Punjabi Poetry
 View Forum
 Create New Topic
  Home > Communities > Punjabi Poetry > Forum > messages
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਬੇਬਸੀ...

ਸੀਨੇ ਵਿਚ ਖੁਭਿਆ ਹੋਇਆ ਯਾਰ ਦੀ ਮੱਕਾਰੀ ਦਾ ਖੰਜਰ

ਮਨ ਦੇ ਚੁਫੇਰਿਆਂ 'ਚ ਵਗਦੇ ਯਾਦਾਂ ਦੇ ਵਾਵਰੋਲੇ

ਦੁੱਖਾਂ ਦੀ ਸਿਆਹੀ ਨਾਲ ਭਰੀ ਇਕ ਮਨਹੂਸ ਕਲਮ

ਹਿਜ਼ਰ ਦੀ ਭੱਠੀ 'ਚ ਲੱਟ ਲੱਟ ਬਲਦੀਆਂ ਸੱਧਰਾਂ

ਸਮੇਂ ਦੀਆਂ ਤਲੀਆਂ ਤੇ ਬਿਖਰੇ ਜ਼ਿੰਦਗੀ ਦੇ ਟੁਕੜੇ

ਜਿਸਮ ਦੀ ਕੈਦ 'ਚ ਤੜਫਦੇ ਸਾਹਾਂ ਦੇ ਪੰਛੀ

ਬੱਸ ਇਹੋ ਹੈ

ਮੇਰੀ ਬੇਬਸੀ ਦੀ ਕਹਾਣੀ |

( written by:Pradeep gupta)

28 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸੀਨੇ ਵਿਚ ਖੁਭਿਆ ਹੋਇਆ ਯਾਰ ਦੀ ਮੱਕਾਰੀ ਦਾ ਖੰਜਰ
ਮਨ ਦੇ ਚੁਫੇਰਿਆਂ 'ਚ ਵਗਦੇ ਯਾਦਾਂ ਦੇ ਵਾਵਰੋਲੇ

ਸੀਨੇ ਵਿਚ ਖੁਭਿਆ ਹੋਇਆ ਯਾਰ ਦੀ ਮੱਕਾਰੀ ਦਾ ਖੰਜਰ

ਮਨ ਦੇ ਚੁਫੇਰਿਆਂ 'ਚ ਵਗਦੇ ਯਾਦਾਂ ਦੇ ਵਾਵਰੋਲੇ

ਛੋਟੀ ਜਿਹੀ ਰਚਨਾ, ਪਰ ਵੱਡਾ ਵਿਸ਼ਾ ਵਸਤੂ ! 

ਅਤੇ ਇਸ ਵਿਚ, among others, ਬਖ਼ੂਬੀ ਵਰਤੇ ਹੋਏ ਦੋ metaphors (ਮੱਕਾਰੀ ਦਾ ਖੰਜਰ) ਤੇ (ਯਾਦਾਂ ਦੇ ਵਾਵਰੋਲੇ) ਦੱਸ ਰਹੇ ਨੇ ਕਿ ਕਲਮ ਵਿਚ (potential) ਸੰਭਾਵਨਾਵਾਂ ਲਬਾਲਬ ਭਰੀਆਂ ਪਈਆਂ ਨੇ  |

ਸੁੰਦਰ ਰਚਨਾ, ਪ੍ਰਦੀਪ ਬਾਈ ਜੀ | ਜੀਓ !!!

                                                                   ਜਗਜੀਤ ਸਿੰਘ ਜੱਗੀ  

28 Sep 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
Bohat dard vikhai  ditta  alfaazan wich,...........duawaan aap g lai.

