕ ਮੇਰੇ ਵਾਰੇ ਕੀ ਕਹਿਣਗੇ? ਇਹੀ ਨਾ ਕਿ ਇਹ ਵੀ ਓਹਦੇ ਵਰਗਾ ਏ ਮੈ ਤਾਂ ਅਖਵਾ ਲਵਾਂਗਾ ਜੇ ਲੋਕਾਂ ਦਾ ਇਨਾਂ ਕੁ ਕਿਹ ਕੇ ਸਰਦਾ ਏ ਪਰ ਕਿਉ ਨਫਰਤ ਕਰਦੇ ਨੇ ਲੋਕ ਉਸ ਨੂੰ ਉਸ ਵਿੱਚ ਕਮੀ ਕੀ ਏ ਕਿਉ ਨਹੀ ਸਮਝਦੇ ਉਹਦੀ ਮਜਬੂਰੀ ਕੀਏ,ਦਰਦ ਕੀਏ,ਗਮੀਂ ਕੀਏ ਕਿਉ ਬਣੀ ਉਹ ਵੇਸ਼ਵਾ ਉਸ ਨੂੰ ਥੋੜ ਕੀ ਸੀ ਨਿੱਤ ਨਵੀ ਸੇਜ ਹਡੌਣ ਦੀ ਉਸ ਨੂੰ ਲੋੜ ਕੀ ਸੀ ਜਾਓ ਤੁਸੀ ਵੀ ਮਿਲੋ ਉਸ ਨੂੰ ਪਰ ਕਿਥੇ ਪਿਹਚਾਣੋਗੇ ਕਿਵੇ ਮੈ ਦੱਸਦਾਂ ਤੁਹਾਨੂੰ ਖੜੀ ਹੋਵੇਗੀ ਕਿਸੇ ਸੜਕ ਦੇ ਕੰਢੇ,ਹੰਝੂ ਸੁੱਕੇ ਹੋਣਗੇ ਹੁੳਕੇ ਰੁਕੇ ਹੋਣਗੇ ਗੋਦੀ ਚ੍ ਬਾਲ ਹੋਵੇਗਾ ਬੁੱਲਾਂ ਤੇ ਮਲਿਆ ਦੰਦਾਸਾ ਲਾਲ ਹੋਵੇਗਾ ਸ਼ੈਤਾਨ ਨਹੀ ਇਨਸਾਨ ਬਣਕੇ ਮਿਲੋਗੇ ਤਾਂ ਤੁਸੀ ਵੀ ਪਿਆਰ ਕਰੋਗੇ ਉਹ ਵੇਸ਼ਵਾ ਨੀ ਉਹ ਇੱਕ ਔਰਤ ਏ ਬਾਗ ਦਾ ਕਿਹਣਾ ਸਵੀਕਾਰ ਕਰੋਗੇ।
|
|
26 Mar 2011
|
|
|
|
ਸੋਹਣਾ ਲਿਖਿਆ ਏ ਦਿਲਬਾਗ ਜੀ esp ur point of view....
ਸ਼ੁਕਰੀਆ ਇੱਥੇ ਸਭ ਨਾਲ ਸਾਂਝਿਆਂ ਕਰਨ ਲਈ.....
