|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬੀਤਿਆ ਕੱਲ੍ਹ |
ਇਹ ਸ਼ਾਇਦ ਕਿਸੇ ਹੋਰ ਜਨਮ ਦੀ ਗੱਲ ਹੈ ਜਦ ਤੇਰੇ ਤੇ ਮੇਰੇ ਚ' ਦੂਰੀ ਸੀ ਇੱਕ ਖਿਆਲ ਦੀ ਜਦ ਮੈਂ ਬਾਂਹ ਵਧਾ ਕੇ ਤੈਨੂੰ ਛੂਹ ਲੈਣਾ ਤੇ ਤੂੰ ਅੱਪੜ ਜਾਣਾ ਮੇਰੀ ਸੋਚ ਤਾਈਂ ਵੱਟਾਂ ਤੇ ਬਹਿ ਕੇ ਤੱਕਣਾ ਨਜ਼ਰਾਂ ਚੋਂ ਤੇ ਸੈਂਕੜੇ ਮੀਲਾਂ ਦੀ ਦੂਰੀ ਦਾ ਬੰਦ ਅਖਾਂ ਚ' ਸਿਮਟ ਜਾਣਾ ਇਹ ਸ਼ਾਇਦ ਕਿਸੇ ਹੋਰ ਜਨਮ ਦੀ ਗੱਲ ਹੈ ਜਦ ਸੜਕ ਵੱਲ ਖੁੱਲਦੀ ਤੇਰੀ ਬਾਰੀ ਤੇ ਬੀਹੀ ਵੱਲ ਨੂੰ ਭਿੜਦਾ ਮੇਰਾ ਬੂਹਾ ਹੁੰਦੇ ਸੀ ਇੱਕੋ ਹੀ ਮੰਜ਼ਿਲ ਵੱਲ ਜਾਂਦੇ ਰਾਹ ਤੇ ਤੇ ਦਿਨ,ਮਹੀਨੇ,ਸਾਲ ਬਹੁਤ ਤੇਜ਼ ਲੰਘਦੇ ਸੀ ਤੇਰਾ ਜਾਣਾ ਤੇ ਫਿਰ ਪਰਤ-ਪਰਤ ਆਉਣਾ ਤੇ ਮੇਰਾ ਆਪ ਭੇਜ ਕੇ ਮੁੜ-ਮੁੜ ਉਡੀਕਣਾ ਇਹ ਸ਼ਾਇਦ ਕਿਸੇ ਹੋਰ ਜਨਮ ਦੀ ਗੱਲ ਹੈ ਜਦ ਆਪਣੇ ਸੁਪਨੇ ਖੇਤਾਂ ,ਮੇਲਿਆਂ ਤੇ ਵੰਗਾਂ ਦੇ ਸੀ ਨਹੀਂ ਚੁਭੇ ਸੀ ਓਦੋਂ ਭਵਿਖ ਦੇ ਫਿਕਰਾਂ ਵਾਲੇ ਕੰਢੇ ਸਾਡੇ ਮੋਹ ਦਿਆਂ ਮਲੂਕ ਹਥਾਂ ਦੇ ਵਿਚ ਜਦ ਘਰ ਆਉਂਦਿਆਂ ਰੋਟੀ ਦਾ ਫਿਕਰ ਨਹੀਂ ਕਿਸੇ ਆਵਾਜ਼ ਦਾ ਸਰੂਰ ਹੁੰਦਾ ਸੀ ਇਹ ਸ਼ਾਇਦ ਕਿਸੇ ਹੋਰ ਜਨਮ ਦੀ ਗੱਲ ਹੈ
ਕੁਕਨੂਸ ੨੮-੦੮-੨੦੧੨
|
|
28 Aug 2012
|
|
|
|
|
beeteya kalh , kisse hor janam di gall hai ....
touching n creative ,,,,,,
|
|
28 Aug 2012
|
|
|
|
ਪੜ੍ਹਦਿਆ ਪੜ੍ਹਦਿਆ ਹੀ ਸਾਰਾ ਇਹਸਾਸ ਹੋ ਜਾਂਦਾ ਹੈ
|
|
28 Aug 2012
|
|
|
|
hune uuparla comment parrheya... main v ehi kehan vali c ... parrhde parrhde sab kuch akkhan agge aa janda! amazing!
|
|
28 Aug 2012
|
|
|
|
|
khoobsoorat byan Grewal Sahab !
|
|
28 Aug 2012
|
|
|
|
|
ਕਿਆ ਬਤਾਏਂ ਕਿ ਜਾਂ ਗਈ ਕੈਸੇ.....?
ਫਿਰ ਸੇ ਦੋਹਰਾਏਂ ਵੋ ਘੜੀ ਕੈਸੇ .....?
ਤੁਸੀਂ ਤੇ ਹਰ ਘੜੀ ਦੋਹਰਾ ਦਿੱਤੀ ਕੁਕਨੂਸ dear
ਕਿਆ ਬਤਾਏਂ ਕਿ ਜਾਂ ਗਈ ਕੈਸੇ.....?
ਫਿਰ ਸੇ ਦੋਹਰਾਏਂ ਵੋ ਘੜੀ ਕੈਸੇ .....?
ਤੁਸੀਂ ਤੇ ਹਰ ਘੜੀ ਦੋਹਰਾ ਦਿੱਤੀ ਕੁਕਨੂਸ dear
Its Deja vu effect really.....
brilliant work.........
TFS
|
|
28 Aug 2012
|
|
|
|
As ususal VERY GOOD...thanks for sharing here KUKNUS.....
|
|
28 Aug 2012
|
|
|
|
ਬਹੁਤ ਹੀ ਕਮਾਲ ਦੇ ਅਹਿਸਾਸ ਸਾਂਝੇ ਕੀਤੇ ਤੁਸੀਂ ਕੁਕਨੂਸ ......bahut khoob
|
|
28 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|