|
 |
 |
 |
|
|
Home > Communities > Punjabi Poetry > Forum > messages |
|
|
|
|
|
ਬੱਸ ਐਵੇਂ ਹੀ |
ਬੱਸ ਐਵੇਂ ਹੀ... ਮੈਂ ਸਵੇਰੇ ਜਾਗ ਕੇ ਵੀ ਨਹੀਂ ਜਾਗਦਾ.... ਤੇ ਰਾਤਾਂ ਨੂੰ ਸੌਂ ਜਾਣ ਦਾ... ਨਾਟਕ ਜਿਹਾ ਕਰਦਾ ਹਾਂ... ਕਰਨਾ ਵੀ ਕੀ ਹੁੰਦਾ ਹੈ.... ਜਪੁਜੀ ਸਾਹਿਬ ਦੀ ਆੜ ਚ... ਤਮਾਮ ਮੁਸ਼ਕਿਲਾਂ ਦਾ .. ਸਸਤੇ ਤੇ ਟਿਕਾਊ ਹੱਲ ਲਭਦਿਆਂ..... ਜਾਂ ਫਿਰ ਫੇਸਬੁਕ ਤੇ .. ਅਣਜਾਣ ਚਿਹਰਿਆਂ ਦੀ ਭੀੜ ਚ.... ਆਪਣਾ ਆਪ ਗੁਆਚਦੇ ਵੇਖਣ ਚ.. ਕੋਈ ਬਹੁਤੀ ਵੱਡੀ ਉਪ੍ਲ੍ਭ੍ਦੀ ਤਾਂ ਨਹੀਂ.... ਰਾਤ ਦੇ ਹੰਝੂਆਂ ਨੂੰ ਪੀ ਕੇ... ਸਵੇਰ ਵਾਲੀ ਮੁਸਕਾਨ ਨੂੰ.... ਸੁਲਾਹ ਦੇ ਨਾਮ ਹੇਠ ਪਰੋਸਣ ਚ.. ਦਿਨ-ਬ-ਦਿਨ ਮੇਰਾ ਆਪਾ .. ਕਿਤੇ ਗੁੰਮ ਰਿਹਾ ਹੈ ਸ਼ਾਇਦ ....... ਬੱਸ ਐਵੇਂ ਹੀ.... ਮੈਂ ਲਭ ਲੈਂਦਾ ਹਾਂ. ਜਿਵੇਂ .. ਸਿਰਫ ਚੰਦ ਸ਼ਬਦਾਂ ਚੋਂ.... ਗੁੱਸੇ,ਉਦਾਸੀ ਤੇ ਖੁਸ਼ੀ ਦੇ ਭਾਵ..... ਇੰਝ ਵੀ ਤਾਂ ਹੋ ਸਕਦਾ.... ਕਿ ਮੈਨੂੰ ਆਉਂਦਾ ਹੀ ਨਾ ਹੋਵੇ... ਮੂਕ ਅਖਰਾਂ ਦੀ ਭਾਸ਼ਾ ਪੜ੍ਹਨਾ... ਜਾਂ ਫਿਰ ਇੰਝ ਵੀ ਤਾਂ ਹੋ ਸਕਦਾ.... ਕਿ ਮੇਰੀ ਸੋਚ ਦੇ ਘੇਰੇ .. ਬਸ ਸੁੰਗੜ ਗਏ ਹੋਣ.... ਇੱਕ ਪਰਛਾਵੇਂ ਦੇ ਆਸ-ਪਾਸ.... ਹੋਣ ਨੂੰ ਤਾਂ ਕੁਝ ਵੀ ਹੋ ਸਕਦਾ.... ਬਸ ਐਵੇਂ ਹੀ.....
kuknus
27-7-2011
|
|
26 Jul 2011
|
|
|
|
KI KHAN G... IK GEHRAI HAI EHDE VICH...
IK INSAAN DE MANN JDO BECHAIN HO JAVE TAN OH EDAN HI HO JANDA A...
BAHIT HI VADIA G... TFS
|
|
26 Jul 2011
|
|
|
|
ਮੈਡਮ ਜੀ.... ਖੂਬ .......ਬਹੁਤ ਹੀ ਖੂਬ.......ਲਫਜ ਜਿਵੇਂ ਆਪ ਹੀ ਆ ਕੇ ਕਲਮ ਨੂੰ ਕਹ ਰਹੇ ਹੋਣ ਕੇ ਸਾਨੂੰ ਲਿਖ.......ਤੇ ਤੁਸੀਂ ਲਿਖੇ ਵੀ ਇੰਝ ਨੇ ਜਿਵੇਂ ਕਲ-ਕਲ ਵਹਿੰਦਾ ਦਰਿਆ ਹੋਵੇ.......
ਕੁਛ ਕਹਿਣਾ ਤੁਹਾਡੇ ਲਫਜਾਂ ਦੀ ਤੋਹੀਂਨ ਹੋਵੇਗੀ........
|
|
26 Jul 2011
|
|
|
|
ਬਹੁਤ ਵਧੀਆ... ਹਮੇਸ਼ਾ ਦੀ ਤਰਾਂ...
ਲਫਜਾਂ ਨੂੰ ਪਿਰੋਣਾ ਕੋਈ ਤੁਹਾਡੇ ਤੋਂ ਸਿੱਖੇ .....
ਬਹੁਤ ਵਧੀਆ... ਹਮੇਸ਼ਾ ਦੀ ਤਰਾਂ...
ਲਫਜਾਂ ਨੂੰ ਪਿਰੋਣਾ ਕੋਈ ਤੁਹਾਡੇ ਤੋਂ ਸਿੱਖੇ .....
|
|
27 Jul 2011
|
|
|
|
|
|
|
kuknoos g sach thoda koi jwab nai hmesha sira hi likhde ho
|
|
27 Jul 2011
|
|
|
|
beautiful creation kuknus ji....god bless you....
|
|
28 Jul 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|