28 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਬਹੁਤ ਖੂਬਸੂਰਤ ਪੇਸ਼ਕਸ਼ ਵੀਰ,,,
4th ਸਤਰ ਵਿਚ ਤੁਸੀਂ ਲਿਖਿਆ ਹੈ ,,,
 
" ਹਿਜ਼ਰ ਦੀ ਭੱਠੀ 'ਚ ਪਲ ਪਲ ਮੁੱਕਦੀਆਂ ਸੱਧਰਾਂ "
ਅਗਰ  : " ਹਿਜ਼ਰ ਦੀ ਭੱਠੀ 'ਚ ਲੱਟ ਲੱਟ ਬਲਦੀਆਂ ਸੱਧਰਾਂ " ਹੁੰਦਾ ਤਾਂ ਇਹ ਰਚਨਾ ਹੋਰ ਵੀ ਖੂਬਸੂਰਤ ਹੋ ਜਾਂਦੀ ,,,,
ਇੱਕ ਹੋਰ  " ਵਗਦੇ ਯਾਦਾਂ ਦੇ ਵਾਵਰੋਲੇ " ,,,,,,,,, ਥਾਂ ਜੇ " ਉੱਡਦੇ ਯਾਦਾਂ ਦੇ ਵਾਵਰੋਲੇ " ਸ਼ਬਦ ਹੁੰਦਾ ਤਾਂ ਠੀਕ ਸੀ | ਕਿਓੰਕੇ ਹਵਾ ਲਈ " ਵਗਣਾ " ਤੇ ਵਾਵਰੋਲਿਆਂ ਲਈ " ਉੱਡਣਾ " ਵਰਤਿਆ ਜਾਂਦਾ ਹੈ | I am not 100 % sure ,,,,ਪਰ ਸ਼ਾਇਦ ਕੋਈ ਹੋਰ ਪਾਠਕ ਸਹੀ ਦੱਸ ਸਕੇ  |
ਤੁਸੀਂ ਬਹੁਤ ਵਧਿਆ ਲਿਖਦੇ ਹੋ ,,,,ਇਸੇ ਤਰਾਂ ਲਿਖਦੇ ਰਹੋ ਤੇ ਮੇਰੇ ਵਰਗੀਆਂ ਦਾ ਮਾਰਗ ਦਰਸ਼ਨ ਕਰਦੇ ਰਹੋ,,,ਜਿਓੰਦੇ ਵੱਸਦੇ ਰਹੋ ,,,

ਬਹੁਤ ਖੂਬਸੂਰਤ ਪੇਸ਼ਕਸ਼ ਵੀਰ,,,

4th ਸਤਰ ਵਿਚ ਤੁਸੀਂ ਲਿਖਿਆ ਹੈ ,,,

" ਹਿਜ਼ਰ ਦੀ ਭੱਠੀ 'ਚ ਪਲ ਪਲ ਮੁੱਕਦੀਆਂ ਸੱਧਰਾਂ "

ਅਗਰ  : " ਹਿਜ਼ਰ ਦੀ ਭੱਠੀ 'ਚ ਲੱਟ ਲੱਟ ਬਲਦੀਆਂ ਸੱਧਰਾਂ " ਹੁੰਦਾ ਤਾਂ ਇਹ ਰਚਨਾ ਹੋਰ ਵੀ ਖੂਬਸੂਰਤ ਹੋ ਜਾਂਦੀ ,,,,

ਇੱਕ ਹੋਰ  " ਵਗਦੇ ਯਾਦਾਂ ਦੇ ਵਾਵਰੋਲੇ " ,,,,,,,,, ਥਾਂ ਜੇ " ਉੱਡਦੇ ਯਾਦਾਂ ਦੇ ਵਾਵਰੋਲੇ " ਸ਼ਬਦ ਹੁੰਦਾ ਤਾਂ ਠੀਕ ਸੀ | ਕਿਓੰਕੇ ਹਵਾ ਲਈ " ਵਗਣਾ " ਤੇ ਵਾਵਰੋਲਿਆਂ ਲਈ " ਉੱਡਣਾ " ਵਰਤਿਆ ਜਾਂਦਾ ਹੈ | I am not 100 % sure ,,,,ਪਰ ਸ਼ਾਇਦ ਕੋਈ ਹੋਰ ਪਾਠਕ ਸਹੀ ਦੱਸ ਸਕੇ  |

