|
 |
 |
 |
|
|
Home > Communities > Punjabi Poetry > Forum > messages |
|
|
|
|
|
---------- ਬੀਜ ਜੋ ਅਜੇ ਉਗਣਾ ਹੈ --------- |
ਭਗਤ ਸਿੰਘ ਨੌਜਵਾਨ ਹੈ ਸਿਰ ਫਿਰਿਆ.. ਜਜ਼ਬਾਤੀ ਹੈ, ਗਰਮ- ਖ਼ੂਨ ਹੈ ਜੋਸ਼ ਕੋਲ ਹੋਸ਼ ਨਹੀਂ ਹੁੰਦੀ ! ਹਕੀਕਤਾਂ ਨਹੀਂ ਵਾਚਦੇ ਬੱਚੇ ਬੱਸ ਅੜ ਜਾਂਦੇ ਹਨ ! ਇਹ ਟਿੱਪਣੀਆਂ ਗਰਜ-ਪ੍ਰਸਤਾਂ ਦੀਆਂ ਹਨ । ਇਹ ਨਹੀਂ ਕਿ ਉਹ ਨਹੀਂ ਜਾਣਦੇ- ਭਗਤ ਸਿੰਘ ਕਿਸ ਗੱਲ ਦਾ ਨਾਂ ਹੈ, ਜਾਣਦੇ ਹਨ । ਡਰ ਜਾਂਦੇ ਹਨ-- ਸੋਚਦੇ ਤਾਂ ਹਨ-- ਬੋਲਦੇ ਨਹੀਂ ਉਨ੍ਹਾਂ ਨੂੰ ਪਤਾ ਹੈ-- ਬੋਲੇ ਤਾਂ ਐਡੇ ਵੱਡੇ ਰਾਸ਼ਟਰ ਦਾ ਬਾਪੂ ਕੌਣ ਬਣੇਗਾ, ਚਾਚਿਉਂ- ਬਾਹਰਾ ਰਹਿ ਜਾਵੇਗਾ ਭਾਰਤ..! ਗੁਲਾਬ ਦੇ ਫੁੱਲ ਕੋਟ ਦੀ ਜੇਬ 'ਚ ਨਹੀਂ ਉਗਣਗੇ, ਮਜ਼ਦੂਰਾਂ ਦੀ ਮੁਸਕਾਨ 'ਚ ਖਿਲਣਗੇ ! ਉਨ੍ਹਾਂ ਦੀ ਲੋੜ ਹੈ-- ਕਾਨ੍ਹਪੁਰੀ ਚੱਪਲਾਂ ਦੀ ਲਤੜ 'ਚ ਨਹੀਂ ਉਗਣ ਦੇਣਾ ਉਹ ਬੀਜ, ਅੰਕੁਰਿਤ ਹੈ ਜੋ ਭਗਤ ਸਿੰਘ ਅੰਦਰ..! ਗੋਲ ਗੋਲ ਘੁੰਮਦੀ ਤੱਕਲੀ ਦੀ ਸਫ਼ਲ ਚਾਲ 'ਤੇ ਧਰਤੀ ਰੋ ਪਈ... ਭਗਤ ਸਿੰਘ ਧਰਤ ਨੂੰ ਨਤਮਸਤਕ ਹੋਇਆ-- ਹੇ ਮਾਂ ! ਬੀਜ ਹੈ ਹਰਾ, ਕਾਇਮ ਜ਼ਰੂਰ ਕਦੇ ਪੁੰਗਰੇਗਾ ਤੇਰੇ ਅੰਦਰ !!! -------------------------------------- ਦੇਵਨੀਤ
----(( ਕਿਤਾਬ ' ਦੋ ਕੱਪ ਚਾਹ ' ਵਿੱਚੋਂ )) ------
|
|
28 Sep 2014
|
|
|
|
ਬਿੱਟੂ ਬਾਈ ਜੀ ਇਸਦੀਆਂ ਉੱਪਰਲੀਆਂ ਚਾਰ ਸਤਰਾਂ ਤਾਂ ਜਰੁਰ ਪੜ੍ਹਨੀਆਂ ਬਣਦੀਆਂ ਸਨ, ਪਰ ਇਹ ਹੋ ਨੀ ਸਕਿਆ | ਬਸ ਇਹੀ ਕਮੀਂ ਹੈ | ਦੁੱਖ ਦੀ ਗੱਲ ਹੈ |
Anyways, Thank you for trying to share - Yes, for TRYING to share, ਕਿਉਂਕਿ ਸ਼ੇਅਰ ਤਾਂ ਤੁਸੀ ਕਰ ਨੀ ਸਕੇ ਅਸਲ ਵਿਚ |
|
|
28 Sep 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|