Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੱਤਰ ਕਲਾ ਛੰਦ ( ਬਾਬੂ ਰਜਬ ਅਲੀ)
ਬਹੱਤਰ ਕਲਾ ਛੰਦ


॥ਦੋਹਿਰਾ॥
ਅੱਠ ਘੰਟੇ ਕੁੱਲ ਕੰਮ ਕਰੋ, ਕਰਦੇ ਜਿਉਂ ਮਜ਼ਦੂਰ ।
ਕੰਮ ਕਰ ਦੂਜੇ ਕੰਟਰੀ, ਹੋ ਗਏ ਮਸ਼ੂਰ ।

(ਬਹੱਤਰ ਕਲਾ ਛੰਦ)
ਸਉਂ ਗਏ ਤਾਣ ਚਾਦਰੇ ਵੇ,
ਸੰਤ ਜਗਮੇਲ, ਮੱਖਣ ਗੁਰਮੇਲ,
ਗਰਮ ਕੱਪ ਚਾਹ ਪੀ, ਉੱਠੋ ਮਾਰ ਥਾਪੀ,
ਕਰੋ ਹਰਨਾੜੀ, ਪਰਾਣੀ ਫੜਕੇ ।
ਟੈਮ ਚਾਰ ਵਜੇ ਦਾ ਵੇ,
ਲਵੋ ਨਾਂ ਰੱਬ ਦਾ, ਭਲਾ ਹੋ ਸਭ ਦਾ,
ਬੜਾ ਕੰਮ ਨਿੱਬੜੇ, ਪਹਿਰ ਦੇ ਤੜਕੇ ।
ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ,
ਕੱਤੇ ਕੰਮ ਭਾਰਾ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,
ਮਹਿਲ 'ਚੋਂ ਨਿਕਲ, ਅੰਗਣ ਵਿੱਚ ਖੜ੍ਹ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।
ਰਹੇ ਮਾਰ ਫੁੰਕਾਰੇ ਵੇ,
ਬਲਦ ਦੋ ਤਕੜੇ, ਜੋੜ ਲਉ ਛਕੜੇ,
ਚਉ ਜੋ ਤੇਜ਼ ਸੱਬਲ, ਰਗੜ ਦਿਉ ਖੱਬਲ,
ਰੇਤਲੇ ਟੀਲੇ, ਡੇਗ ਦਿਉ ਧੋੜੇ ।
ਕੁੱਟ ਬੰਜਰ ਜ਼ਮੀਨਾਂ ਨੂੰ,
ਕਰੜ ਜਹੀ ਧਰਤੀ, ਖਾਦ ਨਾਲ ਭਰਤੀ,
ਸ਼ੱਕਰ ਵਾਂਗ ਭੋਰ, ਤੋੜ ਦਿਉ ਰੋੜੇ ।
ਫਿਰ ਫੇਰ ਕਰਾਹੇ ਵੇ,
ਹਲਾਂ ਰੱਖ ਮਧਰੇ, ਬਣਾ ਦਿਉ ਪੱਧਰੇ,
ਕਰ ਦਿਉ ਰੌਣੀ, ਜਦੋਂ ਵੱਤ ਆਉਣੀ,
ਦੋ ਕੁ ਵਾਰ ਵਾਹ ਕੇ, ਚਟਿਆਈ ਫੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।
ਖ਼ਾਲੀ ਇੰਚ ਛੋਡਦੇ ਨਾ,
ਮੁਲਕ ਜੋ ਸਰਦੇ, ਬੜਾ ਕੰਮ ਕਰਦੇ,
ਲੋਹੇ ਨੂੰ ਕੁੱਟਦੇ, ਨਰਮ ਹੱਥ ਫੁਟਦੇ,
ਮੈਸੋਲੀਨੀ ਸਦਰ, ਪਾੜਦਾ ਲੱਕੜਾਂ ।
ਮੁੰਡੇ ਭਰੇ ਮਜਾਜ਼ਾਂ ਦੇ, ਰਹਿਣ ਨਿੱਤ ਵੇਹਲੇ,
ਦੇਖਦੇ ਮੇਲੇ, ਸੱਥਾਂ ਵਿੱਚ ਬੈਠ, ਮਾਰਦੇ ਜੱਕੜਾਂ ।
ਨਹੀਂ ਵਕਤ ਸ਼ੁਕੀਨੀ ਦਾ,
ਰਹੋ ਅਗਾਂਹ ਸਾਦੇ, ਜਿਵੇਂ ਪਿਉ-ਦਾਦੇ,
ਬਦਲ ਦਿਉ ਚਾਲ, ਕਾਲ ਤੇ ਕਾਲ,
ਘਰੀਂ ਧੁੱਸ ਦੇ ਕੇ, ਗ਼ਰੀਬੀ ਵੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।
ਦਰਿਆ ਦੇ ਕਿਨਾਰੇ ਤੇ,
ਝਾੜੀਆਂ ਸਾੜ, ਫੂਕ ਸਲਵਾੜ੍ਹ,