ਬਾਕੀ ਮਾਵੀ ਜੀ ਦੇ ਨੁਕਤੇ ਤੁਹਾਡੇ Future ਵਿੱਚ ਕੰਮ ਆਉਣ ਵਾਲੇ ਨੇ
|
|
27 Mar 2011
|
|
|
|
ਮਾਵੀ ਜੀ ਅਤੇ ਬਿਲਹਾਰ ਬਾਈ ਜੀ ਬਹੁਤ ਧੰਨਵਾਦ। ਮਾਵੀ ਜੀ ਤੁਹਾਡੇ ਸੁਝਾਅ ਸਿਰ ਮੱਥੇ ਇਹ ਕਿਵਤਾ ਬਹੁਤ ਪਹਿਲਾਂ ਲਿਖੀ ਸੀ ਜੇ ਇਸ ਵਿੱਚ ਮੈ ਕੁਝ ਬਦਲਦਾ ਤਾਂ ੧੪-੧੫ ਸਾਲ ਪਹਿਲਾਂ ਵਾਲੇ ਦਿਲਬਾਗ ਨਾਲ ਇਨਸਾਫ ਨਹੀ ਸੀ ਹੋਣਾਂ।
|
|
27 Mar 2011
|
|
|
|
ਏਸ ਰਚਨਾ ਨੂ ਪੜ ਕੇ ਇਨਸਾਨ ਨੂੰ ਇਨਸਾਨ ਸਮਝਣ ਦਾ ਜੀ ਕਰਦਾ ਹੈ ! ਤੁਹਾਡਾ Subject ਬਹੁਤ ਵਧੀਆ ਹੈ ਦਿਲਬਾਗ ਜੀ ! ਵੇਸਵਾਵਾਂ ਨਾਲ ਹਰ ਮੁਲਕ ਵਿਚ ਬੇਇੰਸਾਫੀ ਹੁੰਦੀ ਜਾਪਦੀ ਹੈ ! ਕੁਝ ਕਮੀਆਂ ਪੇਸ਼ੀਆਂ ਜ਼ਰੂਰ ਹਨ ਪਰ ਕੁਲ ਮਿਲਾ ਕੇ ਭਾਵੁਕ ਕਰਨ ਵਾਲੀ ਰਚਨਾ ਹੈ ! ਸ਼ੁਕਰੀਆ...
|
|
27 Mar 2011
|
|
|
|
ਬੜੀ ਮਿਹਰਬਾਨੀ ਬਾਈ ਦਿਵਰੂਪ ਜੀ, ਆਪਣੇ ਦੇਸ਼ ਵਿੱਚ ਤਾਂ ਹਮੇਸਾਂ ਹੀ ਲੋਕਾਂ ਨੇ ਮਾੜੀ ਸੋਚ ਰੱਖੀਆ ਇਸ ਲਾਚਾਰ ਔਰਤ ਲਈ।
|
|
27 Mar 2011
|
|
|
|
|
VEER G... SOHNA LIKHIA A G...
BAKI KAMMI PESHI TUHANU VADDE BHARAVAN NE DSS HI DITTIAN NE G.. PAR MAINU ES BARE ENNI KNOWLEDGE NAHI A G...
BHUT VADIA /..... KEEP WRITING
|
|
27 Mar 2011
|
|
|
|
ਮਜਬੂਰੀਆ ਦੀ ਕੰਡਿਆਲੀ ਤਾਰ ਵਿੱਚ ਫਸੀ ਇੱਕ ਔਰਤ ਦੀ ਜੋ ਤਸਵੀਰ ਤੁਸੀ ਪੇਸ਼ ਕੀਤੀ ਹੈ ਉਸ ਨਾਲ ਹਰ ਇੱਕ ਦਾ ਦਿੱਲ ਪਸੀਜਿਆ ਜਰੂਰ ਜਾਵੇਗਾ...ਸਾਝਿਆ ਕਰਨ ਲਈ ਧੰਨਵਾਦ.....ਮੈਨੂੰ ਆਸ ਹੈ ਕਿ ਇਹਨਾ ਦਰਦ ਨਾਲ ਭਿਜੇ ਸ਼ਬਦਾ ਨੂੰ ਪੜ ਕੇ ਹਰ ਕੋਈ ਵੇਸਵਾ ਨੂੰ ਸਮਝਣ ਦੀ ਕੋਸ਼ਿਸ ਜਰੂਰ ਕਰੇਗਾ.....
