|
 |
 |
 |
|
|
Home > Communities > Punjabi Poetry > Forum > messages |
|
|
|
|
|
♥ ਬਚਪਨ ਦੀਆਂ ਯਾਦਾਂ ♥ ReaD kro saare jihre apne bachpan nu yaad krde |
ਅੱਜ ਨਿੱਕੇ-ਨਿੱਕੇ ਜਵਾਂਖ਼ਾਂ ਨੂੰ ਖ਼ੇਡਦਿਆਂ ਵੇਖ ਬਚਪਨ ਚੇਤੇ ਆ ਗਿਆ ਮੈਨੂੰ ਉੱਠਦੇ ਹੀ ਸੋਰ ਪਾਉਣਾਂ ਹਾਣੀਆ ਨਾਲ ਮਿਲ ਕੇ ਕਿਸੇ ਉਤੇ ਪਾਣੀ ਪਾ ਉਠਾਉਣਾਂ , ਕਿਸੇ ਦਾ ਮੰਜਾਂ ਚੁੱਕ ਦਿੰਦੇ ਸੀ ... ਮੀਂਹ ਪੈਣ ਤੇ ਕੱਪੜੇ ਕੱਢ ਨਹਾਉਣਾਂ ਬਣਾਂ ਕਾਗ਼ਜ਼ ਦੀਆਂ ਕਿਸ਼ਤੀਆਂ , ਬੇੜੀ ਨੂੰ ਦੂ੍ਰ ਸਫ਼ਰ ਵੱਲ ਚੁੱਕ ਦਿੰਦੇ ਸੀ ....
ਚਾਚੀਆ-ਤਾਈਆਂ , ਮੰਮੀਆਂ-ਦਾਦੀਆਂ ਕੁੱਟ-ਕੁੱਟ ਸਕੂਲ਼ ਛੱਡ ਕੇ ਆਉਣਾਂ ..... ਉਥੇ ਕਰ ਕੁੱਝ ਸ਼ਰਾਰਤਾਂ ਅੱਧੀ-ਛੁੱਟੀ ਵੇਲੇ ਭੱਜ ਆਉਣਾਂ ........
ਉਹਨਾਂ ਟੀਚਰਾਂ ਦੀਆਂ ਮਾਰਾਂ ਤੇ ਗੱਲਾਂ ਅੱਜ ਵੀ ਸਬਕ ਦਿੰਦੀਆਂ ਨੇ ਮੈਂਨੂੰ
ਧੁਪੇ ਤੁਰਦੇ ਸੀ ਬੱਦਲਾਂ ਦੀ ਛਾਵੇਂ ਰਾਤੀ ਹਨੇਰੇ ਵਿੱਚ ਲੁੱਕ ਮੋੜ ਤੇ ਇੱਕ-ਦੂਜੇ ਨੂੰ ਡਰਾਉਦੇਂ ਸੀ
ਕਦੇ ਬੰਟੇਂ ਗੋਲੀਆਂ ਕਦੇ ਗੁੱਲੀ-ਡੰਡੇ ਤੇ ਕਦੇ ਖਿਦੋ ਨਿੱਤ ਨਵੇਂ ਸ਼ੋਕ ਪਗਾਉਦੇਂ ਸੀ
ਉਹਨਾਂ ਰਾਤਾਂ ਦੇ ਹਨੇਰੀਆ ਦਾ ਮੁੱਲ ਇਹ ਰਾਤਾਂ ਨਹੀ ਦੇ ਸਕਦੀਆਂ
ਵੇਖ ਪੰਛੀਆਂ ਦੀਆ ਡਾਰਾਂ ਝੁੰਡ ਮੇਂਨੂੰ ਚੇਤੇ ਆ ਜਾਂਦੇ ਯਾਰ ਮੇਰੇ ---> By MaHi ਉਹ ਨਹਿਰ ਵਾਲੇ ਪਾਣੀ ਦੀਆ ਛੱਲਾਂ ਅੱਜ ਵੀ ਅੱਖਾਂ ਚੋਂ ਉਬਾਲੇ ਮਾਰਦੀਆ ਨ ---> By MaHi ੇ
ਜਿਹਨਾਂ ਦਰੱਖਤਾਂ ਦੀਆ ਟਾਹਣੀਆਂ ਤੇ ਖੇਡੇ , ਜਿਹਨਾਂ ਤਿੱਤਲੀਆ ਦੇ ਪਿੱਛੇ ਫਿਰਦੇ ਰਹਿਣਾਂ ਅੱਜ ਵੀ ਉਹ ਮੋਰਨੀਆ ਫ਼ੰਗ ( ਖ਼ੰਭ ) ਉਸੇ ਤਰ੍ਹਾਂ ਝਾੜਦੀਆਂ ਨੇ
ਪਰ ਹੁਣ ਮੇਰਾ ਬਚਪਨ ਨਹੀ ਰਿਹਾ
