Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਬਾਬਾ ਰਾਮਦੇਵ
  • ਇਹ ਕਵਿਤਾ ਮੈਂ ਨਹੀ ਲਿਖੀ...
    ਮੇਰੇ ਕਿਸੇ ਦੋਸਤ ਨੇ ਲਿਖੀ ਸੀ.....
    ਮੈਨੂੰ  ਚੰਗੀ ਲੱਗੀ, ਸੋਚਿਆ ਆਪ ਸਬ ਨਾਲ ਸਾਂਝੀ ਕਰ ਲਵਾਂ.......
ਕੁਝ ਵੀ ਅਲੱਗ ਨਹੀਂ ਲੱਗਿਆ ਅੱਜ ਮੈਂਨੂੰ
ਰਾਮਦੇਵ ਤੇ ਉਸ ਦੇ ਚੇਲਿਆਂ ਦਾ
ਟੁੱਟਿਆ ਰਾਮ ਲੀਲਾ ਗਰਾਉਂਡ ਦੇਖ
ਕੇ
ਮੇਰੇ ਪਿੰਡਾਂ ਚ ਤਾਂ ਇਹ
ਰੋਜ਼ ਹੀ ਵਾਪਰਦਾ ਏ ਗਰੀਬ ਕਿਸਾਨਾਂ ਦੇ
ਘਰਾਂ ਦਾ ਟੁੱਟਣਾ
ਰੋਜ਼ ਧਰਨਿਆਂ ਤੋਂ ਡਾਂਗਾ ਖਾ ਕੇ
ਮੁੜਨਾ
ਪਰ
ਫਰਕ ਏ ਤਾਂ ਬਸ ਏਹਨਾਂ ਮੇਰੇ ਕਿਸਾਨਾਂ ਨੂੰ
ਪਾਣੀ ਦਾ ਨੱਕਾ ਮੋੜਨ ਤੋਂ ਬਿਨਾਂ
ਕੋਈ ਹੋਰ ਯੋਗਾ ਆਸਣ ਨਹੀਂ ਆਉਂਦਾ
ਤੇ ਉਹਨਾਂ ਦੀ ਪਹੁੰਚ ਵੀ ਵੱਧ ਤੋਂ ਵੱਧ
ਨਾਲ ਲੱਗਦੀ ਜੀ ਟੀ ਰੋਡ ਤੱਕ ਏ
ਦਿੱਲੀ ਦੇ ਲਾਲ ਕਿਲਿਆਂ ਤੱਕ ਨਹੀਂ ਉਹਦਾ ਘਰ ਲੁੱਟੇ ਜਾਣ ਤੇ ਕੋਈ
ਨਹੀਂ ਬੋਲਦਾ
ਨਾ ਦਿੱਲੀ ਦਾ ਸਰਵਸ਼ਰੇਸਠ ਚੈਨਲ
ਤੇ ਨਾਂ ਹੀ ਕੋਈ
ਅਖੌਤੀ ਲੋਕਤੰਤਰ ਦਾ ਆਗੂ
ਹਾਂ ਪਰ ਕੇਈ ਕੋਈ ਖੇਤਰੀ ਅਖਬਾਰ ਹਮਦਰਦੀ ਦੀਆਂ ਚਾਰ ਲਾਇਨਾਂ
ਜਰੂਰ ਲਿਖ ਦਿੰਦੈ
ਦੁਨੀਆਂ ਨੂੰ
ਲੋਕਤੰਤਰ ਦਾ ਬੈਲੈਂਸ ਦਿਖਾਉਣ ਲਈ

