|
ਬੀਜ ਨੂੰ ਤਾਂ ਫੁੱਲ ਹੁੰਦੇ ਵੇਖ ਲਾਂ, |
ਸਮੁੰਦਰ ਦੀਆਂ ਲਹਿਰਾਂ ਨੇ, ਅੱਜੇ ਉੁਸਦੇ ਪੈਰ ਨਹੀਂ ਛੂਹੇ, ਤੱਟ ਦੇ ਬਰੇਤੇ ਵਿੱਚ ਨਮੀ, ਉਸਨੂੰ ਮਹਿਸੂਸ ਹੁੰਦੀ ਹੈ। ਹਵਾ ਦੇ ਰੁਖ ਨੇ ਉੱਡਾਈ ਰਾਖ ਤਾਂ, ਚੁੰਧਿਆ ਗਿਆ ਅਸਮਾਨ ਵੀ, ਅੱਜੇ ਵੀ ਤਲਬਗਾਰ ਹੈ ਚੰਦ, ਤਾਰੇ ਦਾ ਜੋ ਈਦ ਬਣਾ ਦੇਵੇ, ਗੁਨਾਹ ਨੂੰ ਦਫ਼ਨ ਕਰ ਦੇਵੇ, ਪੂਰਨਮਾਸ਼ੀ ਦੀ ਰਾਤ ਵਾਂਗ, ਹਨੇਰਿਆ ਨੂੰ ਸੰਧਿਆ ਚ ਸਮੇਟ ਕੇ, ਚਾਨਣੀ ਆਪਣੀ ਝੋਲੀ ਵਿੱਚ ਲੁਕੋ, ਸਮਝ ਲਵੇ ਆਪਣਾ ਹੀ ਰੂਪ, ਤੇ ਤੁਰ ਪਵੇ ਮੰਜ਼ਿਲ ਦੇ ਵੱਲ, ਕਰ ਦੇਵੇ ਨਫ਼ਰਤ ਦਾ ਨਾਸ ਰਾਖ ਕੀਤਾ ਵਜ਼ੂਦ ਨੂੰ ਅਹਿਸਾਨ ਹੈ, ਬੀਜ ਨੂੰ ਤਾਂ ਫੁੱਲ ਹੁੰਦੇ ਵੇਖ ਲਾਂ, ਨਜ਼ਰ ਵਿੱਚ ਉਸਦੀ ਗੁਨਾਹ ਸਹੀਂ, ਮਗਰ ਮੇਰੇ ਲਈ ਇਬਾਦਤ ਹੈ............
|
|
12 Aug 2013
|