ਤੁਸੀਂ ਬਹੁਤ ਵਧਿਆ ਲਿਖਦੇ ਹੋ ,,,,ਇਸੇ ਤਰਾਂ ਲਿਖਦੇ ਰਹੋ ਤੇ ਮੇਰੇ ਵਰਗੀਆਂ ਦਾ ਮਾਰਗ ਦਰਸ਼ਨ ਕਰਦੇ ਰਹੋ,,,ਜਿਓੰਦੇ ਵੱਸਦੇ ਰਹੋ ,,,

28 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਜਗਜੀਤ ਜੀ ....... ਰਚਨਾ ਨੂੰ ਸਲਾਹੁਣ ਲਈ ਅਤੇ ਹੌਂਸਲਾ ਅਫਜਾਈ ਲਈ ਬਹੁਤ ਧੰਨਵਾਦ ਜੀ |

ਸੁਖਪਾਲ ਜੀ .......ਰਚਨਾ ਪਸੰਦ ਕਰਣ ਲਈ ਬਹੁਤ ਮਿਹਰਬਾਨੀ ਜੀ |

ਹਰਪਿੰਦਰ ਵੀਰ....... ਸਭ ਤੋਂ ਪਹਿਲਾਂ ਤਾਂ ਰਚਨਾ ਨੂੰ ਪਸੰਦ ਕਰਣ ਲਈ ਬਹੁਤ ਧੰਨਵਾਦ ਜੀ | 

ਮੈਂ ਤੁਹਾਡੀ ਗੱਲ ਨਾਲ ਪੂਰੀ ਤਰਾਂ ਸਿਹਮਤ ਹਾਂ , ਚੋਥੀ ਸਤਰ " ਹਿਜਰ ਦੀ ਭੱਠੀ 'ਚ ਪਲ ਪਲ ਮੁੱਕਦੀਆਂ ਸੱਧਰਾਂ " ਤੁਹਾਡੀ ਦੱਸੀ ਗਈ ਤਬਦੀਲੀ ਕਰਣ ਨਾਲ ਹੋਰ ਵੀ ਉੱਭਰ ਕੇ ਆਉਂਦੀ ਹੈ | ਮੈਂ ਰਚਨਾ ਵਿਚ  ਸਤਰ ਬਦਲ ਦਿੱਤੀ ਹੈ ਜੀ |

ਵਾਵਰੋਲੇ ਦੇ ਨਾਲ " ਵਗਣਾ " ਸ਼ਬਦ ਲਗਾਉਣ ਦੀ ਵੀ 'ਟੈਕਨੀਕਲ' ਗਲਤੀ ਹੈ | ਇਹ ਸਤਰ ਸ਼ਾਇਦ ਏਦਾਂ ਵਧੀਆ ਲਗਣੀ ਸੀ , ਮਨ ਦੇ ਚੁਫੇਰਿਆਂ 'ਚ ਵਗਦੀਆਂ ਯਾਦਾਂ ਦੀਆਂ ਹਨੇਰੀਆਂ |

ਇਕ ਵਾਰ ਫੇਰ ਬਹੁਤ ਮਿਹਰਬਾਨੀ ਹਰਪਿੰਦਰ ਵੀਰ , ਜੋ ਤੁਸੀਂ ਰਚਨਾ ਨੂੰ ਪੜਣ ਲਈ ਸਮਾਂ ਦਿੱਤਾ ਅਤੇ ਇਸ ਰਚਨਾ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ | ਜਿਉਂਦੇ ਵਸਦੇ ਰਹੋ..... ਦੁਆਵਾਂ ਬਹੁਤ ਬਹੁਤ .......

04 Oct 2013

Reply