|
 |
 |
 |
|
|
Home > Communities > Punjabi Poetry > Forum > messages |
|
|
|
|
|
ਬਣਾਂਗਾ ਮੈਂ |
ਕਾਲੀ ਰਾਤ ਪਿੱਛੋ ਆਇਆ
ਸਵੇਰਾ ਬਣਾਂਗਾ ਮੈ
ਭਟਕੇ ਪਖੇਰੂ ਨੂ ਮਿਲਿਆ
ਬਸੇਰਾ ਬਣਾਂਗਾ ਮੈ
ਹੱਕ ਤਲਫੀ ਨੂ ਜੋ ਬਾਹਰ ਰੱਖੇ
ਉਹ ਘੇਰਾ ਬਣਾਂਗਾ ਮੈ
ਸ਼ਾਂਤੀ ਦਾ ਦੁਨੀਆ ਲੲੀ
ਸੁਨੇੜਾ ਬਣਾਂਗਾ ਮੈ
ਕਿਸੇ ਸੁਖੀ ਵਸਦੇ ਘਰ ਦਾ
ਬਨੇਰਾ ਬਣਾਂਗਾ ਮੈ
ਕਿਸੇ ਸ਼ਾੲਿਰ ਨੂ ਤਰਾਸ਼ਦਾ
ਹਨੇਰਾ ਬਣਾਂਗਾ ਮੈ
ਪਰਦੇਸੀ ਦਾ ਵਤਨੀ ਪਾਇਆ
ਫੇਰਾ ਬਣਾਂਗਾ ਮੈ
ਕਿਸੇ ਦੀ ਖੁਸ਼ੀ ਦਾ ਪਲ
ਲਮੇਰਾ ਬਣਾਂਗਾ ਮੈ
ਕਿਸੇ ਨਵਜਾਤ ਦਾ ਹਾਸਾ
ਨਵੇਰਾ ਬਣਾਂਗਾ ਮੈ
ਨਫਰਤ ਸੱਪ ਨੂ ਕੀਲਦਾ
ਸਪੇਰਾ ਬਣਾਂਗਾ ਮੈ
ਗੋਲੀਆਂ ਸਹਿੰਦੇ ਕਿਸੇ ਫੌਜੀ ਦਾ
ਜੇਰਾ ਬਣਾਂਗਾ ਮੈ
ਚੜ ਜਹਾਜ ਮਿਹਨਤ ਦਾ
ਵਡੇਰਾ ਬਣਾਂਗਾ ਮੈ
ਸਭ ਤੌਂ ਨੀਵਾਂ ਰਹਿ ਕੇ ਵੀ
ਉਚੇਰਾ ਬਣਾਂਗਾ ਮੈ
ਕਿਸੇ ਹੋਰ ਦਾ ਬਣਨ ਤੋ ਪਹਿਲਾਂ
ਮੇਰਾ ਬਣਾਂਗਾ ਮੈ
|
|
07 May 2014
|
|
|
|
"ਨਫਰਤ ਸੱਪ ਨੂ ਕੀਲਦਾ ਸਪੇਰਾ ਬਣਾਂਗਾ ਮੈ ਗੋਲੀਆਂ ਸਹਿੰਦੇ ਕਿਸੇ ਫੌਜੀ ਦਾ ਜੇਰਾ ਬਣਾਂਗਾ ਮੈ"
O Yes ! Sublime thought and flawless composition. Keep Rocking.. Sandeep Bai... TFS
|
|
07 May 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|