|
|
28 Mar 2011
|
|
|
|
ਮਿਹਰਬਾਨੀ ਸੁਨੀਲ ਜੀ,ਪਵਨ ਜੀ।
|
|
28 Mar 2011
|
|
|
|
ਬੜੀ ਹੀ ਲਾਹਨਤ ਮੇਹ੍ਸੂਸ ਹੁੰਦੀ ਮੇਨੂ ਆਪਣੇ ਸਮਾਜ ਤੇ ਜਦੋ ਇਹ ਸ਼ਬਦ ਮੇਰੇ ਕੰਨੀ ਪੇੰਦਾ ਹੈ..... ਵੇਸਵਾ ...... ਕੀ ਹੈ ਇਹ ??? ਕੋਣ ਹੈ ਇਹ ??? ਕਿਥੋ ਆਈ ਹੈ ??? ਕੀਨੇ ਦਿਤਾ ਇਹ ਨਾਮ ਇਸਨੁ ??? ਕੋਣ ਬਣਾਉਂਦਾ ਹੈ ਇਕ ਵੇਸਵਾ ???? ਸਾਡੇ ਹੀ ਆਲੇ ਦੁਆਲੇ ਏਸ ਦੀ ਉਪਜ ਹੁੰਦੀ ਹੈ ..... ਸਹੀ ਗਲ ਤੇ ਇਹ ਹੈ ਕੇ ਮੇਰੇ ਤੁਹਾਡੇ ਵਰਗੇ ਇਨਸਾਨ ਹੀ ਏਸ ਨੂ ਜਨਮ ਦਿੰਦੇ ਨੇ .... ਸਾਡੇ ਵਰਗੇ ਲੋਕ ਹੀ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ......ਕੋਈ ਸਜਨ ਬਣ ਕੇ ਤੇ ਕੋਈ ਦੁਸ਼ਮਨ ਬਣ ਕੇ ...... ਤੁਹਾਡੀ ਏਸ ਰਚਨਾ ਨੇ ਮੇਰਿਆ ਅਖਾ ਅੱਗੇ ਓਹ ਮੰਜਰ ਲਿਆ ਦਿਤੇ ਜੋ ਮੈਂ ਅਜ ਤੋ ਕਈ ਸਾਲ ਪਹਲਾ ਮੈਂ ਆਪਣੇ ਬਚਪਨ ਚ ਪ੍ਰਤਖ ਰੂਪ ਚ ਦੇਖੇ .... ਨਿੱਕੇ ਨਿੱਕੇ ਬੋਟਾ ਜੇਹੇ ਬਚਇਆ ਦੇ ਧਿਡ ਜਦੋ ਓਹਨਾ ਦੇ ਸ਼ਰਾਬੀ ਬਾਪ ਤੋ ਨਾ ਭਰਦਾ ਤੇ ਓਹ ਦੱਸੋ ਕੀ ਕਰਦੀ .....ਓਸ ਵੇਲੇ ਮੈਂ ਬੋਹੂਤ ਸ਼ੋੱਟਾ ਸੀ..ਓਸ ਵੇਲੇ ਮੈਂ ਓਸਦੇ ਲਈ ਕੁਝ ਕਰ ਪਾਉਂਦਾ ਇਹ ਮੇਰੇ ਅਨਕੂਲ ਨਹੀ ਸੀ ...ਅਜ ਏਸ ਮੰਜ਼ਰ ਨੂ ਦੇਖਇਆ ਚਾਹੇ ਕਈ ਸਾਲ ਬੀਤ ਗਏ ਨੇ ਪਰ ....!!!ਅਜ ਵੀ ਕੁਝ ਨਹੀ ਬਦਲਿਆ ....ਅਜ ਵੀ ਓਸਨੂ ਓਹਦੇ ਨਾਮ ਵੇਸਵਾ ਕਹ ਕੇ ਬੁਲਾਇਆ ਜਾਂਦਾ ਹੈ ....ਭਾਵੇ ਓਹ ਅਜ ਏਸ ਦੁਨਿਆ ਚ ਨਹੀ ...ਜੇ ਓਸਦਾ ਪਤੀ ਸ਼ਰਾਬੀ ਨਾ ਹੁੰਦਾ ਤੇ ਸ਼ਾਯਦ ਓਹ ਵੇਸਵਾ ਨਾ ਬਣਦੀ...ਅਜ ਓਸਦੀ ਵੀ ਇਜਤ ਹੁੰਦੀ ..