'ਪ੍ਰੀਤ' ਵਰਗੇ ਯਾਰਾਂ ਦੇ ਸਿਰਾਂ ਤੇ ਕੀਤੀਆਂ ਸ਼ਰਾਰਤਾਂ , ਆਏ ਜੋ ਉਲਾਂਭੇ ਮੈਂ ਹੁਣ ਤੱਕ ਸਾਭੇਂ ਨੇ ... ਜਿੰਦਗੀ ਦੀਆ ਕੁੱਛ ਕਿਸ਼ਤਾਂ ਵਿੱਚ ਹੀ ਵਿੱਕ ਗਿਆ ਬਚਪਨ ਮੇਰਾ ਅੱਜ ਉਹ ਗੱਨੇ ਚੋਰੀ ਪਾੜੇ ਕਿੱਥੇ ਜਾਂਦੇ ਨੇ
ਅੱਜ ਕਿੱਥੇ ਨੇ ' ਪ੍ਰੀਤ ' ਤੇ ' ਨਿੰਦੀ ' ਵਰਗੇ ਯਾਰਾਂ ਦੀਆ ਸ਼ਰਾਰਤਾਂ ਤੇ ਜਿੱਦਾ , ਸਵਾਲ ਤਾਂ ਬੜੇ ਨੇ ਮੇਰੇ ਕੋਲ ਵਕਤ ਕੋਲੋ ਪੁਛਣ ਲਈ
'ਪ੍ਰੀਤ' ਦੀਆ ਯਾਰੀਆ ਦੀ ਕੀ ਸਿਫ਼ਤ ਕਰਾਂ ਮੈਂ ਲਾ ਮੋਤ ਨਾਲ ਯਾਰੀ ਬਚਪਨ ਤੋ ਅੱਜ ਵੀ ਜਿੰਦਗੀ ਉਧਾ੍ਰੀ ਰੱਖੀ ਆ ਉਹਨਾਂ ਟੋਬੀਆ ( ਛੱਪੜਾ ) ਦੇ ਵਿੱਚ ਬੋਹੜਾਂ ਤੋ ਛਾਂਲਾਂ ਮਾਰ ਕੇ ਨਹਾਉਣਾ ਤੇ ਚਿੱਕੜਾ ਵਿੱਚ ਲਿਬੜੇ ਜੋ ਉਹ ਦਿਨ ਕਿੱਥੋ ਮੁੱੜ ਆਉਣਗੇਂ ਅੱਜ ਮਿਲ ਸਭ ਯਾ੍ਰਾਂ ਨੇ ਇਹਨਾਂ ਯਾਦਾਂ ਲਈ ਇੱਕ ਕਿਆਰੀ ਰੱਖੀ ਆ
ਚਾਹੇ 'ਪ੍ਰੀਤ' ਹੋਰ ਅੱਜ ਬਣ ਗਏ ਟੋਪਰ , ਪਰ ਬਚਪਨ ਦੀਆਂ ਨਲਾਇੱਕੀਆਂ ਅੱਜ ਵੀ ਪੱਲੇ ਆ ---> By MaHi
ਅੱਜ ਇੰਝ ਲੱਗਦਾ ਮੇਰੀ ਜਿੰਦਗੀ ਦੀ ਕਿਤਾਬ ਚੋ 'ਹਨੀ' ਵਰਗੇ ਯਾ੍ਰਾਂ ਦੇ ਕਿਰਦਾਰ ਗੁਆਚਣ ਲੱਗ ਪਏ ਨੇ ਰੱਬਾਂ ਅੱਜ ਮੇਰੀ ਜਿੰਦਗੀ ਚੋ ਬਚਪਨ ਦੇ ਦਿਨ ਚਾਰ ਗੁਆਚਣ ਲੱਗ ਪਏ ਨੇ
ਮੇਰੀ ਜਿੰਦਗੀ ਚ' ਸਮੇਂ ਦੀ ਹਨੇਰੀ ਏਸੀ ਚੱਲੀ ਕਿ
ਮੇਰਾ ਬਚਪਨ ਤੇ ਮੇਰੇ ਯਾਰ ਧੂੜ ਬਣ ਕੇ ਕਿੱਤੇ ਦੂਰ ਉੱਡ ਗਏ
ਕਦੇ ਸਾਰਾ ਦਿਨ ਮਿਲ ਕੇ ਰਹਿੰਦੇ ਸੀ ਅੱਜ ਕਈ-ਕਈ ਮਹੀਨੇ ਗੱਲ ਚ ਨਹੀ ਹੁੰਦੀ
ਬਾਕੀ ਯਾਦਾਂ ਫਿ੍ਰ ਕਦੇ
__________________
|
|
07 Dec 2012
|
|
|
|
ਖੂਬ......
Wel come and pl. ਥੋੜੇ ਅਖ਼ਰ ਵੱਡੇ ਕਰੋ ਅਤੇ ਇਕੋ ਰੰਗ ਚ ਹੋਣ, ਜਿਆਦਾ ਸੋਹਣਾ ਲੱਗੇਗਾ.....
|
|
07 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|