ਮੇਰੇ ਵੀਰੋ ਉੱਠੋ, ਵਤਨ ਨੂੰ ਬਚਾਵੋ!
ਬਗਾਵਤ ਦਾ ਝੰਡਾ ਏਹ, ਅੱਜ ਹੀ ਉਠਾਵੋ!
ਆਓ ਆਪਾਂ ਸਿਰਜੀਏ, ਇੱਕ ਨਵੀਂ ਕਹਾਣੀ!
ਰਗਾਂ ਵਾਲਾ ਖੂਨ, ਅਜੇ ਹੋਇਆ ਨਹੀਂ ਏ ਪਾਣੀ!
ਇਸਦਾ ੧-੧ ਕਤਰਾ, ਚਲੋ ਲੇਖੇ ਲਾਵੋ!
ਮੇਰੇ ਵੀਰੋ ਉੱਠੋ, ਵਤਨ ਨੂੰ ਬਚਾਵੋ!
ਬਗਾਵਤ ਦਾ ਝੰਡਾ ਏਹ, ਅੱਜ ਹੀ ਉਠਾਵੋ!
ਕਿਸਾਨੀ ਵੀ ਟੁੱਟੀ, ਵਪਾਰੀ ਵੀ ਲੁੱਟਿਆ!
ਜਿਸ ਦਿੱਤੇ ਧਰਨੇ, ਏਹਨਾ ਫ਼ੜ ਫ਼ੜ ਕੇ ਕੁੱਟਿਆ!
ਧਰਨੇ ਹੜਤਾਲ਼ਾਂ ਦਾ ਜੱਭ ਹੀ ਮੁਕਾਵੋ!
ਮੇਰੇ ਵੀਰੋ ਉੱਠੋ, ਵਤਨ ਨੂੰ ਬਚਾਵੋ!
ਬਗਾਵਤ ਦਾ ਝੰਡਾ ਏਹ, ਅੱਜ ਹੀ ਉਠਾਵੋ!
ਕਾਇਰਾਂ ਦੇ ਵਾਂਗੂ, ਇੰਝ ਭੱਜ ਕੇ ਨੀ ਸਰਨਾ!
ਚੀਮੇਂ ਵਿਦੇਸ਼ਾਂ ਦੇ ਵਿੱਚ ਵੀ, ਤਾਂ ਕੰਮ ਪੈਂਦਾ ਕਰਨਾ!
ਆਪਣੀ ਮਿੱਟੀ ਦਾ, ਕਰਜ਼ ਤਾਂ ਚੁਕਾਵੋ!
ਮੇਰੇ ਵੀਰੋ ਉੱਠੋ, ਵਤਨ ਨੂੰ ਬਚਾਵੋ!
ਬਗਾਵਤ ਦਾ ਝੰਡਾ ਏਹ, ਅੱਜ ਹੀ ਉਠਾਵੋ!