|
ਆਜ਼ਾਦੀ ਦੇ ਨਾਂ ਤੇ........... |
ਅੱਗ ਅੱਜੇ ਸੁਲਗ ਰਹੀ ਹੈ, ਰਾਖ ਹਾਲੇ ਤੱਕ ਗਰਮ ਹੈ, ਲਗਦਾ ਹੈ ਲੋਕ ਅੰਗਾਰੇ ਛੁਪਾ, ਆਉਣ ਵਾਲੇ ਵਕਤ ਲਈ, ਬਰਫ਼ ਵਰਗੀ ਜਿੰਦ ਚੋਂ, ਜਵਾਲਾਮੁੱਖੀ ਦੀ ਤਰ੍ਹਾਂ, ਫਟੱਣ ਲਈ ਬਣਤ ਘੜਦੇ, ਦਰਦ ਸਹਿਣ ਕਰ ਰਹੇ ਨੇ, ਆਪਣੀ ਹੋਂਦ ਬਚਾਉਣ ਦਾ ਬਹਾਨਾ ਬਣਾ, ਸਫ਼ਰ ਦੀ ਹਰ ਠੋਕਰ ਸਹਾਰ, ਮੰਜ਼ਿਲ ਤੇ ਪਹੁਚੰਣ ਲਈ, ਤੁਰ ਪੈਂਦੇ ਪੱਗਡੰਡੀਆਂ ਤੇ ਅੰਨੇ ਖੂਹ ਵਿੱਚ ਤੱਕਦੇ, ਕਿਤੇ ਕੋਈ ਆਪਣਾ ਆਵਾਜ਼ ਦੇਵੇ, ਹਮਦਰਦ ਬਣਕੇ ਕਦੇ ਮੇਰਾ, ਪਤਾ ਨਹੀਂ ਸੀ ਦੋ ਰੋਟੀਆਂ ਤੇ, ਲਲਸਾ ਦੇਕੇ ਭਵਿੱਖ ਦਾ, ਗ਼ਰਜ਼ ਦੀ ਖਾਤਰ ਡਰਦੇ , ਵੇਚ ਕੇ ਕਿਰਦਾਰ, ਔਹਦਿਆਂ ਤੇ ਬਿਰਾਜਮਾਨ ਹੋ, ਵਿਸਾਰ ਦੇਂਦੇ ਹਾਂ ਆਪਣਾ ਵਿਰਸਾ, ਵਕਤ ਨੂੰ ਝੋਲੀ ਚ ਪਾ, ਜੀਅ ਰਹੇ ਆਜ਼ਾਦੀ ਦੇ ਨਾਂ ਤੇ...........
|
|
29 Jul 2013
|