ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਜਿਸਮ ਦਾ ਮੁੱਲ ਪੈਣਾ ਇਸ਼ਕ਼ ਦਾ ਵਪਾਰ ਹੋ ਜਾਣਾ
ਕਰਨਾ ਸੀ ਬੜਾ ਕੁਝ ਜੇ ਰੋਜਗਾਰ ਮਿਲ ਜਾਂਦਾ
ਭੈੜਾ ਰੋਗ ਨਸ਼ਿਆਂ ਦਾ ਨਾ ਪੰਜਾਬ ਨੂੰ ਖਾਂਦਾ
ਮਨੁਖੀ ਊਰਜਾ ਦਾ ਇੰਜ ਹੀ ਬੇਕਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਕਿਤੇ ਹੈ ਧਰਮ ਦਾ ਰੌਲਾ ,ਕੁਝ ਭਰਮਾਂ ਦੇ ਡੇਰੇ ਨੇ
ਇਹ ਰਾਹ ਰੋਸ਼ਨੀ ਵਾਲੇ ਬਹੁਤੇ ਹੀ ਹਨੇਰੇ ਨੇ
ਅਕਸਰ ਆਸਥਾ ਦੇ ਦਰ ਦਾ ਬਾਜ਼ਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਆਲੂ ਨੂੰ ਕਿਸੇ ਪੁਛਿਆ ਨ ਝੋਨੇ ਦੀ ਕਦਰ ਹੋਈ
ਕਾਮੇ ਨੂੰ ਕਿਹੜਾ ਪੁਛੇ ਕਿਵੇ ਓਹਦੀ ਬਸਰ ਹੋਈ
ਸਿਆਲੀ ਮਿਹਨਤਾਂ ਦਾ ਮੰਡੀ ਚ ਖੁਆਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਹੀਰ ਯਾਦ ਕਿਹਨੂੰ ਹੈ ਮਿਰਜਾ ਕੌਣ ਗਾਉਂਦਾ ਹੈ
ਯੋ ਯੋ ਦੀਆਂ ਲਾਈਨਾਂ ਹਰ ਬੱਚਾ ਸੁਣਾਉਂਦਾ ਹੈ
ਗੰਦੇ ਗਾਣਿਆਂ ਦਾ ਸਾਡਾ ਸਭਿਆਚਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਜਿਸਮ ਦਾ ਮੁੱਲ ਪੈਣਾ ਇਸ਼ਕ਼ ਦਾ ਵਪਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ......................ਕੋਮਲਦੀਪ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਜਿਸਮ ਦਾ ਮੁੱਲ ਪੈਣਾ ਇਸ਼ਕ਼ ਦਾ ਵਪਾਰ ਹੋ ਜਾਣਾ
ਕਰਨਾ ਸੀ ਬੜਾ ਕੁਝ ਜੇ ਰੋਜਗਾਰ ਮਿਲ ਜਾਂਦਾ
ਭੈੜਾ ਰੋਗ ਨਸ਼ਿਆਂ ਦਾ ਨਾ ਪੰਜਾਬ ਨੂੰ ਖਾਂਦਾ
ਮਨੁਖੀ ਊਰਜਾ ਦਾ ਇੰਜ ਹੀ ਬੇਕਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਕਿਤੇ ਹੈ ਧਰਮ ਦਾ ਰੌਲਾ ,ਕੁਝ ਭਰਮਾਂ ਦੇ ਡੇਰੇ ਨੇ
ਇਹ ਰਾਹ ਰੋਸ਼ਨੀ ਵਾਲੇ ਬਹੁਤੇ ਹੀ ਹਨੇਰੇ ਨੇ
ਅਕਸਰ ਆਸਥਾ ਦੇ ਦਰ ਦਾ ਬਾਜ਼ਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਆਲੂ ਨੂੰ ਕਿਸੇ ਪੁਛਿਆ ਨ ਝੋਨੇ ਦੀ ਕਦਰ ਹੋਈ
ਕਾਮੇ ਨੂੰ ਕਿਹੜਾ ਪੁਛੇ ਕਿਵੇ ਓਹਦੀ ਬਸਰ ਹੋਈ
ਸਿਆਲੀ ਮਿਹਨਤਾਂ ਦਾ ਮੰਡੀ ਚ ਖੁਆਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਹੀਰ ਯਾਦ ਕਿਹਨੂੰ ਹੈ ਮਿਰਜਾ ਕੌਣ ਗਾਉਂਦਾ ਹੈ
ਯੋ ਯੋ ਦੀਆਂ ਲਾਈਨਾਂ ਹਰ ਬੱਚਾ ਸੁਣਾਉਂਦਾ ਹੈ
ਗੰਦੇ ਗਾਣਿਆਂ ਦਾ ਸਾਡਾ ਸਭਿਆਚਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ ਗੁਲਾਂ ਦਾ ਖਾਰ ਹੋ ਜਾਣਾ
ਜਿਸਮ ਦਾ ਮੁੱਲ ਪੈਣਾ ਇਸ਼ਕ਼ ਦਾ ਵਪਾਰ ਹੋ ਜਾਣਾ
ਬੜਾ ਹੀ ਸੋਗਦਾਈ ਹੈ......................ਕੋਮਲਦੀਪ