|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਬਾਹਵਾਂ ਤੇਰੀਆਂ ਵੰਗਾਂ ਨਾਲ ਭਰੀਆਂ |
Dosto ik purani rachna lai ke hazir hoyea haan kabool karna ji.......
ਬਾਹਵਾਂ ਤੇਰੀਆਂ ਵੰਗਾਂ ਨਾਲ ਭਰੀਆਂ, ਹੱਥੀ ਮਹਿੰਦੀ ਲਾਈ, ਰੂਪ ਤੇਰੇ ਦੀਆਂ ਗੱਲਾਂ ਛਿੜੀਆਂ, ਨੀ ਮਸਤੀ ਸਾਰੇ ਛਾਈ
ਚੋਬਰ ਤੇਰੇ ਪਿਛੇ ਆਏ, ਤੂੰ ਨਾ ਗਲ ਕੋਈ ਕੀਤੀ, ਲਾਰੇ ਤੇਰੀਆਂ ਅੱਖੀਆਂ ਨੇ ਲਾਏ, ਤੂੰ ਬੈਠੀ ਬੁੱਲ ਸੀਤੀ, ਗਿੱਧੇ ਵਿਚ ਤੇਰਾ ਹਾਸਾ ਗੂੰਜਦਾ, ਤੂੰ ਬੋਲੀ ਗਿੱਧੇ ਚ ਪਾਈ......
ਦਿਲ ਤੇਰੇ ਨੂੰ ਹਰਜਾਨਾ ਲਾਉਣਾ, ਇਹ ਸਾਡੀ ਕਦਰ ਨਹੀ ਪਾਉਦਾ, ਪਿਆਰ ਦੀ ਅਦਾਲਤ ਕੇਸ ਕਰਾਉਣਾ, ਵਕੀਲ ਮੇਰੇ ਮਨ ਭਾਉਦਾ, ਪਰਨੇ ਨਾਲ ਰਿਹਾ ਪਸੀਨਾ ਪੂੰਝਦਾ, ਮੈਨੂੰ ਤੂੰ ਹੀ ਸੋਹਣੀਏ ਭਾਈ.....
ਕਾਲਜ਼ ਵਿਚ ਤੇਰੀ ਚਰਚਾ ਭਾਰੀ, ਤੇ ਕੁੜੀਆਂ ਤੇ ਸਰਦਾਰੀ, ਨੀ ਮਲਕਾ ਹੁਸਨ ਦੀਏ, ਸਾਨੂੰ ਦੇ ਦਰਸ਼ਨ ਇਕ ਵਾਰੀ, ਤੂੰ ਮਰਦੇ ਆਸ਼ਕ ਦੇ, ਨੀ ਮੂੰਹ ਵਿਚ ਪਾਣੀ ਪਾਈ....
ਜਸਬੀਰ ਮੁੰਡਾ ਬੜਾ ਨਿਮਾਣਾ, ਉਹ ਮੰਨੇ ਰੱਬ ਦਾ ਭਾਣਾ, ਉਹ ਮਾਲਾ ਦੇ ਵਿਚ ਤੈਨੂੰ ਪਰੋਦਾ, ਉਲਝਾ ਨਾ ਦੇਈ ਤਾਣਾ, ਸੋਹਣੀਏ ਬਦਾਮ ਰੰਗੀਏ, ਸਾਨੂੰ ਮਿਲਜਾ ਚਾਈ ਚਾਈ......
JASBIR SINGH SOHAL 19.9.2010
|
|
19 Sep 2010
|
|
|
|
|
|
|
|
|
Bahut bahut dhanwad dostoo........
|
|
15 Oct 2010
|
|
|
|
|
bahut sohna sirjea a veer g
tfs jionde vasde raro,,,,,,,
|
|
15 Oct 2010
|
|
|
|
|
|
|
|
|
15 Oct 2010
|
|
|
|
|
|
|
|
|
Dhanwad Amrinder ji........
|
|
05 Dec 2010
|
|
|
|
|
|
|
|
|
|
 |
 |
 |
|
|
|