|
 |
 |
 |
|
|
Home > Communities > Punjabi Poetry > Forum > messages |
|
|
|
|
|
ਕਿਸਾਨ ਦੀ ਹਾਲਤ |
ਚੜਦਾ ਸੂਰਜ ਸਾਡੇ ਸਿਰ ਤੇ , ਪੰਡ ਚੁਕਾਵੇ ਫਿਕਰਾਂ ਦੀ...। ਆਪਂਣੇ ਅੰਦਰ ਉੱਗੇ ਹੋਏ ਹਾਂ, ,ਲੈ ਕੇ ਝੰਗੀ ਕਿੱਕਰਾਂ ਦੀ.....। ਹੱਥ ਖਰੂੰਡੇ ਹੋਏ ਖਾਦਾਂ ਨੇ... ਪੈਰ ਨੇ ਪਾੜੇ ਦੱਬਾਂ ਨੇ......। ਵੱਢਾ ਵਰਗੀ ਜਿੰਦਗੀ ਸਾਡੀ.. ਕਰਕੇ ਰੱਖਤੀ ਵੱਢਾਂ ਨੇ.....। ਸਾਡੇ ਈ ਗੰਨੇ ਦਾ ਰਸ ਸਾਨੂੰ ਈ ਵੇਚਣ ਦਸਾਂ ਰੁਪਈਆਂ ਦਾ...। ਰਾਜਿਆਂ ਨੇ ਪਰਦੇਸ ਨੇ ਮੱਲੇ.... ਦਾਅ ਲੱਗਿਆ ਏ ਬਈਆਂ ਦਾ...। ਰੰਗ ਸਾਡੇ ਨੇ ਕੋਕਾ ਕੋਲੇ..... ਕੂੰਗੀ ਸਾਡੇ ਕੁੜਤੇ ਤੇ...। ਕਿਹੜੀ ਤਿਤਲੀ ਮਹਿਕਾਂ ਮਾਣੂੰ.. ਆਕੇ ਸਾਡੇ ਮੁੜਕੇ ਤੇ...। ਕਰਜੇ ਸਾਡੀ ਕੰਡ ਤੇ ਲੜਦੇ ਉਰੇ ਪਰੇ ਕੀ ਤੱਕੇ ਨੀ...। ਲੌਂਗ ਤਾਂ ਤੇਰਾ ਅੱਜ ਵੀ ਲਿਸ਼ਕੇ... ''ਬਾਜਵਾ'' ਕਿਵੇਂ ਹਲ ਡੱਕੇ ਨੀ......।।।।।
|
|
28 Oct 2011
|
|
|
|
bahut hi wadhia gulshan 22,,,,,,,,,,,,,,,,kmal karti !,,,
|
|
28 Oct 2011
|
|
|
|
too good ji......
kamaal ee kar ditti....
amazing piece of work... keep writing and keep sharing !!!
|
|
28 Oct 2011
|
|
|
|
|
beautiful creation gulshan veer ji...tfs
|
|
29 Oct 2011
|
|
|
|
|
ਬੜੇ ਸੋਹਣੇ ਤਰੀਕੇ ਨਾਲ ਪ੍ਰਿਭਾਸਿਤ ਕੀਤਾ ਕਿਸਾਨ ਦੀ ਬੇਬਸੀ ਨੂੰ ........ਸੋਹਨੀ ਸ਼ਬ੍ਦਾਵਲੀ ਦੀ ਵਰਤੋਂ ਕੀਤੀ ਏ .......nice sharing .....keep it up
|
|
29 Oct 2011
|
|
|
|
ਵੀਰ ਜੀ ਕਿਸਾਨ ਦਾ ਵਡਾ ਦੁਖਦਾਈ ਹਾਲ ਆਪਣੀ ਕਲਮ ਰਾਹੀਂ ਵਿਆਂ ਕੀਤਾ .
ਫਸਲਾਂ ਤੇ ਸਪਰੇਹਾਂ ਪੀਠਾਂ ਤੇ ਪੁੰਪ ਟਿਕੇ ਨੇ .
ਕਰੋ ਵੀਰ ਜੀ ਕਿਸਾਨ ਨੂ ਉਚਾ ਚੁਕਨ ਦੇ ਉਪਰਾਲੇ .
ਵੀਰ ਜੀ ਕਿਸਾਨ ਦਾ ਵਡਾ ਦੁਖਦਾਈ ਹਾਲ ਆਪਣੀ ਕਲਮ ਰਾਹੀਂ ਵਿਆਂ ਕੀਤਾ .
ਫਸਲਾਂ ਤੇ ਸਪਰੇਹਾਂ ਪੀਠਾਂ ਤੇ ਪੁੰਪ ਟਿਕੇ ਨੇ .
ਕਰੋ ਵੀਰ ਜੀ ਕਿਸਾਨ ਨੂ ਉਚਾ ਚੁਕਨ ਦੇ ਉਪਰਾਲੇ .
|
|
29 Oct 2011
|
|
|
|
ਬਹੁਤ ਵਧੀਆ ਤਸਵੀਰ ਖਿੱਚੀ ਆ ਇੱਕ ਕਿਰਤੀ ਦੀ ਹਾਲਤ ਦੀ ,,,,,,ਲਿਖਦੇ ਰਹੋ ,,,,,
|
|
29 Oct 2011
|
|
|
|
GULSHAN ji, ਇਹ ਕਵਿਤਾ ਤਰਾਸਦੀ ਦਾ ਬਿਆਨ ਹੈ . . . ਕਵਿਤਾ ਦਾ ਮਤਲਬ ਦਿਲ ਦੇ ਭਾਵ ਲਿਖਣਾ ਹੀ ਨਹੀਂ ਹੁੰਦਾ, ਓਦੇਸ਼ ਵੀ ਜਰੂਰੀ ਹੈ . . . . . . . . Baki tuhdi Shelly changi hai . . . .Kavita ch koi Udesh pesh karn wal dhyan devo. . . . ਆਪਣੇ ਪੰਜਾਬ 'ਚ ਐਵੇਂ ਹੀ ਫੋਕੀ ਵਾਹ ਵਾਹ ਕਹਿਣ ਦੀ ਆਦਤ ਹੈ, ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਸ ਤਰਾਂ ਦੀ ਹੱਲਾਸ਼ੇਰੀ ਤੋਂ..
|
|
29 Oct 2011
|
|
|
|
tuhada sariya da rachna pasand karn layi bht bht dhanwad,,,,,,,,,,,
|
|
29 Oct 2011
|
|
|
|
|
|
|
|
 |
 |
 |
|
|
|