ਨੀ ਧੀਓ ਨੀ ਬਾਲੜੀਓ
ਨੀ ਮਾਂ ਸੋਹਣੀ ਦੀਓ ਜਾਈਓ
ਵੀਰਾਂ ਦੀਓ ਲਾਡਲੀਓ , ਨੀ ਬਾਪੂ ਦੀਓ ਪਰਚਾਈਓ......
ਕੁਝ ਗੱਲਾਂ ਦੀ ਸਾਂਝ ਮੈਂ ਕਰਦਾ
ਨੀ ਕੁਝ ਮੇਰੀ ਝੋਲੀ ਪਾਈਓ ........
ਧੰਨ ਜਨਨੀ ਹੈ ਗੁਰੂਆਂ ਆਖਿਆ
ਦਿੱਤਾ ਮਾਣ ਵਧਾਇਓ ...........
ਪਰ ਧੰਨ ਪਿਤਾ ਪਰਧਾਨ ਹੈ
ਇਸ ਗੱਲ ਨੂੰ ਨਾ ਭੁੱਲ ਜਾਇਓ ..........
ਜੋੜੀਆਂ ਜੱਗ ਥੋੜੀਆਂ ਲੋਕੀਂ ਆਖਦੇ
ਨੀ ਇਸ ਗੱਲ ਨੂੰ ਸਦਾ ਝੁਠਲਾਈਓ .........
ਪੇਕਿਆਂ ਬਾਰੇ ਸੋਚ - ਸੋਚ ਨਾ
ਸਹੁਰਾ ਘਰ ਮਚਾਇਓ ............
ਕੀਤੇ ਆਨੰਦ ਕਾਰਜਾਂ ਦੀਆਂ ਲਾਵਾਂ
ਅਰਥ ਵੀ ਨਾਲ ਲੈ ਜਾਈਓ .........
ਇਹ ਦੁਨੀਆ ਪੇਕੇ ...... ਖਸਮ ਹੈ ਏਕੋ
ਇਸ ਭੇਦ ਨੂੰ ਸਦਾ ਪਕਾਇਓ .................
ਦੁਨੀਆਦਾਰੀ ਮਾਪਿਆਂ ਦੀ ਚਿੰਤਾ
ਭਰਾਵਾਂ ਦੇ ਸਿਰ ਪਾਇਓ .........
ਬਹੁਤ ਘਰ ਨੇ ਰੋਜ਼ ਉਜੜਦੇ
ਨਾ ਆਪਣਾ ਆਪ ਉਲਝਾਇਓ ...........
ਸਹੁਰਾ ਘਰ ਹੀ ਅਸਲ ਟਿਕਾਣਾ
ਇਸ ਘਰ ਨੂੰ ਸਦਾ ਵਸਾਇਓ ...........
ਪੇਕਾ ਘਰ ਵੀ ਕਿਸੇ ਦਾ ਸਹੁਰਾ
ਇਸ ਗੱਲ ਦੀ ਸਮਝ ਵਧਾਇਓ .........
ਮਾਂ ਨੇ ਕਿਵੇਂ ਸੰਭਾਲਿਆ ਸਹੁਰਾ ਘਰ
ਇਸ ਰਮਜ ਦੀ ਸਾਂਝ ਕਰਾਈਓ ...........
ਖਸਮ ਦੀ ਰਜ਼ਾ ਨਿਭਾਉਣੀ ਸਿੱਖਣਾ
ਔਖੇ ਵੇਲੇ ਚ ਨਾ ਛੱਡ ਜਾਈਓ .........
ਨਰਿੰਦਰ ਪਾਲ ਸਿੰਘ