|
ਗ਼ਜ਼ਲ,, |
ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ। ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ।
ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ, ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ ਏ।
ਕੱਲ੍ਹ ਜਿਹੜਾ ਗਲਕੰਦ ਤੋਂ ਮਿੱਠਾ ਲੱਗਦਾ ਸੀ, ਉਸ ਦਾ ਅੱਜ ਹਰ ਬੋਲ ਵੀ ਖਾਰਾ ਲੱਗਦਾ ਏ।
ਝੂਠ ਨੇ ਸੱਚ ਨੂੰ ਐਨੀ ਵਾਰੀ ਲੁੱਟਿਆ ਏ, ਸ਼ੱਚ ਸੁਣਾਂ ਤਾਂ ਹੁਣ ਉਹ ਲਾਰਾ ਲੱਗਦਾ ਏ।
ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ, ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ।
ਜਿਸ ਦੇ ਬੋਲਾਂ ਦੇ ਵਿਚ ਸੂਰਜ ਦਗਦਾ ਸੀ, ਅੱਜ ਉਹ ਬੁਝਿਆ ਹੋਇਆ ਤਾਰਾ ਲੱਗਦਾ ਹੈ।
ਜੀਵਣ ਦੀ ਜਦ ਸ਼ਾਮ ਪਈ ਤਾਂ ਬੰਦੇ ਨੂੰ, ਸਬ ਕੁਝ ਹੀ ਇਕ ਝੂਠ ਪਿਟਾਰਾ ਲੱਗਦਾ ਏ।
ਮਨ ਦਾ ਜੋਗੀ ਜਦ ਦੁੱਖਾਂ ਵਿਚ ਘਿਰ ਜਾਵੇ, ਮਹਿਲਾਂ ਵਰਗਾ ਘਰ ਵੀ ਢਾਰਾ ਲੱਗਦਾ ਏ। _______________________bajwa......
|
|
13 May 2012
|
|
|
|
ਬਹੁਤ ਹੀ ਪਿਆਰਾ ਲਿਖਿਆ ਹੈ ਗੁਲਸ਼ਨ ਵੀਰ,,,ਰੂਹ ਖੂਸ਼ ਹੋ ਗਈ ਪੜ੍ਹ ਕੇ ,,,ਬੱਸ ਇੱਕ ਦੋ ਜਗ੍ਹਾ ਤੇ ਥੋੜੀ ਤਬਦੀਲੀ ਦੀ ਲੋੜ ਹੈ ਜਿਵੇ ਤੁਸੀਂ ਲਿਖਿਆ ਹੈ ;
( ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ,
ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ। )
ਜੇ ਇਸ ਨੂੰ ਇਵੇਂ ਲਿਖਿਆ ਜਾਵੇ ;
ਸੁੱਕੇ,ਪਿਆਸੇ,ਛਾਂਗੇ ਹੋਏ ਸਭ ਰੁੱਖਾਂ ਨੂੰ,
ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ।
,,,,,,,,,,,,,,,,, ਇਵੇਂ ਹੀ ਵਧੀਆ ਵਧੀਆ ਲਿਖਦੇ ਰਹੋ,,,ਜਿਓੰਦੇ ਵੱਸਦੇ ਰਹੋ ,,,
ਬਹੁਤ ਹੀ ਪਿਆਰਾ ਲਿਖਿਆ ਹੈ ਗੁਲਸ਼ਨ ਵੀਰ,,,ਰੂਹ ਖੂਸ਼ ਹੋ ਗਈ ਪੜ੍ਹ ਕੇ ,,,ਬੱਸ ਇੱਕ ਦੋ ਜਗ੍ਹਾ ਤੇ ਥੋੜੀ ਤਬਦੀਲੀ ਦੀ ਲੋੜ ਹੈ ਜਿਵੇ ਤੁਸੀਂ ਲਿਖਿਆ ਹੈ ;
( ਸੁੱਕੇ,ਪਿਆਸੇ,ਛਾਂਗੇ ਹੋਏ ਰੁੱਖਾਂ ਨੂੰ,
ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ। )
ਜੇ ਇਸ ਨੂੰ ਇਵੇਂ ਲਿਖਿਆ ਜਾਵੇ ;
ਸੁੱਕੇ,ਪਿਆਸੇ,ਛਾਂਗੇ ਹੋਏ ਸਭ ਰੁੱਖਾਂ ਨੂੰ,
ਹਰ ਬੰਦਾ ਹੀ ਲੱਕੜਹਾਰਾ ਲੱਗਦਾ ਏ।
,,,,,,,,,,,,,,,,, ਇਵੇਂ ਹੀ ਵਧੀਆ ਵਧੀਆ ਲਿਖਦੇ ਰਹੋ,,,ਜਿਓੰਦੇ ਵੱਸਦੇ ਰਹੋ ,,,
|
|
13 May 2012
|
|
|
|
ਕਮਾਲ ਕਰਤੀ ..........
tfs ............
|
|
13 May 2012
|
|
|
|
WoW....really nice one...thanks for sharing Gulshan..!!
|
|
13 May 2012
|
|
|
|
sachmuch kamaal veer ji....rooh khush ho gayee parh ke....keep it up
|
|
13 May 2012
|
|
|
|
|
|
tuhada hukam sir methe te harpinder veer ji ,,,,,sare veera da dhanwad ,,,,,,,,,,
|
|
14 May 2012
|
|
|
|
Bahut sohney 22 g, har banda hi lakkar-haara lagda hai..kya bol ne..kmaal krti.well done...!!!!
|
|
14 May 2012
|
|
|
|
|
very nycc....thnx.....gulshan ji.....
|
|
16 May 2012
|
|
|