Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
"ਪਹਿਲੀ ਬਾਰਿਸ਼ "
ਕੀ ਹੋਇਆ ਜੇ ਪਾਣੀ ਨਹੀਓ |
ਦਿਲ ਦੀ ਅੱਗ ਬੁਜਾਣੀਨਹੀਓ |

ਤੇਰੀ ਜ਼ੁਲ੍ਫ਼ ਦੀ ਖੁਸ਼ਬੂ ਅੱਗੇ ,
ਕੁਝ ਵੀ ਰਾਤ ਦੀ ਰਾਣੀ ਨਹੀਓ |

ਕੀ ਹੈ ਦਿਲ ਵਿੱਚ ਅੱਜ ਮਲਾਹਾ !
ਬੇੜੀ ਬੰਨ੍ਹੇ ਲਾਣੀ ਨਹੀਓ ?

ਮੈਂ ਵੀ ਠੂਠੇ ਤੋਂ ਕੀ ਲੈਣਾ ,
ਉਸਨੇ ਖੈਰ ਤਾਂ ਪਾਣੀ ਨਹੀਓ |

ਧੂੜ ਗਮਾਂ ਦੀ ਹੈ ਇਸ ਉੱਤੇ ,
ਇਹ ਤਸਵੀਰ ਪੁਰਾਣੀ ਨਹੀਓ|

ਐਸੇ ਖੂਹ ਨ੍ਨੂੰ ਖੂਹ ਵਿੱਚ ਸੁੱਟੋ ,
ਜਿਸਨੇ ਪਿਆਸ ਬੁਜਾਣੀ ਨਹੀਓ |

ਸੋਚ ਸਮਝ ਕੇ ਤੁਰਨਾ ਪੈਣਾ ,
ਜੇਕਰ ਠੋਕਰ ਖਾਣੀ ਨਹੀਓ |

ਐਦਾਂ ਲਗਦਾ "ਨੂਰ " ਦਾ ਏਥ੍ਹੇ ,
ਹੁਣ ਤਾਂ ਦਾਣਾ ਪਾਣੀ ਨਹੀਓ |
 
"ਤਰਸੇਮ ਨੂਰ ਜੀ ਦੀ ਕਿਤਾਬ "ਪਹਿਲੀ ਬਾਰਿਸ਼ " ਵਿਚੋਂ
22 Apr 2013

Reply