ਮਜਬੂਰੀਆਂ ਵਸ ਖਬਾਬਾ ਦਾ ਦਮ ਘੁੱਟ ਗਿਆ
ਮੰਜ਼ਿਲ ਤੋ ਪਹਿਲਾ ਹੀ ਰਸਤੇ ਵਿੱਚ ਰੁੱਕ ਗਿਆ
ਫਿਰ ਤੋਂ ਬੇ-ਸਹਾਰਾ ਹੋ ਗਿਆ ਤੇਰੇ ਜਾਣ ਮਗਰੋਂ
ਮੁੜ ਨਾ ਦੇਖਿਆ ਨਾਮ ਲੈਦਿਆ ਗਲਾ ਸੁੱਕ ਗਿਆ
ਬੈਠਾ ਚੰਨ ਚਾਨਣੀ ਰਾਤ'ਚ ਬਾਤ ਪਾਉਣ ਲਈ
ਤੋੜਣ ਲੱਗਾ ਖਮੋਸ਼ੀ ਚੰਨ ਅੰਬਰੀ ਲੁੱਕ ਗਿਆ
ਜਗਾ ਜਗਾ ਕੇ ਰੱਖਦਾ ਰਿਹਾ ਦੋ ਦੀਦੇ ਬਰੂਹੀ
ਯਾਰਾ ਪਤਾ ਨਹੀ ਕਿਸ ਦੇ ਵਿਹੜੇ ਢੁੱਕ ਗਿਆ
"ਦਾਤਾਰ" ਹਰ ਵਾਰ ਤੋ ਜਿਆਦਾ ਰੋਦਾਂ ਹੀ ਰਿਹਾ
ਬਾਝ ਤੇਰੇ ਲੱਗੇ ਸਾਰਾ ਜਹਾਨ ਮੇਰਾ ਲੁੱਟ ਗਿਆ
ਬਹੁਤ ਵਧੀਆ ਵੀਰ ਜੀ......ਲੱਗੇ ਰਹੋ.......
thanks veer j