Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਦਲਦੇ ਮਾੲਿਨੇ
'ਬਦਲਦੇ ਮਾੲਿਨੇ..'


ਹਰ ਚੀਜ਼ ਦੇ ਮਾੲਿਨੇ ਬਦਲੇ ਨੇ
ਹੌਲੀ-੨ ਵਕਤ ਦੇ ਨਾਲ
ੲਿਸ ਜ਼ਿੰਦਗੀ ਦੇ ਨਾਲ
ੲਿਹਨਾਂ ਚੀਜ਼ਾਂ,ਰਿਸ਼ਤਿਆਂ,ਦੁਨੀਆਂ ਨਾਲ

ਕਾਗਜ਼ ਦੇ ਮਾੲਿਨੇ ਵੀ ਵੱਖਰੇ ਸਨ
ਕਦੇ ਕਾਗਜ਼ ਦਾ ਮਤਲਬ ਜ਼ਿੰਦਗੀ ਵਿੱਚ ਬਸ
ਜਾਂ ਕਾਗਜ਼ ਦੀ ਕਸ਼ਤੀ ਹੁੰਦਾ ਸੀ
ਜਾਂ ਉਸ ਤੋਂ ਕੇਵਲ ੳੁੱਡਦਾ ਜਹਾਜ਼ ਬਣਦਾ ਸੀ
ਸਕੂਲ ਵਿਚ ਵੀ ੲਿਕ ਦਿਲੋਂ ਅਜ਼ੀਜ਼
ਲਕੀਰੇ ਸਫ਼ੇਦ ਕਾਗਜ਼ਾਂ ਵਾਲੀ ਕਾਪੀ ਹੁੰਦੀ ਸੀ
ਜਿਸ ਨੂੰ ਅਸੀਂ ਚਾਅ ਨਾਲ 'ਪੱਕੀ ਕਾਪੀ' ਆਖਦੇ ਸੀ
ਤੇ ੲਿਕ 'ਕੱਚੀ ਕਾਪੀ' ਹੁੰਦੀ ਸੀ
ਜਿਸ ਵਿਚੋਂ ਉਸ ਅਰਮਾਨਾਂ ਦੀ ਕਸ਼ਤੀ
ਤੇ ਸੋਚਾਂ ਨੂ ਨਾਲ ਲੈ ੳੁੱਡਦੇ ਜਹਾਜ਼ਾਂ
ਦੇ ਕਾਗਜ਼ ਫ਼ਾੜਦੇ ਸੀ
ਪਰ ਪੱਕੀ ਕਾਪੀ ਨੂੰ ਜਿਲਦ 'ਚ ਮੜ੍ਹ ਕੇ
ਤੇ ਮੋਤੀ ਜਿਹੇ ਹਰਫ਼ਾਂ 'ਚ ਜੜ ਕੇ ਰੱਖਦੇ ਸੀ

ਤੇ ਜਿਸ ਨੂੰ ਸੰਭਾਲਣ ਦੀ ਕੋਸ਼ਿਸ਼ ਤਾਂ ਬਹੁਤ ਹੁੰਦੀ ਸੀ
ਪਰ ਕਦੇ ਵਰਕਾ ਫਟ ਜਾਂਦਾ ਸੀ
ਕਦੇ ੳਸ ੳੁੱਤੇ ਦਵਾਤ ਉਲਟ ਜਾਂਦੀ ਸੀ
ਕਦੇ ਕਾਪੀ ਭਿਜ ਜਾਂਦੀ ਸੀ
ਤੇ ਕਦੇ ਜਿਲਦ ਫ਼ਟ ਜਾਂਦੀ ਸੀ
ਉਸ ਨਾਜ਼ਕ ਉਮਰ ਵਾਂਗ ਹੀ
ਬੜੇ ਨਾਜ਼ਕ ਸਨ ਤਦ ਕਾਗਜ਼

ਹੁਣ ਓਹੀ ਜੋ ਕਦੇ ਸਨ ਨਾਜ਼ਕ
ਵਾਂਗ ਮੇਰੇ ਕਰੂਠ ਹੋ ਗਏ ਨੇ ਕਾਗਜ਼
ਕਦੇ ੲਿਹ ਮੇਰੀਆਂ ਮੋੲੀਆਂ ਸੱਧਰਾਂ ਨੂੰ
ਸਫ਼ੇਦ ਤਸ਼ਬੀਹਾਂ 'ਚ ਢੱਕਦੇ ਖੱਫਣ ਬਣਦੇ ਨੇ
ਤੇ ਕਦੇ ਮੇਰੇ ਮਲੂਕ ਦਰਦਾਂ ਦੀ
ਪਥਰੀਲੀ ਕਬਰ ਬਣ ਜਾਂਦੇ ਨੇ
ਸਾਹਾਂ ਦੀ ਹਰਾਰਤ ਤੋਂ ਲੈ ਕੇ
ਬਲਦੇ ਅਹਿਸਾਸਾਂ ਦਾ ਸੇਕ ਤੱਕ ਜਰਦੇ ਨੇ