By:- Sukhraj Mann
01 Jul 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਬਹੁਤ ਹੀ ਖੂਬ ਲਿਖਿਆ ਹੈ ! ਸ਼ੁਕਰੀਆ ਇਥੇ ਸਾਂਝਿਆਂ ਕਰਨ ਲਈ ! ਵਾਕਿਆ ਈ ਜ਼ਮੀਨੀ ਹਕੀਕਤ ਬਿਆਨ ਕੀਤੀ ਹੈ ! ਬਾਬੇ ਵਰਗੇ ਪਾਖੰਡੀ ਸਾਧ ਇੱਕ ਲਾਠੀਚਾਰਜ ਨੂੰ ਜਲਿਆਂਵਾਲੇ ਬਾਗ ਵਰਗਾ ਦੱਸੀ ਜਾਂਦੇ ਨੇ ..ਦੁਰ ਫਿੱਟੇ ਮੂੰਹ ਇੱਕ ਮਾਮੂਲੀ ਜਿਹੇ ਤਕਰਾਰ ਨੂੰ ਉਸ ਸਾਕੇ ਨਾਲ ਰਲਾ ਕੇ ਦੱਸਣ ਵਾਲੀਆਂ ਦੇ ! ਸ਼ੇਮ ..

02 Jul 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

khoob likhea
ethe share karn da shukaria mitter ji

02 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Good One....Thanks 4 sharing...

 

here comes another one on same topic.......

 

ਇਸ ਬਾਬੇ ਉੱਪਰ ਇੱਕ ਸੌ ਚਾਰ ਮਜਦੂਰਾਂ ਦੀ ਮਿਹਨਤ ਖਾ ਜਾਣ ਦਾ ਕੇਸ ਵੀ ਚੱਲਦਾ ਹੈ। ਧੋਖੇਬਾਜ ਰਾਮਦੇਵ ! ਮੁਰਦਾਬਾਦ

 

 

ਅੰਨੇ ਬਾਬੇ ਦੀ ਵੇਖ ਮਸ਼ਹੂਰੀ, ਸੀ ਵੱਡਾ ਹੌਂਸਲਾ ਕਰ ਗਿਆ ਬਈ,

ਦਿੱਲੀ ਦੇ ਵਿੱਚ ਲਾ ਕੇ ਡੇਰੇ, ਸੀ ਸਭ ਬੁੱਲ੍ਹਾਂ 'ਤੇ ਚੜ ਗਿਆ ਬਈ।

ਗੁਪਤ ਗੱਠਜੋੜ ਤੇ ਨਾਲੇ ਲੀਡਰਾਂ ਨਾਲ ਚਲਾਕੀ ਕਰ ਗਿਆ ਬਈ।

ਪੋਲ ਖੁੱਲ੍ਹ ਗਈ ਮੱਚਿਆ ਕਲੇਜਾ, ਜਾ ਕੇ ਫਿਰ ਸਟੇਜੇ ਚੜ੍ਹ ਗਿਆ ਬਈ।

ਅੱਧੀ ਰਾਤ ਨੂੰ ਆਗੇ ਪੁਲਸੀਏ, ਜਾਨ ਮੁੱਠੀ ਵਿੱਚ ਆ ਗਈ ਬਈ।

ਭਾਰਤ ਮਾਂ ਦਾ ਲਾਡਲਾ ਜਾ ਤੀਵੀਂ ਦੀ ਸੁੱਥਣ ਵਿੱਚ ਵੜ ਗਿਆ ਬਈ।

ਮਰਨ ਵਰਤ 'ਤੇ ਬੈਠਾ ਬਾਬਾ, ਮਰਨ ਤੋਂ ਛੇਤੀ ਡਰ ਗਿਆ ਬਈ।

ਅੰਨ ਮੂੰਹ ਨਾ ਲਾਵਣ? ਵਾਲਾ ਨੌਂ ਦਿਨ 'ਚ ਹੀ ਠਰ ਗਿਆ ਬਈ।

 

                                                          -ਸੁਖਵੀਰ ਜੋਗਾ

03 Jul 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਬੁਹਤ-ਬੁਹਤ ਧਨਵਾਦ  ਸਬ ਦਾ....

07 Jul 2011

Reply