ਜਿੱਥੇ ਖੜੀ ਪਿਲਸੀ, ਕਰੀ ਕਿਉਂ ਢਿੱਲ ਸੀ ?
ਦੱਭਾਂ ਨੂੰ ਖੁਰਲ, ਮੁੱਢੋਂ ਜੜ ਕੱਢਿਉ ।
ਗਿੱਲ ਬਹੁਤ ਬਰੇਤੀ ਮੇਂ,
ਦੇਹੋ ਬੀ ਗੇਰ, ਲੱਗਣ ਗੇ ਢੇਰ,
ਨਰਮ ਭੁਇੰ ਮਟਰ, ਚਰਾਲਾਂ ਗੱਡਿਉ ।
ਗਿਆਰ੍ਹਾਂ ਬਾਰ੍ਹਾਂ ਸੂਬਿਆਂ ਮੇਂ,
ਜਿੱਥੇ-ਜਿੱਥੇ ਥੋੜਾਂ, ਕੱਢ ਦਿਉ ਬੋੜਾਂ,
ਬੋਰੀਆਂ ਭਰ ਦਿਉ, ਬਿਲਟੀਆਂ ਕਰ ਦਿਉ,
ਜਿਨ੍ਹਾਂ ਦੀ ਫ਼ਸਲ ਹੜ੍ਹਾਂ ਵਿੱਚ ਹੜ੍ਹ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।
ਗੋਰੇ ਬੜੇ ਮਿਹਨਤੀ ਵੇ,
ਟਿੱਬੇ ਜਿਹੇ ਢਾਹ ਲੇ, ਨਵੇਂ ਕੱਢੇ ਖਾਲੇ,
ਜਾਣ ਕਾਰਖ਼ਾਨੀਂ, ਯਾਦ ਆ ਜੇ ਨਾਨੀ ।
ਬਾਰਾਂ ਬਾਰਾਂ ਘੰਟੇ ਡਿਉਟੀਆਂ ਲੱਗੀਆਂ ।
ਨੰਗੇ ਸੀਸ ਦੁਪਹਿਰੇ ਵੇ,
ਬੂਟ ਜਿ ਕਰੜੇ, ਰਹਿਣ ਪੱਬ ਨਰੜੇ,
ਨੀਕਰਾਂ ਖਾਖੀ, ਜੀਨ ਦੀਆਂ ਝੱਗੀਆਂ ।
ਆਲੂ ਨਿਰੇ ਉਬਾਲਣ ਵੇ,
ਲੱਗੇ ਭੁੱਖ ਚਾਰੂ, ਪੀਣ ਚਾਹ ਮਾਰੂ,
ਬੜੀ ਪਵੇ ਗਰਮੀ, ਮਿਲੇ ਸੁਖ ਕਰਮੀਂ,
ਹੈਟ ਲੈਣ ਧੁੱਪ ਤੋਂ, ਟੋਟਣੀ ਸੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।
ਅਫ਼ਰਾਂਸ ਅਮਰੀਕਾ ਮੇਂ,
ਖਿੜੇ ਫੁੱਲ ਚੁਣਦੇ, ਵਿਸਕੀਆਂ ਪੁਣਦੇ,
ਸਿਰੋਂ ਲਾਹ ਟੋਪਾਂ, ਘੜੀ ਜਾਣ ਤੋਪਾਂ
'ਬਾਬੂ' ਬੰਬ, ਟੈਂਕ, ਬਣਦੀਆਂ ਜੀਪਾਂ ।
ਏਥੇ ਮੁੱਦਤਾਂ ਗੁਜ਼ਰ ਗਈਆਂ ਵੇ,
ਵਿੰਗੇ ਹਲ ਓਹੋ, ਪੰਜਾਲੀ ਟੋਹੋ,
ਪੱਠਿਆਂ ਦਾ ਤੋੜਾ, ਬਲਦਾਂ ਨੂੰ ਕੀ ਪਾਂ ?
ਥੋੜਾ ਝਾੜ ਦੇਸਣਾਂ ਦਾ,
ਲਵੋ ਬੀ ਹੋਰ, ਟਿਊਬ-ਵੈੱਲ ਬੋਰ,
ਸਵਾਰ ਕੇ ਵਾਹਣ, ਬੀਜੋ 'ਕਲਿਆਣ',
ਇੱਕੋ-ਇੱਕ ਕਿਲਿਉਂ, ਸੌ ਕੁ ਮਣ ਝੜ ਗਈ ।
ਮਾਂ ਦੇ ਮਖਣੀ ਖਾਣਿਉਂ ਵੇ,
ਸੂਰਮਿਉਂ ਪੁੱਤਰੋ, ਚੁਬਾਰਿਉਂ ਉੱਤਰੋ,
ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ ।
16 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! ਸਵਾਦ ਲਿਆ ਤਾ ਬਾਈ ਜੀ ! ਬਹੁਤ ਸ਼ੁਕਰੀਆ ਸਾਂਝਾ ਕਰਨ ਲਈ,,,
ਇੱਕ ਗੁਜ਼ਾਰਿਸ਼ ਹੈ ! ਅਗਰ ਬਾਬੂ ਰਜਬ ਅਲੀ ਜੀ ਦਾ ਮਿਰਜ਼ਾ ਵੀ ਸਾਂਝਾ ਕਰ ਸਕਦੇ ਹੋ ਤਾ ਜਰੂਰ ਕਰਿਓ ਜੋ ਸਤਿੰਦਰ ਸਰਤਾਜ਼ ਨੇ ਗਾਯਿਆ ਸੀ ,,, 
ਜਿਓੰਦੇ ਵੱਸਦੇ ਰਹੋ,,,

