|
 |
 |
 |
|
|
Home > Communities > Punjabi Poetry > Forum > messages |
|
|
|
|
|
ਬਲੀ |
ਬਲੀ
----
ਪਿਆਰ ਤਾਂ ਅੱਜ ਵੀ ਬਲੀ ਚੜਦੇ ਨੇ
ਓਵੇਂ ਹੀ;
ਡੋਬਦੇ ਅੱਜ ਵੀ ਸੋਹਣੀਆਂ ਨੂੰ
ਖੁਰਦੇ ਕੱਚੇ ਘੜੇ
ਮਜਬੂਰੀਆਂ ਦੇ
ਝਨਾਈਂ ਅੱਖਾਂ ਦੇ
ਆਪਣੀਆਂ ਹੀ;
ਭਟਕਦੀਆਂ ਨੇ
ਤਪਦੇ ਥਲਾਂ ਚ
ਅੱਜ ਵੀ
ਸੱਸੀਆਂ
ਡਾਚੀਆਂ ਪਿਛੇ
ਲੋਹ -ਪਰਾਂ ਦੀਆਂ ;
ਸਾਹਿਬਾਂ ਅੱਜ ਵੀ
ਟੰਗ ਤੀਰ ਮਿਰਜ਼ੇ ਦੇ ਆਪਣੇ
ਲੋੜਾਂ ਦੇ ਜੰਡ ਤੇ
ਅਧ-ਖੜ ਮੌਤ ਸਹੇੜਦੀ ਹੈ
ਮੋਹ ਨੂੰ ਭਰਾਵਾਂ ਦੇ;
ਬਲੀ ਉਵੇਂ ਹੀ ਦਿੰਦਾ ਹੈ
ਪਿਆਰ ਹੁਣ ਵੀ
--------csmann-040212--
|
|
02 Apr 2012
|
|
|
|
ਬਹੁਤਖੂਬ ........ਜੀ........ਬਹੁਤਖੂਬ.......
|
|
03 Apr 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|