|
 |
 |
 |
|
|
Home > Communities > Punjabi Poetry > Forum > messages |
|
|
|
|
|
barsi te |
os nu
jo chalaa giya
lekin hai
meri ruuh andar hi--------
---
ਯਾਦ ਹੈ ਮੈਨੂੰ ਉਹ ਦਿਨ
ਜਿਸ ਦਿਨ
ਚਾਨਣ ਤੇਰੇ ਦਾ ਘੁਟ ਭਰਿਆ ਸੀ
ਤੇ ਦਿਲ ਦਾ ਵਿਹੜਾ ਠਰਿਆ ਸੀ
ਸਿਖਰ ਦੁਪਹਿਰੇ ਦਾ ਸੂਰਜ
ਤਨ ਮੇਰੇ ਤੋਂ ਵਖ ਹੋ ਕੇ
ਕਿਸੀ ਹਿੰਮ ਚੋਟੀ ਤੇ ਵਰ੍ਹਿਆ ਸੀ;
ਉਸ ਦਿਨ ਮਨ ਦੇ ਸੁੱਕੇ ਬਾਗੀਂ
ਇਛਰਾਂ ਦੇ ਪੂਰਨ ਦੇ ਵਾਂਙਣ
ਕਲੀਆਂ ਨੇ ਅਲਖ ਜਗਾਈ ਸੀ
ਤੇ ਰੰਗਾਂ ਦੀ ਰੁਤ ਆਈ ਸੀ,
ਓਸ ਬਹਾਰ ਨੂੰ ਹੁਣ ਮੈਂ
ਦਸ ਕਿਹੜੀ ਕੀਲੀ ਟੰਗ ਦਿਆਂ
ਦਿਲ ਦੀ ਕਿਹੜੀ ਨੁਕਰ ਦੀ
ਨ੍ਹੇਰ ਗੁਫਾ ਵਿਚ ਰੱਖ ਦਿਆਂ
ਜਾਂ ਟਾਹਣੀ ਟਾਹਣੀ ਪੱਛ ਦਿਆ
ਫੁਲਾਂ ਨੂੰ ਕੀਂਕਣ ਭੱਸ ਦਿਆਂ;
ਜ਼ਰਦ ਕਿਸੀ ਪੱਤੇ ਦੇ ਓਹਲੇ
ਲੁਕ ਜਾਣਾ ਮੈਂ
ਹਾਂ,
ਹੁਣ ਉਠ ਜਾਣਾ ਮੈਂ,
ਓਸ ਦਿਵਸ ਦੀ ਬਰਸੀ ਤੇ
ਮੈਂ ਮੁਕ ਜਾਣਾ
|
|
26 May 2012
|
|
|
|
ਚਰਨਜੀਤ ਜੀ ! ਮੈਂ ਇਹ ਤਾਂ ਨਹੀਂ ਜਾਂਦਾ ਕਿ ਇਹ ਰਚਨਾ ਕਿਸਦੀ ਯਾਦ ਨੂੰ ਸਮਰਪਿਤ ਹੈ ,,, ਪਰ ਦਿਲ ਦੇ ਜ਼ਜਬਾਤਾਂ ਨੂੰ ਪਰੋ ਕੇ ਲਿਖੀ ਗਈ ਹੈ ਇਹ ਰਚਨਾ | ਜਿਓੰਦੇ ਵੱਸਦੇ ਰਹੋ,,,
|
|
26 May 2012
|
|
|
|
|
ਦਿਲ ਦੇ ਵਿੱਚ ਉਤਰ ਜਾਣ ਵਾਲੇ ਜਜ਼ਬਾਤ ।
ਅਖੀਰਲੀਆਂ ਸਤਰਾਂ ਮੈਨੂੰ ਵਧੀਆ ਨਹੀਂ ਲੱਗਦੀਆਂ , ਅਸੀਂ ਤੁਹਾਡੀ ਖੁਸ਼ੀ ਤੰਦਰੁਸਤੀ ਹਮੇਸ਼ਾ ਮੰਗਦੇ ਹਾਂ ।
|
|
26 May 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|