ਵਾਹ ! ਸਵਾਦ ਲਿਆ ਤਾ ਬਾਈ ਜੀ ! ਬਹੁਤ ਸ਼ੁਕਰੀਆ ਸਾਂਝਾ ਕਰਨ ਲਈ,,,

 

ਇੱਕ ਗੁਜ਼ਾਰਿਸ਼ ਹੈ ! ਅਗਰ ਬਾਬੂ ਰਜਬ ਅਲੀ ਜੀ ਦਾ ਮਿਰਜ਼ਾ ਵੀ ਸਾਂਝਾ ਕਰ ਸਕਦੇ ਹੋ ਤਾ ਜਰੂਰ ਕਰਿਓ ਜੋ ਸਤਿੰਦਰ ਸਰਤਾਜ਼ ਨੇ ਗਾਯਿਆ ਸੀ ,,, 

 

ਜਿਓੰਦੇ ਵੱਸਦੇ ਰਹੋ,,,

 

16 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਯਾਰ, ਇਹ ਹਰਪਿੰਦਰ ਬਾਈ ਵਾਲਾ ਈ ਕਨੇਡਿਅਨ ਜਿਹਾ ਨੋਟ ਕਰ ਲਿਓ ਬਈ ਮੇਰਾ ਵੀ ਕਮੇਂਟ, "ਕਿਉਂਕਿ ਸੁਆਦ ਲਿਆ ਤਾ" ਤੋਂ ਚੰਗਾ ਕੋਈ ਕਮੇਂਟ ਔੜਦਾ ਈ ਨੀ, ਸੱਚ ਜਾਣੀਂ ਬਾਈ !
ਬੱਲੇ ਬੱਲੇ ਬਈ ਜੈ ਜੈ ਗੜ੍ਹ ਸ਼ੰਕਰ !!!

ਸੰਦੀਪ ਯਾਰ, ਇਹ ਹਰਪਿੰਦਰ ਬਾਈ ਵਾਲਾ ਈ ਕਨੇਡਿਅਨ ਜਿਹਾ ਨੋਟ ਕਰ ਲਿਓ ਬਈ ਮੇਰਾ ਵੀ ਕਮੇਂਟ, ਕਿਉਂਕਿ "ਸੁਆਦ ਲਿਆ ਤਾ" ਤੋਂ ਚੰਗਾ ਕਮੇਂਟ ਔੜਦਾ ਈ ਨੀ ਕੋਈ , ਸੱਚ ਜਾਣੀਂ ਬਾਈ !


ਬੱਲੇ ਬੱਲੇ ਬਈ ਜੈ ਜੈ ਗੜ੍ਹ ਸ਼ੰਕਰ... !!!

 

By the way, why is it called Bahattr Klaa Chhand ???

 

16 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੇ ਹਰਪਿੰਦਰ ਸਰ ,

ਬਾਬੂ ਜੀ ਦਾ " ਬਹੱਤਰ ਕਲਾ ਛੰਦ" ਸਾਂਝਾ ਕਰਨ ਤੇ ਮੇਰਾ ਐਨਾ ਹੌਸਲਾ ਵਧਾਉਣ ਲਈ ਸ਼ੁਕਰੀਆ ਸਰ ।

ੲਿਸ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪੂਰੀ ਤਰਾਂ ਸਮਝ ਨਹੀਂ ਆਈਆਂ ਤੇ ਜਗਜੀਤ ਸਰ ਨੇ ੲਿਕ ਹੋਰ ਵਧਾ ਦਿੱਤੀ ,

ਜਗਜੀਤ ਸਰ ਤੁਸੀ ਹੀ ਦੱਸ ਦੋ ਪਲੀਜ਼।
17 Aug 2014

Reply