|
 |
 |
 |
|
|
Home > Communities > Punjabi Poetry > Forum > messages |
|
|
|
|
|
ਸ਼ਿਵ ਕੁਮਾਰ ਬਟਾਲਵੀ |
ਸ਼ਿਵ ਦੇ ਚਾਚਾ ਜੀ ਦੇ ਘਰ ਬੇਟਾ ਹੋਇਆ ਤਾਂ ਉਨ੍ਹਾਂ ਦੇ ਘਰ ਖੁਸਰੇ ਨੱਚਣ ਆਏ।ਸਬੱਬ ਨਾਲ ਸ਼ਿਵ ਵੀ ਉਥੇ ਹੀ ਸੀ। ਸ਼ਿਵ ਨੇ ਕਿਹਾ ਚਾਚਾ ਜੀ ਇਨ੍ਹਾਂ ਖੁਸਰਿਆਂਦਾ ਜੀਵਨ ਵੀ ਕਿੰਨਾ ਦਰਦ ਭਰਿਆ ਹੈ। ਚਾਚਾ ਜੀ ਬੋਲੇ,"ਸ਼ਿਵ ਤੂੰ ਠੀਕ ਕਹਿ ਰਿਹਾ ਹੈ, ਪਰ ਇਨ੍ਹਾਂ ਬੇਚਾਰਿਆਂ ਦੀ ਕਿਸੇ ਨੂੰ ਵੀ ਕੀ ਪਰਵਾਹ ਹੈ।ਕਿਦ੍ਹੇ ਕੋਲ ਵਕਤ ਹੈ ਇਨ੍ਹਾਂ ਬਾਰੇ ਸੋਚਣ ਦਾ।"
ਕੁਝ ਦਿਨਾਂ ਬਾਅਦ ਸ਼ਿਵ ਨੇ ਇਹ ਕਵਿਤਾ ਲਿਖੀ........
"ਗਲੀ-ਗਲੀ ਚੁੰਮਣੇ ਪੁੱਤਰ.ਪਰਾਏ ਕਿਸ ਕਦਰ ਹੋਛਾ ਜਿਹਾ ਰੁਜ਼ਗਾਰ ਹਾਏ, ਵੇਲ ਪਿੱਛੋਂ ਸੱਦ ਲਾ ਕੇ ਆਖਣਾ ਵੇਲ ਤੇਰੀ ਹੋਰ ਵੀ ਦਾਤਾ ਵਧਾਏ, ... ਕਿਸ ਕਦਰ ਅਸਚਰਜ ਦੀ ਹੈ ਗੱਲ ਹਾਏ ਇਕ ਮਾਂਗਤ ਰਾਜਿਆਂ ਨੂੰ ਖ਼ੈਰ ਪਾਏ, ਹਾਏ ਨਾ ਦਾਤਾ ਸਮਝ ਆਏ, ਮੇਰੀ ਆਪਣੀ ਵੇਲ ਖ਼ੁਦ ਬੇ-ਕਾਰ ਹੈ ਇਹ ਧੁਰਾਂ ਤੋਂ ਜ਼ਰਦ ਤੇ ਬੀਮਾਰ ਹੈ, ਇਸ ਨੂੰ ਨਾ ਫ਼ੁਲ ਨਾ ਹੀ ਕੋਈ ਖ਼ਾਰ ਹੈ, ਮੇਰੇ ਲਈ ਹੈ ਅਜਨਬੀ ਕੁੱਖਾਂ ਦੀ ਪੀੜ ਪਿਆਰ ਦੀ ਮੈਨੂੰ ਭਲਾ ਕੀਹ ਸਾਰ ਹੈ? ਲੋਰੀਆਂ ਦੇਣਾ ਤਾਂ ਇਕ ਰੁਜ਼ਗਾਰ ਹੈ, ਕਾਮ ਦੀ ਜਾਂ ਪੂਰਤੀ ਦਾ ਆਹਾਰ ਹੈ, ਰਾਤ ਅੱਧੀ ਆਰ, ਅੱਧੀ ਪਾਰ ਹੈ, ਮੇਰੇ ਵਾਕਣ ਮਰਦ ਹੈ ਨਾ ਨਾਰ ਹੈ...."
ਪੁਸਤਕ 'ਆਟੇ ਦੀਆਂ ਚਿੜੀਆਂ' ਵਿਚ
|
|
14 Mar 2013
|
|
|
|
ਜਿਨਾ ਦਰਦ ਚ' ਭਿਜ ਕੇ ਸ਼ਿਵ ਲਿਖਦਾ ਸੀ ਕੋਈ ਲਿਖ ਨੀ ਸਕਦਾ . ਧਨਬਾਦ ਬਿੱਟੂ
|
|
15 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|