ਅਵੇਰੇ ਅੱਜੇ ਤਾਂ ਕਰੂੰਬਲਾ ਤੋਂ ਬੂੰਦਾਂ ਸੁੱਕੀਆਂ ਨਹੀਂ। ਅੱਜੇ ਤਾਂ ਅੰਦਰਲੀਆਂ ਗੱਲਾਂ ਮੁੱਕੀਆਂ ਨਹੀਂ। ਕਾਹਲ ਕਾਹਦੀ ਪੈ ਗਈ ਅਵੇਰੇ ਤੁਰ ਗਿਉਂ, ਅੱਜੇ ਤਾਂ ਚਾਨਣ 'ਚ,ਰਾਤਾਂ ਲੁੱਕੀਆਂ ਨਹੀਂ। ਪਤਾ ਨਹੀਂ ਕਦੋਂ ਸਾਨੂੰ ਸਾਡੇ ਪ੍ਰਛਾਵੇਂ ਖਾ ਗਏ, ਸਾਥੀ ਬਣਾਕੇ ਤੁਰੇ ਸਾਂ ਗੱਲਾਂ ਲੁੱਕੀਆਂ ਨਹੀਂ। ਬਾਦਸ਼ਾਹਤ ਕੋਲ ਸੀ ਜਦ ਅਸੀਂ ਕੰਗਾਲ ਸਾਂ, ਬਾਦਸ਼ਾਹਾਂ ਸੰਗ ਅਮੀਰੀਆਂ ਘੁੱਕੀਆਂ ਨਹੀਂ।