|
 |
 |
 |
|
|
Home > Communities > Punjabi Poetry > Forum > messages |
|
|
|
|
|
ਬਾਦਸ਼ਾਹ |
ਤੇ ਫਿਰ ਇਕ ਦਿਨ ਤੂੰ ਆਈ
ਮੈਂ ਅਚਾਨਕ ਭੱਜ ਕੇ
ਜਾ ਖੜਾ ਸ਼ੀਸ਼ੇ ਅੱਗੇ
ਤੇਰੇ
ਇਕ ਇਕ ਸ਼ਬਦ ਦੇ ਨਾਲ ਮੈਂ
ਜ਼ਿੰਦਗੀ ਦੇ ਰੰਗਾਂ ਨੂੰ
ਮੁਹੱਬਤ ਦੇ ਅਹਿਸਾਸਾਂ ਨੂੰ
ਰੰਗੀਨ ਸੁਪਨਿਆਂ ਨੂੰ
ਤੇ ਇੱਥੋਂ ਤਕ
ਕਿ ਆਪਣੇ ਆਪ ਨੂੰ
ਪਹਿਲੀ ਵਾਰ ਤੱਕਿਆ ਸੀ ਉਦੋਂ
ਫਿਰ ਮੈਂ
ਇਕ ਇਕ ਪਲ ਨੂੰ
ਕੁਝ ਕਹਿੰਦਿਆਂ ਸੁਣਿਆ
ਹਰ ਸਾਹ ਤੋਂ ਸਬਕ ਲਿਆ
ਕਿਤਾਬਾਂ 'ਚੋਂ ਪੜ•ਦਿਆਂ
ਇਉਂ ਲੱਗਾ
ਜਿਵੇਂ ਸਿੱਖ ਕੇ ਤੈਥੋਂ
ਲਿਖ ਗਿਆ ਹੋਵੇ ਕੋਈ
ਤੇ ਸ਼ਾਇਦ ਇਹੀ ਕਾਰਨ ਹੈ
ਤੈਨੂੰ ਮਿਲਣ ਤੋਂ ਬਾਅਦ
ਕੋਈ ਕਿਤਾਬ ਮੈਂ
ਪੂਰੀ ਨਹੀਂ ਪੜ ਸਕਿਆ
......................
ਅੱਜ-ਕੱਲ੍
ਹਾਰੇ ਹੋਏ ਵਕਤ ਦਾ ਪਰਦਾ ਪਾੜ
ਜਿੱਤਾਂ ਨੂੰ ਖਿੱਚ ਕੇ ਸੀਨੇ ਲਾਉਂਦਾ ਹਾਂ
ਕਾਲੀਆਂ ਰਾਤਾਂ ਨੂੰ
ਥਾਪੜਦਾ ਹਾਂ ਆਪਣਾ ਹੀ ਮੋਢਾ
ਰੋਜ਼ ਬਣਦਾ ਹਾਂ ਸਿਕੰਦਰ
ਖੁੱਸ ਚੁੱਕੇ ਰਾਜ ਨੂੰ
ਜਿੱਤਣ ਤੁਰਿਆ
ਬਾਦਸ਼ਾਹ ਹਾਂ ਹੁਣ ਮੈਂ
..............
-ਅਫਰੋਜ਼
|
|
03 Oct 2014
|
|
|
|
|
Very well written, JP Bai ji So early setting of so bright a star. Indeed Very Sad...RIP !
I would call it Brahm Hattya !
|
|
04 Oct 2014
|
|
|
|
waheguru !!!!!!
mehar kare es rooh te.....par khudkushi ????
dukh ho reha bht ......
RIP
|
|
04 Oct 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|