Home > Communities > Punjabi Poetry > Forum > messages
ਬੜੇ ਦਿਨ ਹੋ ਗਏ ਸੀ
ਬੜੇ ਦਿਨ ਹੋ ਗਏ ਸੀ
ਸ਼ਾਇਦ, ਇਕ ਅਰਸਾ ਹੀ ਹੋ ਗਿਆ ਸੀ
ਅੱਜ ਫਿਰ ਤੇਰੀ ਯਾਦਾਂ ਦੀ ਅੰਗੀਠੀ
ਰਾਤ ਭਰ ਬਾਲ੍ਹੀ ਮੈਂ
ਜਦੋ ਠੰਡੀ ਹੋਣ ਲੱਗਦੀ
ਮੈਂ ਫਰੋਲ ਲੈਂਦਾ
ਫਰੋਲਦਿਆਂ ਫਰੋਲਦਿਆਂ
ਇੱਕ ਯਾਦ ਧੂਏਂ ਨਾਲ ਉੱਡਦੀ
ਮੇਰੀ ਅੱਖ ਚ ਪੈ ਗਈ
ਬਹੁਤ ਜਲਨ ਹੋਈ
ਬਰਸਾਤ ਦਾ ਦਿਨ ਸੀ ਓਹ ਸ਼ਾਇਦ
ਤਾਂ ਹੀ ਪਲਕਾਂ ਤੇ ਨਮੀ ਆਈ ਹੈ
ਕੁਝ ਨਹੀ ਬੋਲੇ ਸੀ ਅਸੀਂ ਦੋਵੇਂ
ਨਾ ਕੋਈ ਹੁੰਗਾਰਾ, ਨਾ ਕੋਈ ਇਸ਼ਾਰਾ
ਤੇ ਸ਼ਾਮ ਅਲਵਿਦਾ ਕਹਿੰਦੀ
ਬੱਦਲਾਂ ਓਹਲੇ ਹੋ ਗਈ
ਯਾਦ ਆਇਆ!!
ਉਸ ਰਾਤ ਬੜੀ ਤੇਜ਼ ਬਾਰਿਸ਼ ਹੋਈ ਸੀ
ਕੰਧਾਂ ਵੀ ਸਲਾਬੀਆਂ ਗਈਆਂ ਸੀ
ਹੁਣ ਤਕ ਉਸ ਰਾਤ ਦੀ ਨਮੀ ਹੈ
ਕਿਤੇ ਨਾ ਕਿਤੇ ਮੇਰੇ ਅੰਦਰ..
ZAUFIGAN
08 Sep 2012
ਵਾਹ ਸੱਜਣਾ ਵਾਹ ਆਹ ਤਾਂ ! ਰੂਹ ਖ਼ੁਸ਼ ਕਰਤੀ...
08 Sep 2012
bohat wadhia ehsaas .... agg te nami .. yaad te dhooan .. good combinations
Nazm parhde hoye main soch reha si k saari raat baali angithi di agg froldeyan dhooan nahi nikal sakda ... but tusi agge likehya k barsaat di raat si .. then dhooan is possible .. :)
hor v sohna sohna likhde raho !!!
09 Sep 2012
ਬਹੁਤ ਸੋਹਣੇ ਏਹਸਾਸ ਨੂ ਤੁਕ ਬੜੀ ਬਖੂਬੀ ਪੇਸ਼ ਕੀਤਾ ਹੈ......
09 Sep 2012
incredible piece of writing brar saab!!!!!!
what an emotion .........what a combination........!!!!
thanx for sharing this here ....likhde raho te share krde raho.......stay blessed
09 Sep 2012
ਬਹੁਤ ਖੂਬ ਲਿਖਿਆ ਗੁਰਲਾਭ ਵੀਰ .....ਜੀਓ
ਬਹੁਤ ਖੂਬ ਲਿਖਿਆ ਗੁਰਲਾਭ ਵੀਰ .....ਜੀਓ
ਬਹੁਤ ਖੂਬ ਲਿਖਿਆ ਗੁਰਲਾਭ ਵੀਰ .....ਜੀਓ
ਬਹੁਤ ਖੂਬ ਲਿਖਿਆ ਗੁਰਲਾਭ ਵੀਰ .....ਜੀਓ
Yoy may enter 30000 more characters.
09 Sep 2012
ਬਹੁਤ ਖੂਬਸੂਰਤ picturisation ਜਜਬਾਤਾਂ ਦੀ
lovely poem
ਬਹੁਤ ਖੂਬਸੂਰਤ picturisation ਜਜਬਾਤਾਂ ਦੀ
lovely poem
ਬਹੁਤ ਖੂਬਸੂਰਤ picturisation ਜਜਬਾਤਾਂ ਦੀ
lovely poem
ਬਹੁਤ ਖੂਬਸੂਰਤ picturisation ਜਜਬਾਤਾਂ ਦੀ
lovely poem
Yoy may enter 30000 more characters.
09 Sep 2012
att hi kar ditti veer...!!!
10 Sep 2012
Copyright © 2009 - punjabizm.com & kosey chanan sathh