ਦੋਸਤੋ ਇਹ ਘਟਨਾ ਮੇਰੇ ਸਾਹਮਣੇ ਘਟੀ ਸੀ......ਮੈਂ ਕੋਸ਼ਿਸ਼ ਕੀਤੀ ਹੈ ਕੇ ਸਾਫ਼-ਸੁਥਰੇ ਸ਼ਬਦ ਲਿਖੇ ਜਾਨ......ਪਰ ਫਿਰ ਵੀ ਜੇ ਕੀਤੇ ਗਲਤੀ-ਸ਼ਲਤੀ ਹੋਯੀ ਤਾ ਦਸਣਾ ਜਰੁਰ ਅਤੇ ਨਾਲ ਹੀ ਮਾਫ਼ ਵੀ ਕਰਨਾ......
ਬਸ ਵਿਚ ਇਕ ਦਿਨ ਮੈਂ ਚੜਿਆ
ਬੈਠਾ ਇਕ ਬਾਬਾ ਓਥੇ ਜਾ ਖੜਿਆ
ਪੁਛਿਆ ਬਾਬੇ ਨੂੰ ਸੀਟ ਖਾਲੀ ਹੈ?
ਬਾਬਾ ਕਹਿੰਦਾ "ਸਵਾਰੀ ਮੇਰੀ ਆਉਣ ਵਾਲੀ ਹੈ"
ਕਿਸੇ ਹੋਰ ਸੀਟ ਉਤੇ ਮੈਂ ਬਹਿ ਗਿਆ
ਬਾਬਾ ਮੇਰੇ ਅਗਲੀ ਸੀਟ ਤੇ ਰਹਿ ਗਿਆ
ਜੋ ਵੀ ਬਾਬੇ ਕੋਲ ਆਯੀ ਜਾਂਦਾ ਸੀ
ਏਹੋ ਗੱਲ ਬਾਬਾ ਦੁਹਰਾਈ ਜਾਂਦਾ ਸੀ
ਏਨੇ ਨੂੰ ਪਿਛੋਂ ਇਕ ਜਨਾਨੀ ਚੜ ਗਈ
ਦੇਖਣ ਲਈ ਸੀਟ ਥੋੜਾ ਖੜ ਗਈ
ਉਮਰ ਅਧਖੜ ਪਰ ਸੀ ਜਵਾਨ ਲਗਦੀ
ਟੂਨੇਹਾਰੀ ਅਖ ਸਭ ਨੂੰ ਸੀ ਠਗਦੀ
ਸਭ ਦੇ ਮੰਨ ਨੂੰ ਸੀ ਭਾਈ ਓਹ
ਬਿਉਟੀ-ਪਾਰਲਰ ਤੋ ਜਿਵੇਂ ਹੁਣੇ ਆਯੀ ਓਹ
ਬੇਢੰਗੇ ਕਪੜੇ ਸੀ ਪਾਏ ਓਸਨੇ
ਬਾਬੀ ਕੱਟ ਵਾਲਾਂ ਦੇ ਬਣਾਏ ਓਸਨੇ
ਨੰਗੀਆਂ ਸੀ ਬਾਹਾਂ ਆਧਾ ਸਰੀਰ ਨੰਗਾ ਸੀ
ਦੇਖਣ ਨੂੰ ਕੁਝ ਨਾ ਲਗਦਾ ਚੰਗਾ ਸੀ
ਉਮਰ ਓੰਝ ਲਗਦੀ ਸੀ ਚਾਲੀ ਦੀ
ਜਵਾਨ ਹੋਣ ਦਾ ਬੈਠੀ ਭਰਮ ਪਾਲੀ ਸੀ
ਮੋਬਾਇਲ ਤੇ ਹੈਲੋ-ਹੈਲੋ ਪਾਈ ਸੀ ਕਰਦੀ
ਰਬ ਜਾਣੇ ਕੀਹਦੇ ਨਾਲ ਗੱਲਾਂ ਕਰਦੀ?