ਤੇ ਕਦੇ ਓਹੀ ਕਾਗਜ਼ ਮੇਰੇ ਤੇ
ਮੇਰੇ ਦਿਲ ਦੀ ਵਿਰੋਧੀ ਅਵਾਜ਼ ਦਰਮਿਆਨ ਢਾਲ ਬਣਕੇ ਸਭ ਵਾਰ ਜਰਦਾ ਹੈ
ਤੇ ਕਦੇ ਦਿਲ 'ਚ ਉੱਠਦੀਆਂ
ਮੁਹੱਬਤ ਦੀਆਂ ਅਵਾਜ਼ਾਂ ਦਾ ਮਿਲਾਪ ਬਣਦਾ ਹੈ
ਤੇ ਕਦੇ ੲਿਹ ਮੇਰਾ ਪੁੰਨ ਦਾ ਕਰਮ
ਤੇ ਕਦੇ ੲਿਹ ਮੇਰਾ ਅਪਰਾਧ ਬਣਦਾ ਹੈ

ਹੁਣ ਮੇਰੇ ਹੰਝ ਭਿੱਜੇ ਹਰਫ਼ਾਂ ਨੂੰ
ਆਪਣੀ ਗੋਦ ਵਿਚ ਲੈ ਕੇ ਵੀ
ਹੁਣ ੲਿਹ ਸਫ਼ੇ ਸਿੱਲ੍ਹੇ ਨਹੀਂ ਹੁੰਦੇ
ਜਿਵੇਂ ਕਿਤੇ ਉਮਰਾਂ ਦੇ ਪਿਆਸੇ ਹੋਣ
ਜਿਨ੍ਹਾਂ ਨੂੰ ਅਸੀਂ ਕਦੇ ਹਲਕਾ ਸਮਝ ਕੇ
ੳੁਨ੍ਹਾਂ ਦੇ ਜਹਾਜ਼ ਬਣਾ ਉਡਾਉਂਦੇ ਸੀ
ਅੱਜ ਓਹੀ ਵਰਕੇ ਮੇਰੀ ਜ਼ਿੰਦਗੀ ਦੇ
ਸਾਰੇ ਹਾਸਿਆਂ ਤੇ ਰੋਸਿਆਂ ਦਾ
ਭਾਰ ਆਪਣੇਂ ਮੋਢੇ ਚੁੱਕ ਰਹੇ ਨੇ॥



ਕਰੂਠ-ਕਠੋਰਦਿਲ
ਹਰਾਰਤ-ਹਲਕਾ ਤਾਪ,ਤਪਿਸ਼
ਖੱਫਣ-ਕਫ਼ਨ
23 Jul 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

Another beauteous baby from the stable of The Garh Shankar Times !


ਬਹੁਤ ਸੋਹਣੇ ਤਰੀਕੇ ਨਾਲ ਪਕੜੇ ਹਨ ਬਚਪਨ ਦੀਆਂ ਯਾਦਾਂ ਦੇ ਹਲਕੇ ਅਤੇ ਕੋਮਲ ਅਹਿਸਾਸ ਜੋ ਅਧੇੜ ਅਵਸਥਾ ਵੱਲ ਜਾਂਦਿਆਂ ਕਰੂਠ ਅਤੇ (with carking cares of life and tears) ਵਜ਼ਨੀਂ ਹੋ ਕੇ ਉਸੇ ਹੌਲੇ ਫੁੱਲ ਕਾਗਜ਼ ਨੂੰ ਬ੍ਹੋਜਲ ਕਰਦੇ ਜਾਪਦੇ ਹਨ |

 

Thnx for sharing Sandeep Ji ...

23 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks Jagjit Sir
Thanks again for explicit and encouraging comments.
ਆਪਣੇ ਮਸ਼ਗੂਲ ਵਕਤ ਵਿੱਚੋਂ ਵਕਤ ਕੱਢ ਕੇ ਗੜ੍ਹਸ਼ੰਕਰ ਟਾੲੀਮਸ ਦੇ ਰੀਡਰ ਬਣਨ ਲਈ ਤੇ ਹੋਸਲਾ ਅਵਜਾਈ ਲਈ ਬਹੁਤ -੨ ਸ਼ੁਕਰੀਆ।
24 Jul 2014

Reply