ਜਦ ਤੂੰ ਪੈਦਾ ਹੋਇਆ ਤੇ ਕਿੰਨਾ ਮਜਬੂਰ ਸੀ ਇਹ ਜਹਾਂ ਤੇਰੀ ਸੋਚ ਨਾਲੋ ਵੀ ਦੂਰ ਸੀ ਹਥ ਪੈਰ ਵੀ ਓਦੋਂ ਤੇਰੇ ਆਪਣੇ ਨਾ ਸੀ ਤੇਰੀਆਂ ਆਖਾਂ ਵਿਚ ਓਦੋਂ ਕੋਈ ਸੁਪਨੇ ਨਾ ਸੀ ਤੈਨੂੰ ਆਉਂਦਾ ਸਿਰਫ ਓਦੋਂ ਰੋਨਾ ਹੀ ਸੀ ਦੁਧ ਪੀ ਕੇ ਕੰਮ ਤੇਰਾ ਓਦੋਂ ਸੌਣਾ ਹੀ ਸੀ ਤੈਨੂੰ ਤੁਰਨਾ ਸਿਖਾਇਆ ਸੀ ਮਾਂ ਨੇ ਤੇਰੀ ਤੈਨੂ ਦਿਲ ਵਿਚ ਵਸਾਇਆ ਸੀ ਮਾਂ ਨੇ ਤੇਰੀ ਮਾਂ ਦੇ ਸਾਏ ਦੇ ਵਿਚ ਤੂੰ ਪਰਵਾਨ ਚੜਨ ਲੱਗਾ ਵਕ਼ਤ ਦੇ ਨਾਲ ਕਦ ਵੀ ਤੇਰਾ ਵਧਣ ਲੱਗਾ ਹੌਲੀ ਹੌਲੀ ਤੂ ਸੋਹਨਾ ਜਵਾਨ ਹੋ ਗਿਆ ਤੇਰੇ ਉੱਤੇ ਜੱਗ ਸਾਰਾ ਮੇਹਰਬਾਨ ਹੋ ਗਿਆ ਬਾਹਾਂ ਦੇ ਜੋਰ ਤੇ ਤੂ ਗੱਲਾਂ ਕਰਨ ਲੱਗਾ ਖਲੋ ਕੇ ਤੂੰ ਸਾਹਮਣੇ ਸ਼ੀਸ਼ੇ ਦੇ ਰੱਜ ਰੱਜ ਕੇ ਸਜੰਨ ਲੱਗਾ ਇਕ ਦਿਨ ਇਕ ਕੁੜੀ ਤੈਨੂੰ ਭਾ ਗਈ ਬਣ ਕੇ ਵੋਹਟੀ ਓਹ ਤੇਰੇ ਘਰ ਆ ਗਈ ਹੁਣ ਜਿੰਦਗੀ ਦੀ ਹਕੀਕਤ ਤੋਂ ਤੂੰ ਦੂਰ ਹੋਣ ਲੱਗਾ ਬੀਜ ਨਫਰਤ ਦਾ ਤੂੰ ਆਪ ਹੀ ਆਪਣੇ ਲਈ ਬੋਨ ਲਗਾ ਫਿਰ ਤੂ ਮਾਂ ਬਾਪ ਨੂੰ ਵੀ ਭੁਲਾਉਣ ਲੱਗਾ ਤੀਰ ਤਿਖੇ ਗੱਲਾਂ ਦੇ ਤੂ ਓਨਹਾ ਤੇ ਚਲਾਉਣ ਲਗਾ ਗਲ ਗਲ ਤੇ ਤੂੰ ਓਨਹਾ ਨਾਲ ਲੜਨ ਲੱਗਾ ਪਾਠ ਇਕ ਨਵਾਂ ਤੂ ਮੁੜ ਪੜਨ ਲੱਗਾ ਯਾਦ ਕਰ ਮਾਂ ਨੇ ਤੈਨੂੰ ਕਿਹਾ ਸੀ ਇਕ ਦਿਨ ਹੁਣ ਸਾਡਾ ਗੁਜ਼ਾਰਾ ਨਹੀਂ ਤੇਰੇ ਬਿਨ ਸੁਨ ਕੇ ਇਹ ਗਲ ਤੂ ਤੈਸ਼ ਵਿਚ ਆ ਗਿਆ ਤੇਰਾ ਗੁੱਸਾ ਤੇਰੀ ਅਕਲ ਨੂੰ ਖਾ ਗਿਆ ਜੋਸ਼ ਚ ਆਕੇ ਤੂੰ ਮਾਂ ਨੂੰ ਕਿਹਾ ਮੈਂ ਸੀ ਚੁਪ ਅੱਜ ਤਕ ਸਬ ਵੇਖਦਾ ਹੀ ਰਿਹਾ ਆਜ ਕਹਿੰਦਾ ਹਾਂ ਪਿਛਾ ਮੇਰਾ ਤੁਸੀਂ ਛੱਡ ਦਿਓ ਜੋ ਹੈ ਰਿਸ਼ਤਾ ਮੇਰਾ ਤੁਸੀਂ ਓਹ ਆਪਣੇ ਦਿਲੋਂ ਕ੍ਡ ਦਿਓ ਜਾਓ ਜਾ ਕੇ ਕਿੱਤੇ ਕੋਈ ਕੰਮ ਧੰਦਾ ਕਰੋ ਲੋਗ ਮਰਦੇ ਨੇ ਤੁਸੀਂ ਵੀ ਕਿੱਤੇ ਜਾ ਮਰੋ ਇਹ ਸੁਨ ਕੇ ਬਹਿ ਹੌਕੇ ਭਰਦੀ ਰਹੀ ਮਾਂ ਰਾਤ ਭਰ ਓਨਹਾ ਹੌਕੇਯਾਂ ਦਾ ਤੇਰੇ ਉੱਤੇ ਜ਼ਰਾ ਵੀ ਹੋਇਆ ਨਾ ਅਸਰ ਇਕ ਦਿਨ ਬਾਪ ਵੀ ਤੇਰਾ ਚਲਇਆ ਤੇਰੇ ਤੋਂ ਰੂਸ ਕੇ ਕਿਵੇ ਤੜਫੀ ਸੀ ਓਦੋਂ ਤੇਰੀ ਮਾਂ ਟੁੱਟ ਕੇ ਫਿਰ ਓਹ ਵੀ ਤੇਰੀ ਸੁਖ ਲਈ ਬੀਤੇ ਕਲ ਨੂੰ ਭੁਲਾਉਣ ਲੱਗੀ ਜ਼ਿੰਦਗੀ ਉਸਨੁ ਹੁਣ ਹਰ ਰੋਜ਼ ਸਤਾਉਣ ਲੱਗੀ ਇਕ ਦਿਨ ਮੌਤ ਨੂੰ ਵੀ ਓਹਦੇ ਤੇ ਤਰਸ ਆ ਗਿਆ ਉਸਦਾ ਰੋਨਾ ਵੀ ਤਕ਼ਦੀਰ ਉਸਦੀ ਨੂੰ ਭਾ ਗਿਆ ਹੰਜੂ ਅਖ ਚ ਸੀ ਉਸਦੀ ਜਦ ਓਹ ਜੱਗ ਤੋਂ ਰਵਾਨਾ ਹੋਈ ਮੌਤ ਦੀ ਇਕ ਹਿਚਕੀ ਵੀ ਉਸ ਲਈ ਬਹਾਨਾ ਹੋਈ ਇਕ ਸੁਕੂਨ ਜਿਹਾ ਉਸਦੇ ਮੁਖ ਤੇ ਛਾਉਣ ਲੱਗਾ ਫਿਰ ਤੂ ਅਰਥੀ ਓਹਦੀ ਨੂ ਸਜਾਉਣ ਲੱਗਾ ਮੁੱਦਤਾਂ ਹੋ ਗਿਆਂ ਅੱਜ ਹੋ ਗਿਆ ਬੁੱਢਾ ਹੁਣ ਤੂੰ ਟੂਟੀ ਹੋਈ ਮੰਜੀ ਤੇ ਪਿਆ ਹੋਇਆ ਇਕ ਢੇਰ ਹੈਂ ਤੂੰ ਤੇਰੇ ਬੱਚੇ ਵੀ ਹੁਣ ਤੈਥੋਂ ਡਰਦੇ ਨਹੀ ਨਫਰਤ ਹੈ ਦਿਲਾਂ ਵਿਚ , ਪਿਆਰ ਓਹ ਤੈਨੂੰ ਕਰਦੇ ਨਹੀ ਦਰਦ ਵਿਚ ਹੁਣ ਤੂੰ ਕੂਕੇੰ "ਓ ਮੇਰੀ ਮਾਂ "ਤੇਰੇ ਦਮ ਨਾਲ ਹੀ ਰੋਸ਼ਨ ਸੀ ਮੇਰੇ ਸਾਰੇ ਜਹਾਂ ਵਕ਼ਤ ਤੁਰਦਾ ਰਹਿੰਦਾ ਹੈ ਵਕ਼ਤ ਕਦੀ ਰੁਕਦਾ ਨਹੀ ਟੁੱਟ ਜਾਂਦਾ ਹੈ ਓਹ ਜੋ ਵਕ਼ਤ ਅੱਗੇ ਕਦੀ ਝੁਕਦਾ ਨਹੀ ਬਣ ਕੇ ਇਬਰਤ ਦਾ ਤੂੰ ਹੁਣ ਨਿਸ਼ਾਨ ਰਹ ਗਿਆ ਲਭ ਹੁਣ ਓਹ ਜੋਰ ਤੇਰਾ ਕਿਥੇ ਰਹ ਗਿਆ ਤੂ ਰੱਬੀ ਦਿਤੀਆਂ ਦਾਤਾਂ ਨੂ ਭੁਲਾਉਂਦਾ ਰਿਹਾ ਆਪਣੇ ਮਾਂ -ਬਾਪ ਨੂੰ ਤੂੰ ਸਤਾਉਂਦਾ ਰਿਹਾ ਕੱਟ ਲੈ ਹੁਣ ਤੂ ਬੀਜ ਓਹੀ ਤੂ ਬੋਇਆ ਸੀ ਜੋ ਤੈਨੂ ਕਿੰਜ ਮਿਲਿਆ ਸੀ ਤੂੰ ਖੋਇਆ ਹੈ ਜੋ ਯਾਦ ਕਰ ਕੇ ਓਹ ਦੌਰ , ਤੂ ਅੱਜ ਰੋੰਨ ਲੱਗਾ ਕਲ ਜੋ ਤੂ ਕਿਹਾ ਸੀ ਮਾਂ ਬਾਪ ਨੂੰ ਅੱਜ ਓਹ ਤੇਰੇ ਨਾਲ ਹੋਣ ਲੱਗਾ ਮੌਤ ਮੰਗਇਆ ਹੁਣ ਤੈਨੂੰ ਮੌਤ ਵੀ ਆਉਂਦੀ ਨਹੀ ਮਾਂ ਦੀ ਸੂਰਤ ਆਖਾਂ ਵਿਚੋਂ ਹੁਣ ਜਾਂਦੀ ਨਹੀ ਮੌਤ ਆਏਗੀ ਜ਼ਰੁਰ ਤੈਨੂੰ ਪਰ ਰੱਬੀ ਲਿਖੇ ਵਕ਼ਤ ਉੱਤੇ ਬਣ ਹੀ ਜਾਏਗੀ ਕਬਰ ਤੇਰੀ ਵੀ ਪਰ ਰੱਬੀ ਲਿਖੇ ਵਕ਼ਤ ਉੱਤੇ ਕਦਰ ਮਾਂ ਬਾਪ ਦੀ ਜੇ ਕੋਈ ਜਾਨ ਲਏ ਆਪਣੀ ਜਨੰਤ ਨੂੰ ਓਹ ਦੁਨਿਆ ਚ ਹੀ ਪਹਿਚਾਨ ਲਏ “______ ” ਰਖਿਓ ਯਾਦ ਮਿਲੀ ਮਾਂ ਬਾਪ ਤੋ ਪਿਆਰ ਦੀ ਦਾਤ ਨੂੰ ਕਦੀ ਨਾ ਭੁਲ ਜਾਇਓ ਲੋਕੋ ਇਸ ਰਹਿਮਤ ਦੀ ਬਰਸਾਤ ਨੂੰ
ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਭ ਕੁਜ ਇਕ ਲੜੀ ਵਾਂਗ ਪ੍ਰੋ ਦਿਤਾ.ਸਿਟਾ- ਪੁਤ ਕਪੁਤ ਹੋ ਜਾਂਦੇ ਨੇ, ਮਾਪੇ ਕੁਮਾਪੇ ਨਹੀ ਹੁੰਦੇ .ਜੀਓ
So nice Wrinting Bha g.... bade change dhang nal jindgi de rang nu pesh kita a g tuci ....
ਬੁਹਤ ਸੋਹਣਾ ਲਿਖਇਆ ਜੀ