|
 |
 |
 |
|
|
Home > Communities > Punjabi Poetry > Forum > messages |
|
|
|
|
|
ਰਾਤ ਨੂੰ ਬਾਂਸੁਰੀ ਏਵੇਂ ਹੀ ਵੱਜਦੀ ਹੈ |
ਇੱਕ ਆਵਾਜ਼ ਹਰ ਰੋਜ਼ ਆਉਂਦੀ ਹੈ ਰਾਤ ਨੂੰ ਤਿੰਨ ਅਤੇ ਚਾਰ ਵਜੇ ਦੇ ਵਿਚਕਾਰ।
ਕੀ ਬਾਪੂ ਅੰਦਰੋਂ ਉੱਠ ਕੇ ਵਿਹੜੇ ਵਿੱਚ ਆ ਗਿਆ ਹੈ ਜਾਂ ਪਿੰਡ ਦੇ ਨਵੇਂ ਉੱਠੇ ਅਥਲੀਟ ਚੌਕ ਵਿੱਚ ਇਕੱਠੇ ਹੋ ਗਏ ਨੇ…
ਕੁੱਤੇ ਨੇ ਗੁਆਂਢੀਆਂ ਦੀ ਛੱਤ ਉੱਤੇ ਛਾਲ ਮਾਰੀ ਹੈ ਜਾਂ ਫਿਰ ਬਿੱਲੀ ਨੇ ਦੁੱਧ ਡੋਲ੍ਹਿਆ ਹੈ…
ਕਿਸੇ ਬੁੱਢੀ ਮਾਂ ਨੂੰ ਸਰਹੱਦ ਉਪਰ ਸ਼ਹੀਦ ਹੋਇਆ ਪੁੱਤਰ ਯਾਦ ਆਇਆ ਹੈ ਕਿਸੇ ਸ਼ਾਇਰ ਦੀ ਕਵਿਤਾ ਰੋਈ ਹੈ ਜਾਂ ਕਿ ਰਾਤ ਨੂੰ ਬਾਂਸੁਰੀ ਏਵੇਂ ਹੀ ਵੱਜਦੀ ਹੈ…
ਦੀਵਾਰ ’ਤੇ ਮਾਰੇ ਚੌਕੀਦਾਰ ਦੇ ਡੰਡੇ ਦੀ ਆਵਾਜ਼ ਹੈ ਸੂਹੀ ਸੋਚ ਪਿੱਛੇ ਖਾਕੀ ਸੰਗੀਨ ਦੌੜੀ ਹੈ… ਕਿਸੇ ਨੇ ਤਲਾਅ ’ਚ ਡੁੱਬਕੀ ਲਾਈ ਹੈ ਜਾਂ ਕਿਧਰੋਂ ਰਾਗ਼ ਵਿੱਚ ਕੋਈ ਚੀਕ ਗੁਣਗੁਣਾਈ ਹੈ…
ਇਹ ਕਿਹੋ ਜਹੀ ਆਵਾਜ਼ ਹੈ ਜਿਹੜੀ ਜਦੋਂ ਦੀ ਆਈ ਹੈ ਮੇਰੀ ਨੀਂਦ ਦੇ ਚਾਰੇ ਪਾਵਿਆਂ ਉਪਰ ਬੈਠ ਗਈ ਹੈ ਕਿ ਸ਼ਾਇਦ ਰਾਤ ਨੂੰ ਅੱਜ ਕੱਲ੍ਹ ਬਾਂਸੁਰੀ ਏਵੇਂ ਹੀ ਵੱਜਦੀ ਹੈ!!!
ਦਰਸ਼ਨ ਦਰਵੇਸ਼, ਮੋਬਾਈਲ: 97799-55886
|
|
23 Dec 2012
|
|
|
|
|
Niceeee....shukriya share karan layi...
|
|
23 Dec 2012
|
|
|
|
ਖੂਬਸੂਰਤ ਰਚਨਾ.....tfs.....
|
|
24 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|