|
 |
 |
 |
|
|
Home > Communities > Punjabi Poetry > Forum > messages |
|
|
|
|
|
ਗੱਗ-ਬਾਣੀ |
ਤੂਫ਼ਾਨ ਚੜ੍ਹ ਕੇ ਆ ਰਿਹੈ, ਹਿੰਮਤ ਦਿਖਾਓ ਦੋਸਤੋ, ਜਜ਼ਬਿਆਂ ਦੀ ਪਰਖ ਹੈ, ਦੀਵੇ ਜਗਾਓ ਦੋਸਤੋ।
ਡਾਹਢੇ ਹੱਥ ਹਥਿਆਰ ਹੈ, ਹੱਥ ਭਵਿੱਖ ਅਸਾਡੜੇ, ਕਤਲਗਾਹ ਵਿੱਚ ਸੁੰਨ ਹੈ, ਰੌਣਕ ਵਧਾਓ ਦੋਸਤੋ।
ਜ਼ਿੰਦਗੀ ਨੂੰ ਜਿਊਣ ਦਾ, ਸਲੀਕਾ ਬਾਦਸ਼ਾਹੀ ਹੈ, ਮੌਤ ਦੀ ਸਰਦਲ਼ ਤੇ ਬਹਿਕੇ ਗੀਤ ਗਾਓ ਦੋਸਤੋ।
ਬਦਲਣਗੇ ਹਾਲਾਤ ਅਜੇ ਜਾਗੇ ਨਹੀਂ ਗੇ ਲੋਕ, ਜਿਊਣਾ ਹੈ ਤਾਂ ਜਿਊਣ-ਯੋਗ ਮਾਹੌਲ ਬਣਾਓ ਦੋਸਤੋ।
ਕਦੋਂ ਤੱਕ ਇੰਝ ਸੋਚ ਕੇ ਮਾਤਮ ਮਨਾਉਂਦੇ ਰਹਾਂਗੇ, ਕਿੱਡੀ ਕੁ ਹੈ ਜ਼ਿੰਦਗੀ, ਲੁਤਫ਼ ਉਠਾਓ ਦੋਸਤੋ।
ਗੱਗ-ਬਾਣੀ ਵਿੱਚ ਸਪੱਸ਼ਟ ਹੈ, ਭਲੇ ਦਿਨ ਆਉਣਗੇ, ਰਾਤ ਕਾਲੀ ਕੀ ਹੋਇਆ, ਕੋਈ ਚੰਨ ਚੜ੍ਹਾਓ ਦੋਸਤੋ॥
(ਸੁਰਜੀਤ ਗੱਗ)
|
|
11 Feb 2013
|
|
|
|
ਬਹੁਤ ਹੀ ਵਧੀਆ ਲਿਖਿਆ ਜੀ .....ਸ਼ੁਕਰੀਆ ਜੀ ਸਾਂਝਾ ਕਰਨ ਲਈ
ਬਹੁਤ ਹੀ ਵਧੀਆ ਲਿਖਿਆ ਜੀ .....ਸ਼ੁਕਰੀਆ ਜੀ ਸਾਂਝਾ ਕਰਨ ਲਈ
|
|
11 Feb 2013
|
|
|
|
ਗੱਗ ਜੀ ਦੇ ਕੀ ਕਿਹਣੇ......tfs.......
|
|
11 Feb 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|