ਤੇਰੇ ਹੀ ਪਿਆਰ ਦਾ ਸਰੂਰ ਹੈ, ਭਾਵੇਂ ਸਿੱਧੂ ਸ਼ਾਇਰ ਜਰੂਰ ਹੈ
ਹੱਸਦੇ ਆਉਂਦੇ ਹਾਂ ਦੁਨਿਆ ਤੇ, ਬੇਫਿਕਰੀ ਮਨ ਵਿੱਚ ਲੈ ਕੇ
ਭੁੱਲ ਜਾਂਦੇ ਹਾਂ ਹੋਂਦ ਆਪਣੀ, ਦੁਨਿਆਦਾਰੀ ਦੇ ਵਿੱਚ ਪੈ ਕੇ
ਫਾਇਦਾ ਹੈ ਕਿਤੇ, ਕਿਤੇ ਨੁਕਸਾਨ ਬੜੇ ਨੇ
ਮੋੜ ਮੋੜ ਤੇ ਜਿੱਥੇ ਬੇਵਫਾ ਇਨਸਾਨ ਖੜੇ ਨੇ
ਜਦ ਤੁਰ ਜਾਂਦਾ ਕੋਈ ਦਿਲ ਚੋਂ, ਬੱਸ ਖਾਲੀ ਥਾਂ ਹੀ ਰਹਿ ਜਾਂਦੀ
ਜਦ ਤੁਰ ਜਾਂਦਾ ਕੋਈ ਦੁਨਿਆ ਚੋਂ, ਬੱਸ ਖਾਲੀ ਥਾਂ ਹੀ ਰਹਿ ਜਾਂਦੀ
ਕਰ ਕੇ ਗੱਲਾਂ ਮਿੱਠੀਆਂ , ਜਿਹੜੇ ਦਿਲ ਵਿੱਚ ਘਰ ਕਰ ਜਾਂਦੇ
ਉਹੀ ਕੱਖੋਂ ਹੌਲੇ ਹੁੰਦੇ ਨੇ..
ਹਰ ਕਿਸਮ ਦੀ ਦੁਨਿਆ ਚ, ਇਸ਼ਕ ਦੇ ਰੌਲੇ ਹੁੰਦੇ ਨੇ
ਵਸ ਕਿਸੇ ਦਾ ਨੀ ਚਲਦਾ, ਲੜਦੀਆਂ ਅੱਖਾਂ ਤੇ ਪੈਂਦੇ ਝਗੜੇ ਤੇ
ਇਸ਼ਕ ਦੀ ਚਿੰਗਾਰੀ ਕਿੱਥੋਂ ਫੁੱਟਣੀ, ਬਿਨ ਪੱਥਰ ਵਾਂਗ ਰਗੜੇ ਤੇ
ਜਦ ਤੁਰ ਜਾਂਦਾ ਕੋਈ ਦਿਲ ਚੋਂ, ਬੱਸ ਖਾਲੀ ਥਾਂ ਹੀ ਰਹਿ ਜਾਂਦੀ
ਜਦ ਤੁਰ ਜਾਂਦਾ ਕੋਈ ਦੁਨਿਆ ਚੋਂ, ਬੱਸ ਖਾਲੀ ਥਾਂ ਹੀ ਰਹਿ ਜਾਂਦੀ
ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ , ਤੇ ਨਾਂ ਹੀ ਕਿਸੇ ਨੂੰ ਯਾਦ ਕਰਨਾ
ਹਿਜਰ ਆਪਣੇ ਦਾ ਪਾੜ ਜੋ ਪਿਆ, ਪੈਂਦਾ ਨੀਰ ਨੈਣਾ ਚੋਂ ਭਰਨਾ
ਬੁੱਲ ਸੀ ਕੇ ਦੇਖੇ ਆਪਣੇ, ਕੋਈ ਨਾ ਬੁੱਝੇ ਗੱਲਾਂ ਨੂੰ
ਚੰਨ੍ਹ ਵਾਂਗ ਕਾਬੂ ਕਰੇ, ਜ਼ੋਰ-ਏ-ਮੁਹੱਬਤ ਦੀਆਂ ਛੱਲਾਂ ਨੂੰ
ਜਦ ਤੁਰ ਜਾਂਦਾ ਕੋਈ ਦਿਲ ਚੋਂ, ਬੱਸ ਖਾਲੀ ਥਾਂ ਹੀ ਰਹਿ ਜਾਂਦੀ
ਜਦ ਤੁਰ ਜਾਂਦਾ ਕੋਈ ਦੁਨਿਆ ਚੋਂ, ਬੱਸ ਖਾਲੀ ਥਾਂ ਹੀ ਰਹਿ ਜਾਂਦੀ