*ਚੰਗੇ ਘਰ ਦੀ ਓਹ 'ਧੀ-ਧਿਆਣੀ' ਸੀ
ਰਾਹੋੰ ਭਟਕੀ ਲਗਦੀ ਅੰਯਾਨੀ ਸੀ
ਦੇਖ ਓਸਨੂੰ ਬਾਬਾ ਪਰੇ ਹਟ ਗਿਆ
ਬੈਠੀ ਜਦੋਂ ਕੋਲ ਬਾਬਾ ਨਾਲ ਲਗ ਗਿਆ
ਥੋੜੀ ਦੇਰ ਬਾਦ ਬਾਬੇ ਨੇ ਭਰਮਾ ਲਈ
ਦੇਖਦਿਆਂ ਹੀ ਬਾਬੇ ਗੱਲੀਂ ਲਾ ਲਈ
ਜਨਾਨੀ ਹੋਵੇ ਦੂਰ ਬਾਬਾ ਨੇੜੇ ਹੋਯੀ ਜਾਵੇ ਜੀ
ਮੰਨ ਵਿਚ ਸੁਪਨੇ ਸੰਜੋਯੀ ਜਾਵੇ ਜੀ
ਲੋਕਾਂ ਵੱਲ ਬਾਬਾ ਨਾਲੇ ਰਾਵੇ ਤਕਦਾ
ਦੇਖੇ ਜਦੋਂ ਬਾਬਾ ਮਿਨ੍ਹਾ-ਮਿਨ੍ਹਾ ਹਸਦਾ
ਏਨੇ ਨੂੰ ਬਸ ਵਿਚ ਰੌਲਾ ਪੈ ਗਿਆ
ਸਭ ਦਾ ਧਿਆਨ ਉਧਰ ਖਿਚ ਲੈ ਗਿਆ
ਬਾਬੇ ਨੇ ਬੈਠੇ ਕੋਈ ਹਰਕਤ ਕਰਤੀ
ਕੁੜੀ ਨੇ ਚਪੇੜ ਓਹਦੇ ਮੁੰਹ ਤੇ ਜੜਤੀ
ਬਾਬੇ ਦੇ ਮਥੇ ਤੇ ਪਸੀਨਾ ਆ ਗਿਆ
ਹਥ-ਪੈਰ ਕੰਬਣ ਬਾਬਾ ਘਬਰਾ ਗਿਆ
ਲੰਡੇ ਬੋਕ ਵਾਂਗੂ ਬਾਬਾ ਲੋਕਾਂ ਢਾ ਲਿਯਾ
ਜੇਹ੍ਦੇ ਲੋਟ ਆਯਿਆ ਰੀਝਾਂ ਲਾਹ ਗਿਆ
ਹੋਯਾ ਸ਼ਰ੍ਮਸ਼ਾਰ ਬਾਬਾ ਭਮੱਤਰ ਗਿਆ
ਛੇਤੀ ਦੇਣੇ ਅਗਲੇ ਅੱਡੇ ਉੱਤਰ ਗਿਆ
ਇਤਫਾਕ ਨਾਲ ਮੇਰਾ ਵੀ ਓਹੀ ਟਿਕਾਣਾ ਸੀ
ਮੈਂ ਵੀ ਓਸੇ ਪਿੰਡ ਜਾਣਾ ਸੀ
ਕਿਹਾ ਬਾਬੇ ਨੂੰ ਬੇਜਤੀ ਕਰਾਲੀ ਤੂੰ
ਆਯੀ ਨਾ ਅਕਲ ਉਮਰ ਗਵਾ ਲਈ ਤੂੰ?
ਕਹਿੰਦਾ ਮੈਨੂ ਮੇਰਾ ਨੀ ਕਸੂਰ ਪਾੜਿਆ
ਸਾਨੂੰ ਥੋਡੇ ਟੇਲੀਵਿਸਨਾ ਵਿਗਾੜਿਆ
ਅੱਗੇ ਤੋ ਕੰਨਾ ਨੂੰ ਹਥ ਲਾਊਂਗਾ
ਕੁੜੀ ਨੂੰ ਸੀਟ ਤੇ ਕਦੇ ਨਾ ਬਿਠਾਊਂਗਾ
ਕੁੜੀ ਨੂੰ ਸੀਟ ਤੇ ਕਦੇ ਨਾ ਬਿਠਾਊਂਗਾ