ਆਪੋ-ਆਪਣੀ ਧਰਤੀ ਦੇ ਸਰਾਪੇਬੁੱਢੇ ਜਹਾਜ਼ਨਵੀਂ ਪਲਟੂਨ ਦਾਭਾਰੀ-ਭਰੀ ਅਵਾਜ਼ ਨਾਲ ਸੁਆਗਤ ਕਰਦੇ ਨੇ।ਕਦੇ ਪਿੱਠ ਪਿੱਛੇਪੱਤਣਾਂ ਦੇ ਗਲ ਲੱਗਗੱਲਾਂ ਕਰਦੇ ਨੇ…“ਆਪਣੇ ਚੌੜੇ ਜੁੱਸੇਕੋਲੰਬਸਾਂ ਦੀਆਂ ਜ਼ਿੱਦਾਂ ਅੱਗੇਵੇਚ ਚੁੱਕੇ ਹਾਂ,ਰਬਾਬ ਦੀਆਂ ਸੁਰਾਂ ਤੇ ਕਰਤਾਰਪੁਰ ਦੇ ਖੇਤਬਹੁਤੇ ਪਿੱਛੇ ਰਹਿ ਗਏ…ਗ਼ੈਰਾਂ ਦੇ ਬੇੜੇ ਹਾਂ…ਬੇੜੀਆਂ ਹੁੰਦੇ ਤਾਂਘਰ ਛੱਡ ਆਉਂਦੇ ਇਨ੍ਹਾਂ ਨੂੰ…”ਨਵੀਂ ਪਲਟੂਨਬਾਬੇ-ਬੇੜਿਆਂ ‘ਤੇ ਸਵਾਰਦੂਰ ਕੋਈ ਔਝਲ ਦੁਮੇਲ ਭਾਲ ਰਹੀ ਹੈ…ਕੰਢਿਆਂ ‘ਤੇ ਨਦੀਆਂਸਿਰਨਾਂਵਿਆਂ ਤੋਂ ਸੁਰਖ-ਰੂਹ ਹੋ,ਬੇਨਾਮ-, ਤਿਹਾਏ ਸਮੁੰਦਰ ਦਾਬੇਅੰਤ ਢਿੱਡ ਭਰ ਰਹੀਆਂ ਹਨ
ਮ੍ਰਿਤੁੰਜੇ