ਬੜਾ ਸਤਕਾਰ ਹੁੰਦਾ ਓਸਦਾ ..ਯਾ ਓਸ ਵੇਲੇ ਕਿਸੇ ਦੇ ਦਿਲ ਚ ਓਸਦੇ ਜਿਸਮ ਦੀ ਭੁਖ ਨਾ ਹੁੰਦੀ ਇਕ ਇਨਸਾਨੀਅਤ ਹੁੰਦੀ ਤੇ ਸ਼ਾਯਦ ਓਹ ਵੇਸਵਾ ਨਾ ਹੁੰਦੀ ..ਪਰ ਨਹੀ ਅਸੀਂ ਲੋਕ ਆਪਣੇ ਲਈ ਹੀ ਜੀਣਾ ਜਾਣਦੇ ਆ ਕਿਸੇ ਲਈ ਨਹੀ,ਬੜਾ ਮੁਸ਼ਕਿਲ ਹੁੰਦਾ ਕਿਸੇ ਲਈ ਜੀਣਾ..ਇਹ ਸਮਾਜ ਹੀ ਤੇ ਹੈ ਜੋ ਸਾਡੇ ਵਲ ਗੰਦੀ ਅਖ ਨਾਲ ਦੇਖਦਾ ਹੈ...ਇਹ ਸਮਾਜ ਬਨਾਯਾ ਕਿਸਨੇ ਹੈ ?? ਅਸੀਂ ਲੋਕਾ ਨੇ,ਜਿਵੇ ਦੀ ਸਾਡੀ ਸੋਚ ਓਵੇ ਦਾ ਸਾਡਾ ਸਮਾਜ,ਅਜ ਦੇ ਸਮੇ ਚ ਜੇ ਇਕ ਇਨਸਾਨ ਦੀ ਗਲ ਕਰੀਏ ਤੇ ਓਹ ਆਪਣੇ ਸਾਹਮਣੇ ਆਉਂਦੀ orat ਨੂ ਅਪਣਿਆ ਗੰਦੀਆ ਅਖਾਂ ਨਾਲ ਓਸਨੂ ਕਪੜਿਆ ਤੋ ਬਾਹਰ ਕਰ ਦਿੰਦਾ ਹੈ.... ਦੇਸ਼ ਚਾਹੇ ਕੋਈ ਵੀ ਹੋਵੇ ਅਸੀਂ ਸਾਰੇ ਹੀ ਮੋਜ਼ਿਜ਼ ਹਾ ਏਸ ਲੁਟ੍ਦੀ ਇਜਤ ਦੇ .... ਤੁਸੀਂ ਜੋ ਏਹਸਾਸ ਲਿਖੇ ਨੇ ਜੀ ਆਪਣੀ ਕਲਮ ਤੋ ਦਿਲਬਾਗ ਜੀ ਬੋਹੂਤ ਚੰਗੇ ਲੱਗੇ...ਮੈਂ ਤੇ ਇਹੀ ਕਹੁਗਾ ਜੇ ਤੁਸੀਂ ਕਿਸੇ ਲਈ ਕੁਝ ਕਰ ਸਕਦੇ ਓ ਤੇ ਜਰੂਰ ਕਰੋ ਰਬ ਤੁਹਾਡੀ ਮਦਤ ਕਰੇਗਾ....ਮੇਰੀਆ ਗਲਾਂ ਨਾਲ ਜੇ ਕੀਤੇ ਤੁਹਾਡੀ ਰਚਨਾ ਦਾ ਰੂਪ ਵਿਗੜਿਆ ਹੋਵੇ ਤੇ ਨਾਦਾਨ ਸਮਝ ਕੇ ਮੁਆਫ ਕਰ ਦੇਣਾ .......ਕੁਲਬੀਰ
|
|
29 Mar 2011
|
|
|
|
ਕੁਲਬੀਰ ਜੀ ਧੰਨਵਾਦ ਤੁਹਾਡਾ ਬੁਹਮੁੱਲੇ ਵਿਚਾਰ ਲਿਖਣ ਲਈ। ਜਿਵੇਂ ਤੁਸੀ ਰਚਨਾਂ ਦਾ ਰੂਪ ਵਿਗੜਣ ਦੀ ਗੱਲ ਕੀਤੀ ਆ ਮੈ ਸਮਝਦਾਂ ਤੁਹਾਡੇ ਲਿਖਣ ਨਾਲ ਰਚਨਾਂ ਵਿੱਚ ਜੇ ਕੋਈ ਗੱਲ ਅਧੂਰੀ ਸੀ ਉਹ ਵੀ ਪੂਰੀ ਹੋ ਗਈ।
|
|
30 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|