|
ਬੀਜਮੰਤਰ |
ਮੰਤਰ ਤੋਂ ਪਹਿਲਾਂ, ਸੱਚ ਦੀ ਪਹਿਚਾਣ ਸੀ, ਬੀਜ ਦਾ ਅਹਿਸਾਸ ਸੀ, ਰੱਬ ਤੇਰੇ ਪਾਸ ਸੀ, ਪਰ ਮੰਤਰਾਂ ਤੇ ਮਰਿਆਦਾ ਨੇ, ਮਜ਼ਬ੍ਹ ਦੀਆਂ ਫ਼ਰਿਆਦਾਂ ਨੇ, ਧਰਮ ਦੇ ਨਾਂ ਦੇ ਧੰਦੇ ਨੇ, ਪਾਗ਼ਲ ਕੀਤੇ ਬੰਦੇ ਨੇ, ਬੀਜ ਮੰਤਰ ਦੀ ਪਹਿਚਾਣ, ਕਿੱਥੇ ਕਰਨੀ ਹੈ, ਬੁੱਤ ਜਿਉਂਦੇ ਕੀ ਕਰਨੇ, ਜਦ ਇਨਸਾਨੀਅਤ ਦਾ ਘਾਣ ਕਰ, ਬੱਚਿਆਂ ਹੱਥੀਂ ਮੌਤ ਘੱਲ, ਬੇਗੁਨਾਹਾਂ ਦੀਆਂ ਲਾਸ਼ਾਂ ਤੇ, ਤੂੰ ਕਈ ਵਾਰ ਸਤ੍ਹਾ ਬਦਲੀ ਹੈ, ਤਾਕਤ ਹੱਥ ਆਉਂਦੇ ਹੀ, ਤੇਰੀ ਤਬੀਅਤ ਬਦਲੀ ਹੈ, ਧਰਮ ਦੇ ਜਾਂ ਆਰਥਿਕਤਾ ਦੇ ਨਾਂ ਤੇ, ਲੁੱਟ ਤਾਂ ਆਮ ਆਦਮੀ ਦੀ ਹੋਈ ਹੈ, ਰਾਜ-ਧਰਮ ਲੋਕਾਂ ਲਈ, ਇੱਕ ਹਾਸੋਹੀਣੀ ਗੱਲ ਹੋਈ ਹੈ, ਪ੍ਰਵਰਤਨ ਸਤ੍ਹਾ ਨਾਲੋਂ ਸੋਚ ਦਾ, ਆਮ ਆਦਮੀ ਦੀ ਹੋਸ਼ ਦਾ, ਬੀਜ ਨੂੰ ਮੰਤਰ ਦੀ ਲੋੜ ਨਹੀਂ ਹੈ, ਬੀਜਮੰਤਰ ਮੇਰਾ ਆਪਣਾ ਸੱਚ ਹੈ, ਵਯੂਦ ਹੈ....................
|
|
25 Jul 2013
|